*ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆ ਨੇ 2027 ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣਨਾ ਕੀਤਾ ਤੈਅ – ਪ੍ਰੇਮ ਕੁਮਾਰ ਅਰੋੜਾ*

0
86


ਮਾਨਸਾ 19 ਦਸੰਬਰ (ਸਾਰਾ ਯਹਾਂ/ਜਗਤਾਰ ਧੰਜਲ) ਮਾਨਸਾ ਹਲਕੇ ਵਿਚ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਲਾਕ ਸੰਮਤੀ ਚੋਂ ਬਹੁਮਤ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਦਾਰ ਜਿੱਤ ਨੂੰ ਲੈ ਕੇ ਮਾਨਸਾ ਹਲਕੇ ਦੇ ਹਲਕਾ ਇੰਚਾਰਜ ਪਰੇਮ ਕੁਮਾਰ ਅਰੋੜਾ ਵੱਲੋ ਸੰਸਦ ਹਰਸਿਮਰਤ ਕੌਰ ਬਾਦਲ ਦੇ ਦਫਤਰ ਵਿਖੇ ਜਿੱਤੇ ਹੋਏ ਉਮੀਦਵਾਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਵਰਕਰ ਮੋਜੂਦ ਰਹੇ ਜਿੱਤੇ ਉਮੀਦਵਾਰਾ ਤੇ ਵਰਕਰਾ ਨੂੰ ਸੰਬੋਧਨ ਕਰਦੇ ਹੋਏ ਪ੍ਰੇਮ ਅਰੋੜਾ ਨੇ ਇਸ ਜਿੱਤ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮਾਨਸਾ ਹਲਕੇ ਦੇ ਵੋਟਰਾ ਨੂੰ ਦਿੱਤਾ ਉਥੇ ਉਹਨਾ ਕਿਹਾ ਕੀ ਮਾਨਸਾ ਹਲਕੇ ਦੀਆ 3 ਜ਼ਿਲ੍ਹਾ ਪ੍ਰੀਸ਼ਦ ਜੋਨਾਥਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦਲੇਲ ਸਿੰਘ ਵਾਲਾ ਤੋ ਕਰਮਜੀਤ ਕੌਰ ਵੱਡੇ ਫਰਕ ਨਾਲ ਜੇਤੂ ਰਹੀ ਜਦੋ ਕਿ ਭੈਣੀਬਾਘਾ ਤੇ ਅਕਲੀਆ ਜੋਨ ਤੋ ਉਹਨਾ ਦੇ ਉਮੀਦਵਾਰ ਥੋੜੇ ਫਰਕ ਨਾਲ ਹਾਰੇ ਹਨ ਪਰ ਮਾਨਸਾ ਬਲਾਕ ਸੰਮਤੀ ਦੀਆ 25 ਸੀਟਾਂ ਵਿੱਚੋ ਅਕਾਲੀ ਦਲ ਨੇ 12 ਸੀਟਾ ਲੈ ਕੇ ਬਹੁਮਤ ਦੇ ਨਜਦੀਕ ਪੁਹੰਚੇ ਹਨ ਤੇ ਬਲਾਕ ਸੰਮਤੀ ਮਾਨਸਾ ਚੈਅਰਮੈਨ ਅਕਾਲੀ ਦਲ ਦਾ ਹੋਵੇਗਾ ਉਹਨਾ ਕਿਹਾ ਕਿ ਬਲਾਕ ਸੰਮਤੀ ਭੁਪਾਲ ਕਲਾਂ ਤੋ

ਅਮਰਜੀਤ ਕੋਰ ਬਲਾਕ ਤਾਮਕੋਟ ਤੋ ਜਗਮੇਲ ਕੋਰ ਬਲਾਕ ਭੈਣੀਬਾਘਾ ਤੋ ਹਰਬੰਸ ਕੋਰ ਬਲਾਕ ਦਲੇਲ ਸਿੰਘ ਵਾਲਾ ਤੋ ਬਲਜੀਤ ਕੋਰ ਬਲਾਕ ਅਕਲੀਆ ਤੋ ਸਤਨਾਮ ਸਿੰਘ ਬਲਾਕ ਖੀਵਾ ਕਲਾਂ ਤੋ ਰੂਪ ਸਿੰਘ ਬਲਾਕ ਹੀਰੋ ਕਲਾਂ ਜਤਿੰਦਰ ਕੋਰ ਬਲਾਕ ਮੱਤੀ ਤੋ ਰਜਿੰਦਰ ਕੋਰ ਬਲਾਕ ਬੁਰਜ ਰਾਠੀ ਸੁਖਜੀਤ ਸਿੰਘ ਬੁਰਜ ਢਿਲਵਾਂ ਸਰਬਜੀਤ ਕੋਰ ਵੱਡੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਨੇ ਜਿੱਥੇ ਆਉਣ ਵਾਲੀ 2027 ਵਿਚ ਪੰਜਾਬ ਅੰਦਰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ ਰਾਸਤਾ ਸਾਫ ਕੀਤਾ ਉਥੇ ਹੀ ਉਹਨਾ ਮੋਜੂਦਾ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਲੋਕ ਸਰਕਾਰ ਦੇ ਝੂਠੇ ਲਾਰਿਆ ਤੰਗ ਆ ਚੁੱਕੇ ਹਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਟੋਲੇ ਵੱਲੋ ਪੰਜਾਬ ਨੂੰ ਕਰਜ਼ਦਾਰ ਕੀਤਾ ਜਾ ਰਿਹਾ ਹੈ ਤੇ ਸਿਰਫ ਆਪਣੀਆ ਫੋਟਵਾ ਲਗਾਉਣ ਦੇ ਚੱਕਰ ਵਿਚ ਪੰਜਾਬ ਦਾ ਪੈਸਾ ਲੁਟਾ ਰਹੇ ਹਨ ਉਹ ਦਿਨ ਦੂਰ ਨਹੀ ਜਦੋ ਪੰਜਾਬ ਦੇ ਲੋਕ ਇਹਨਾ ਨੂੰ ਚਲਦਾ ਕਰਨਗੇ ਇਸ ਮੋਕੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ ,ਅਕਾਸ਼ ਮਿੱਡੂਖੇੜਾ ,ਕੇ ਐਸ ਮਠਾੜੂ ,ਸਰਕਲ ਪ੍ਰਧਾਨ ਕੁਲਦੀਪ ਸਿੰਘ ਭੰਗੂ ,ਮਨਜਿੰਦਰ ਮਨੀ ,ਭਰਪੂਰ ਸਿੰਘ,ਬੂਟਾ ਸਿੰਘ,ਬਲਜਿੰਦਰ ਸਿੰਘ,ਜਸਵਿੰਦਰ ਤਾਮਕੋਟ,ਸੁਰਜੀਤ ਸਿੰਘ ਕੋਟਲੱਲੂ ,ਜਸਵਿੰਦਰ ਚਕੇਰੀਆ,ਜੱਥੇਦਾਰ ਬਲਦੇਵ ਮਾਖਾ ,ਜੱਥੇਦਾਰ ਭੂਰਾ ਸਿੰਘ,ਰੰਗੀ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਮੋਜੂਦ ਸਨ

LEAVE A REPLY

Please enter your comment!
Please enter your name here