*ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਖਿਲਾਫ਼ ਖੱਬੀਆਂ ਧਿਰਾਂ ਜ਼ਿਲ੍ਹਾ ਭਰ ਵਿਚ ਭਲਕੇ ਫੂਕਣਗੀਆ ਮੋਦੀ ਦੀਆਂ ਅਰਥੀਆਂ।ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲਾਮਬੰਦੀ ਦਾ ਸੱਦਾ*

0
24

ਮਾਨਸਾ 21 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਵਿਰੁੱਧ ਦੇਸ਼ ਵਿਆਪੀ ਸੱਦੇ ਤਹਿਤ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ ਦੇ ਕ੍ਰਿਸ਼ਨ ਚੌਹਾਨ, ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੁਖਦਰਸ਼ਨ ਨੱਤ,ਆਰ ਐਮ ਪੀ ਆਈ ਦੇ ਆਤਮਾ ਸਿੰਘ ਸਰਦੂਲਗੜ੍ਹ, ਏਟਕ ਦੇ ਬੂਟਾ ਸਿੰਘ ਬਰਨਾਲਾ ਤੇ ਇਸਤਰੀ ਆਗੂ ਜਸਵੀਰ ਕੌਰ ਨੱਤ ਆਦਿ ਵੱਲੋਂ ਮੀਟਿੰਗ ਕੀਤੀ ਗਈ।


ਮੀਟਿੰਗ ਦੌਰਾਨ ਮਨਰੇਗਾ ਕਾਨੂੰਨ ਨੂੰ ਖ਼ਤਮ ਦੀ ਯੋਜਨਾ ਤੇ ਆਗੂਆਂ ਨੇ ਕੇਂਦਰ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਪੱਬੀਆਂ ਧਿਰਾਂ ਦੇ ਪ੍ਰਭਾਵ ਹੇਠ ਕਾਨੂੰਨ ਬਣਿਆ ਸੀ।ਜਿਸ ਕਰਕੇ ਗਰੀਬ ਮਜ਼ਦੂਰਾਂ ਦੇ ਕਰੋੜਾਂ ਪਰਿਵਾਰਾਂ ਨੂੰ ਰੁਜ਼ਗਾਰ ਮੁੱਹਈਆ ਹੁੰਦਾ ਸੀ ਪਰੰਤੂ ਮੋਦੀ ਸਰਕਾਰ ਨੇ ਮਜ਼ਦੂਰ ਵਿਰੋਧੀ ਫੈਸਲਿਆਂ ਤਹਿਤ ਵੀ ਬੀ ਜੀ ਰਾਮ ਜੀ ਨਾਂ ਹੇਠ ਮਜ਼ਦੂਰ ਜਮਾਤ ਨੂੰ ਗੁਮਰਾਹ ਕਰਕੇ ਕਾਨੂੰਨ ਨੂੰ ਖ਼ਤਮ ਕੀਤਾ ਗਿਆ ਹੈ। ਜਿਸ ਖਿਲਾਫ ਵੱਡੇ ਅੰਦੌਲਨ ਸਮੇਂ ਦੀ ਲੋੜ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਭਰ ਵਿਚ ਭਲਕੇ ਸ਼ਹਿਰਾ ਕਸਬੇ ਤੇ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਸੱਦਾ ਦਿੱਤਾ ਗਿਆ।

LEAVE A REPLY

Please enter your comment!
Please enter your name here