*ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ‘ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ-ਡਿਪਟੀ ਕਮਿਸ਼ਨਰ*

0
108

ਮਾਨਸਾ, 30 ਅਕਤੂਬਰ: (ਸਾਰਾ ਯਹਾਂ/ਮੁੱਖ ਸੰਪਾਦਕ) 
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਹਦਾਇਤ ਕੀਤੀ ਕਿ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ‘ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।

ਉਨ੍ਹਾਂ ਓ.ਪੀ.ਡੀ. ਕਾਊਂਟਰ ‘ਤੇ ਮਰੀਜ਼ਾਂ ਦੀ ਗਿਣਤੀ ਅਤੇ ਦਵਾਈਆਂ ਦੀ ਸਪਲਾਈ ਤੋਂ ਇਲਾਵਾ ਸਾਫ ਸਫਾਈ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਨਵੀਆਂ ਬਣ ਰਹੀਆਂ ਲੈਬਜ਼ ਅਤੇ ਆਈ.ਪੀ.ਐਚ.ਐੱਲ. (Interested public health laboratory) ਦੀ ਇਮਾਰਤ ਦਾ ਜਾਇਜ਼ਾ ਲਿਆ, ਜਿੱਥੇ ਸੈਂਪਲ ਮਸ਼ੀਨਾਂ ਰੱਖੀਆਂ ਜਾਣਗੀਆਂ ਅਤੇ ਇੱਕੋ ਜਗ੍ਹਾ ‘ਤੇ ਸੈਂਪਲ ਟੈਸਟ ਹੋਇਆ ਕਰਨਗੇ। ਅਤੇ ਈ ਆਸ਼ੌਧੀ ਆਨਲਾਈਨ ਪੋਰਟਲ ‘ਤੇ ਦਵਾਈਆਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਹਾਸਲ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹਸਪਤਾਲ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ। ਹਰ ਤਰ੍ਹਾਂ ਦੇ ਲੈਬ ਟੈਸਟ, ਐਕਸਰੇ ਆਦਿ ਸਮੇਂ ਸਿਰ ਅਤੇ ਐਮਰਜੈਂਸੀ ਦੀ ਹਾਲਤ ਵਿਚ ਪਹਿਲ ਦੇ ਆਧਾਰ ‘ਤੇ ਕਰਨੇ ਯਕੀਨੀ ਬਣਾਏ ਜਾਣ। ਇਸ ਤੋਂ ਇਲਾਵਾ ਓ.ਪੀ.ਡੀ. ਹੋਰ ਸੁਖਾਲਾ ਤੇ ਯੋਜਨਾਬੱਧ ਢੰਗ ਨਾਲ ਚਲਾਇਆ ਜਾਵੇ ਤਾਂ ਜੋ ਮਰੀਜ਼ਾਂ ਦੀ ਖੱਜਲ ਖੁਆਰੀ ਨਾ ਹੋਵੇ। ਇਸ ਦੇ ਨਾਲ ਹੀ ਆਨਲਾਈਨ ਮਿਲਣ ਵਾਲੀਆਂ ਸੇਵਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕਾ ਸੁਖਾਲੇ ਢੰਗ ਨਾਲ ਸਿਹਤ ਸੇਵਾਵਾਂ ਲੈ ਸਕਣ।

ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਕੰਵਲਪ੍ਰੀਤ ਕੌਰ ਬਰਾੜ ਅਤੇ ਐੱਸ.ਐੱਮ.ਓ. ਡਾ. ਜਗਜੀਤ ਸਿੰਘ ਨੇ ਜਾਣਦਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਰੋਜ਼ਾਨਾ 400-900 ਦੇ ਕਰੀਬ ਮਰੀਜ਼ ਓ.ਪੀ.ਡੀ. ਵਿਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਈ ਆਸ਼ੌਧੀ ਪੋਰਟਲ ‘ਤੇ ਦਵਾਈਆਂ ਦੀ ਉਪਲੱਬਧਤਾ ਬਾਰੇ ਰਿਕਾਰਡ ਮੇਨਟੇਨ ਰਹਿੰਦਾ ਹੈ ਅਤੇ ਦਵਾਈਆਂ ਦਾ ਸਟਾਕ ਘੱਟ ਜਾਂ ਖ਼ਤਮ ਹੋਣ ‘ਤੇ ਇਸ ਦੀ ਸੂਚਨਾ ਪੋਰਟਲ ‘ਤੇ ਅਪਡੇਟ ਕਰਨ ਉਪਰੰਤ ਦਵਾਈਆਂ ਦੇ ਵੇਅਰਹਾਊਸ ਨੂੰ ਪਹੁੰਚ ਜਾਂਦੀ ਹੈ ਜਿੱਥੋਂ ਲੋੜੀਂਦੀਆਂ ਦਵਾਈਆਂ ਦਾ ਸਟਾਕ ਪੂਰਾ ਕਰ ਲਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਓ.ਪੀ.ਡੀ. ਸੇਵਾਵਾਂ ਲਈ ਆਨਲਾਈਨ ਵੀ ਪਰਚੀ ਬਣਵਾਈ ਜਾ ਸਕਦੀ ਹੈ ਜਿਸ ਦੇ ਲਈ ਆਪਣੇ ਫੋਨ ‘ਤੇ ਆਪਾ ਆਈ.ਡੀ. ਬਣਾ ਕੇ ਫੋਨ ਤੋਂ ਹੀ ਪਰਚੀ ਬਣਵਾਈ ਜਾ ਸਕਦੀ ਹੈ। ਇਸ ਨਾਲ ਜਿੱਥੇ ਆਭਾ ਆਈ.ਡੀ. ਵਿਚ ਮਰੀਜ਼ ਦਾ ਬਾਇਓਡਾਟਾ ਦਰਜ਼ ਰਹਿੰਦਾ ਹੈ ਉੱਥੇ ਹੀ ਮਰੀਜ਼ ਦੇ ਮੈਡੀਕਲ ਰਿਕਾਰਡ ਦੀ ਵੀ ਸੰਭਾਲ ਹੁੰਦੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ 104 ਹੈਲਪਲਾਈਨ ਨੰਬਰ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ, ਜੇਕਰ ਕਿਸੇ ਮਰੀਜ਼ ਨੂੰ ਦਵਾਈ ਜਾਂ ਹੋਰ ਸਿਹਤ ਸੇਵਾਵਾਂ ਲੈਣ ਵਿਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਇਸ ਹੈਲਪਲਾਈਨ ਨੰਬਰ ‘ਤੇ ਮਦਦ ਲੈ ਸਕਦੇ ਹਨ।

LEAVE A REPLY

Please enter your comment!
Please enter your name here