

ਮਾਨਸਾ, 30 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਵੱਲੋਂ ਬੇਸਹਾਰਾ ਗਊਵੰਸ਼ ਦੀ ਸੰਭਾਲ ਲਈ ਚਲਾਈ ਜਾ ਰਹੀ ਗਊਸ਼ਾਲਾ ਖੋਖਰ ਕਲਾਂ ਵਿਖੇ ਪਿੱਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਸਹਿਯੋਗ ਨਾਲ ਗਊਵੰਸ਼ ਦੀ ਸੰਭਾਲ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੈਟਲ ਪੋਂਡ ਬਣਾਏ ਜਾਣ ਦਾ ਮਕਸਦ ਲੋਕਾਂ ਵੱਲੋਂ ਕਾਓ ਸੈਸ ਦੇ ਰੂਪ ਵਿੱਚ ਫੰਡ ਇਕੱਠਾ ਕਰਕੇ ਬੇਸਹਾਰਾ ਗਊਵੰਸ਼ ਦੀ ਸੰਭਾਲ ਕਰਨਾ ਹੈ ਪਰ ਸਰਕਾਰਾਂ ਵੱਲੋਂ ਸਹੀ ਸਮੇਂ ਤੇ ਕਾਓ ਸੈਸ ਦੀ ਰਕਮ ਸਰਕਾਰੀ ਕੈਟਲ ਪੋਂਡਾਂ ਨੂੰ ਨਾ ਦਿੱਤੇ ਜਾਣ ਕਾਰਨ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਦੇ ਮੈਂਬਰਾਂ ਵਲੋਂ ਲੋਕਾਂ ਤੋਂ ਦਾਨ ਇੱਕਠਾ ਕਰਕੇ ਇਹਨਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਦਾ ਕੈਟਲ ਪੋਂਡ ਪਿੰਡ ਖੋਖਰ ਕਲਾਂ ਵਿਖੇ ਬਣਾਇਆ ਗਿਆ ਹੈ ਜਿਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੇਂ ਸਮੇਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਹਿਯੋਗ ਮਿਲਦਾ ਰਿਹਾ ਹੈ। ਅੱਜ ਮਾਨਸਾ ਵਿਖੇ ਬਤੌਰ ਐਸ.ਡੀ.ਐਮ.ਤਾਇਨਾਤ ਕਾਲਾ ਰਾਮ ਕਾਂਸਲ ਜੀ ਨੇ ਜਿੱਥੇ ਖੁੱਦ ਅਪਣੀ ਨੇਕ ਕਮਾਈ ਵਿੱਚੋਂ ਸਹਿਯੋਗ ਦਿੱਤਾ ਹੈ। ਉਸ ਦੇ ਨਾਲ ਹੀ ਆਪਣੇ ਮਿੱਤਰ ਰਜਿੰਦਰ ਕੁਮਾਰ ਬਲਿਊ ਹੈਵਨ ਵੱਲੋਂ ਇੱਕ ਲੱਖ ਰੁਪਏ ਦੀ ਸਹਿਯੋਗੀ ਰਾਸ਼ੀ ਗਊਸੇਵਾ ਲਈ ਦਾਨ ਕਰਵਾਈ ਹੈ। ਗਊਸ਼ਾਲਾ ਕਮੇਟੀ ਮੈਂਬਰ ਸੰਜੀਵ ਪਿੰਕਾ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਐਸ.ਡੀ.ਐਮ ਨੇ ਇਹ ਉਪਰਾਲਾ ਕਰਕੇ ਗਊਸ਼ਾਲਾ ਖੋਖਰ ਕਲਾਂ ਲਈ ਸਹਿਯੋਗ ਦੇਣ ਦੀ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰੇਕ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਜ਼ਿਲ੍ਹਾ ਵਾਸੀਆਂ ਨੂੰ ਇਸ ਤਰ੍ਹਾਂ ਦੇ ਸਹਿਯੋਗ ਕਰਨੇ ਚਾਹੀਦੇ ਹਨ। ਐਸ ਡੀ ਐਮ ਸਾਹਿਬ ਨੇ ਕਿਹਾ ਕਿ ਗਊਸੇਵਾ ਉੱਤਮ ਸੇਵਾ ਹੈ ਬੇਸਹਾਰਾ ਗਊਵੰਸ਼ ਦੀ ਸੇਵਾ ਲਈ ਦਿੱਤਾ ਗਿਆ ਦਾਨ ਜਿੱਥੇ ਧਾਰਮਿਕ ਪੱਖ ਤੋਂ ਸਹੀ ਮੰਨਿਆ ਗਿਆ ਹੈ, ਉਸ ਦੇ ਨਾਲ ਹੀ ਬੇਸਹਾਰਾ ਗਊਵੰਸ਼ ਕਾਰਨ ਸੜਕਾਂ ਤੇ ਹੋ ਰਹੇ ਐਕਸੀਡੈਂਟਾਂ ਦੀ ਗਿਣਤੀ ਵੀ ਘੱਟ ਹੁੰਦੀ ਹੈ। ਇਸ ਲਈ ਹਰੇਕ ਵਿਅਕਤੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਡਿਪਟੀ ਕੰਟਰੋਲਰ ਫਾਇਨਾਂਸ ਐਂਡ ਅਕਾਉਂਟਸ ਅਸ਼ਵਨੀ ਜਿੰਦਲ, ਵਿਨੋਦ ਭੰਮਾਂ, ਮੁਕੇਸ਼ ਕੁਮਾਰ, ਰਾਜ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।























