*ਮਾਨਸਾ ਜ਼ਿਲ੍ਹੇ ਦੇ ਦੋ ਸਮਾਜਸੇਵੀ ਵਿਅਕਤੀਆਂ ਨੂੰ ਰਾਜਪਾਲ ਪੰਜਾਬ ਕਰਨਗੇ ਸਨਮਾਨਿਤ*

0
280

ਮਾਨਸਾ, 12 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਸਮਾਜਸੇਵੀ ਗੁਰਪ੍ਰੀਤ ਸਿੰਘ ਅਤੇ ਮਾਨਸਾ ਸ਼ਹਿਰ ਦੇ ਸਮਾਜਸੇਵੀ ਅਤੇ ਖੂਨਦਾਨੀ ਸੰਜੀਵ ਸਿੰਗਲਾ ਪਿੰਕਾ ਨੂੰ ਆਉਣ ਵਾਲੀ 15 ਅਕਤੂਬਰ ਦੇ ਦਿਨ ਰਾਜਭਵਨ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਅਪੈਕਸ ਕਲੱਬ ਮਾਨਸਾ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਪੰਜਾਬ ਰਾਜ ਰੈਡ ਕਰਾਸ ਸੁਸਾਇਟੀ ਦੀ ਐਨੂਅਲ ਜਰਨਲ ਮੀਟਿੰਗ ਪੰਜਾਬ ਰਾਜ ਭਵਨ ਵਿਖੇ ਅਕਤੂਬਰ 15 ਨੂੰ ਹੋ ਰਹੀ ਹੈ। ਇਸ ਮੀਟਿੰਗ ਸਮੇਂ ਪੰਜਾਬ ਰੈੱਡ ਕਰਾਸ ਸੁਸਾਇਟੀ ਦੀ ਅਵਾਰਡ ਕਮੇਟੀ ਨੇ ਗੁਰਪ੍ਰੀਤ ਸਿੰਘ ਭੰਮੇ ਨੂੰ ਸਮਾਜਸੇਵੀ ਕੰਮਾਂ ਵਿੱਚ ਮੌਹਰੀ ਰੋਲ ਅਦਾ ਕਰਨ ਅਤੇ ਸੰਜੀਵ ਸਿੰਗਲਾ ਪਿੰਕਾ ਨੂੰ ਖੂਨਦਾਨ ਖੇਤਰ ਵਿੱਚ ਅਹਿਮ ਭੂਮਿਕਾ ਅਦਾ ਕਰਨ ਲਈ ਸਨਮਾਨ ਦੇਣ ਲਈ ਚੁਣਿਆ ਹੈ। ਇਹਨਾਂ ਸ਼ਖ਼ਸੀਅਤਾਂ ਨੂੰ ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਸਨਮਾਨਿਤ ਕਰਨਗੇ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ ਪਿੰਡਾਂ ਵਿੱਚ ਖ਼ੂਨਦਾਨ ਕੈਂਪ, ਅੱਖਾਂ ਦੇ ਆਪ੍ਰੇਸ਼ਨ ਕੈਂਪ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਸਮਾਜਿਕ ਕੰਮਾਂ ਵਿੱਚ ਵੱਡਾ ਯੋਗਦਾਨ ਰਹਿੰਦਾ ਹੈ ਇਸੇ ਤਰ੍ਹਾਂ ਸੰਜੀਵ ਪਿੰਕਾ ਲੰਬੇ ਸਮੇਂ ਤੋਂ ਖੂਨਦਾਨ, ਨੇਤਰਦਾਨ, ਸ਼ਰੀਰਦਾਨ ਲਹਿਰ ਨੂੰ ਘਰ ਘਰ ਤੱਕ ਪਹੁਚਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ ਉਨ੍ਹਾਂ ਖੁਦ ਵੀ ਸੌ ਤੋਂ ਵੱਧ ਵਾਰ ਖੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾ ਚੁੱਕੇ ਹਨ ਅਤੇ ਮਿ੍ਤਕ ਵਿਅਕਤੀ ਦੇ ਪਰਿਵਾਰ ਨੂੰ ਨੇਤਰਦਾਨ ਅਤੇ ਸ਼ਰੀਰਦਾਨ ਲਈ ਪ੍ਰੇਰਿਤ ਕਰਦਿਆਂ ਸੈਂਕੜੇ ਮ੍ਰਿਤਕਾਂ ਦੀਆਂ ਅੱਖਾਂ ਦਾਨ ਕਰਵਾ ਨੇਤਰਹੀਣਾਂ ਨੂੰ ਰੋਸ਼ਨੀ ਮੁਹਈਆ ਕਰਵਾ ਚੁੱਕੇ ਹਨ। ਇਸਦੇ ਨਾਲ ਨਾਲ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਹਨਾਂ ਵਿਅਕਤੀਆਂ ਦੇ ਸਨਮਾਨ ਲਈ ਕੀਤੀ ਗਈ ਚੋਣ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਸਨਮਾਨ ਕੀਤੇ ਜਾਣ ਨਾਲ ਨੌਜਵਾਨ ਵਰਗ ਨੂੰ ਸਮਾਜ ਸੇਵੀ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਖੂਨਦਾਨੀ ਪ੍ਰਵੀਨ ਟੋਨੀ ਸ਼ਰਮਾਂ, ਖੂਨਦਾਨੀ ਬਲਜੀਤ ਸ਼ਰਮਾਂ, ਸਮਾਜਸੇਵੀ ਹਰਦੇਵ ਸਿੰਘ ਕੋਰਵਾਲਾ, ਖੂਨਦਾਨੀ ਬਲਜੀਤ ਪਾਲ ਸਿੰਘ,ਕਮਲ ਗਰਗ, ਧੀਰਜ ਬਾਂਸਲ, ਸਤੀਸ਼ ਗਰਗ, ਅਨਿਲ ਗਰਗ ਅਤੇ ਬਿੰਦਰਪਾਲ ਗਰਗ ਹਾਜ਼ਰ ਸਨ।

LEAVE A REPLY

Please enter your comment!
Please enter your name here