*ਪੰਜਾਬ ਵਿੱਚ ਰੇਲ ਯਾਤਰੀ ਧਿਆਨ ਦੇਣ! 12-14 ਅਕਤੂਬਰ ਨੂੰ ਯਾਤਰਾ ਕਰਨ ਵੇਲੇ ਹੋ ਸਕਦੀ ਪਰੇਸ਼ਾਨੀ, ਨਵਾਂ Schedule ਜਾਰੀ*

0
15

Punjab News (ਸਾਰਾ ਯਾਹਾ/ਬਿਊਰੋ ਨਿਊਜ਼) : ਰੇਲ ਯਾਤਰੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 12, 13 ਅਤੇ 14 ਅਕਤੂਬਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ ਛਾਉਣੀ-ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ‘ਤੇ ਆਰਸੀਸੀ ਬਾਕਸ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕਰਕੇ ਇਸ ਟਰੈਕ ‘ਤੇ ਚੱਲਣ ਵਾਲੀਆਂ ਰੇਲਗੱਡੀਆਂ ਤਿੰਨ ਦਿਨਾਂ ਲਈ ਪ੍ਰਭਾਵਿਤ ਰਹਿਣਗੀਆਂ।

ਇਸ ਦੌਰਾਨ ਰੇਲਵੇ ਨੇ ਕਈ ਟ੍ਰੇਨਾਂ ਨੂੰ ਰੀ ਸ਼ਡਿਊਲ ਕੀਤਾ ਹੈ, ਸ਼ਾਰਟ-ਟਰਮੀਨੇਟ, ਸ਼ਾਰਟ-ਆਰੀਜਨੇਟ ਅਤੇ ਰੂਟ ਡਾਇਵਰਟ ਕੀਤਾ ਗਿਆ ਹੈ। ਰੇਲਵੇ ਨੇ ਇੱਕ ਨਵਾਂ ਸ਼ਡਿਊਲ ਜਾਰੀ ਕੀਤਾ ਹੈ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਸ਼ਡਿਊਲ ਦੀ ਪੁਸ਼ਟੀ ਕਰਨ ਅਤੇ ਅਸੁਵਿਧਾ ਤੋਂ ਬਚਣ ਲਈ ਸਮੇਂ ਸਿਰ ਸਟੇਸ਼ਨ ‘ਤੇ ਪਹੁੰਚਣ। ਮੁੜ ਸ਼ਡਿਊਲ ਕੀਤੀਆਂ ਗਈਆਂ ਟ੍ਰੇਨਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।

ਰੇਲ ਯਾਤਰੀ ਧਿਆਨ ਦੇਣ! 12-14 ਅਕਤੂਬਰ ਨੂੰ ਯਾਤਰਾ ਕਰਨ ਵੇਲੇ ਹੋ ਸਕਦੀ ਪਰੇਸ਼ਾਨੀ, ਨਵਾਂ Schedule ਜਾਰੀ

LEAVE A REPLY

Please enter your comment!
Please enter your name here