*ਕਿਰਤੀਆਂ ਲਈ ਆਪਣੇ ਜੀਵਨ ਨੂੰ ਲੇਖੇ ਲਾਉਣ ਵਾਲੇ ਕਾਕਾ ਸਿੰਘ ਦਾ ਵਿਛੋੜਾ ਪਾਰਟੀ,ਲਹਿਰ ਅਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ -ਅਰਸੀ*

0
90

ਮਾਨਸਾ, 03 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  : ਨੇਕਦਿਲ ਇਨਸਾਨ, ਬੇਗਰਜ਼ ਤੇ ਇਮਾਨਦਾਰ ਸ਼ਖ਼ਸੀਅਤ,ਸੀ ਪੀ ਆਈ ਦੇ ਸੀਨੀਅਰ ਆਗੂ ਤੇ ਏਟਕ ਸਾਬਕਾ ਪ੍ਰਧਾਨ ਕਾਮਰੇਡ ਕਾਕਾ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਜਥੇਬੰਦੀਆਂ ਧਾਰਮਿਕ ਸਮਾਜਿਕ ਵਪਾਰਕ ਤੇ ਰਾਜਸੀ ਆਗੂਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਭਾਵੁਕ ਸ਼ਬਦਾਂ ਰਾਹੀਂ ਬਿਆਨ ਕੀਤਾ ਕੀਤਾ ਕਿ ਕਿਰਤੀਆਂ ਦੀ ਬੰਦਖਲਾਸੀ ਤੇ ਉਹਨਾਂ ਦੇ ਲੇਖੇ ਆਪਣੇ ਜੀਵਨ ਨੂੰ ਲਾਉਣ ਵਾਲੇ ਸਾਥੀ ਦਾ ਵਿਛੋੜਾ ਪਾਰਟੀ, ਪਰਿਵਾਰ ਤੇ ਲਹਿਰ ਲਈ ਵੱਡਾ ਘਾਟਾ ਹੈ।
ਕਿਉਂਕਿ ਇੱਕ ਚੰਗੇ ਕਮਿਊਨਿਸਟ ਦਾ ਜਾਣਾ ਲਹਿਰ ਵਿੱਚ ਰੁਕਾਵਟ ਪੈਦਾ ਕਰਦੀ ਹੈ।
ਕਾਮਰੇਡ ਅਰਸ਼ੀ ਨੇ ਕਿਹਾ ਕਿ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਕਾਕਾ ਸਿੰਘ ਦੀ ਜੀਵਨੀ ਤੇ ਚਰਚਾ ਕੀਤੀ ਗਈ, ਉਹਨਾਂ ਕਿਹਾ ਕਿ ਉਹ ਵਿਆਕਤੀ ਨਹੀਂ ਬਲਕਿ ਵਿਚਾਰ ਧਾਰਾ ਹੈ।
ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਸ਼ੋਕ ਸੰਦੇਸ਼ ਰਾਹੀਂ ਸਾਥੀ ਨੂੰ ਸਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਜ਼ਿਲ੍ਹਾ ਪਾਰਟੀ ਦੇ ਐਡਵੋਕੇਟ ਕੁਲਵਿੰਦਰ ਉੱਡਤ, ਸੀਤਾਰਾਮ ਗੋਬਿੰਦਪੁਰਾ,ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ,ਰਤਨ ਭੋਲਾ, ਨਰੇਸ਼ ਕੁਮਾਰ ਬੁਰਜ਼ ਹਰੀ, ਦਲਜੀਤ ਸਿੰਘ ਮਾਨਸ਼ਾਹੀਆ, ਦਰਸ਼ਨ ਸਿੰਘ ਮਾਨਸ਼ਾਹੀਆ, ਬੂਟਾਂ ਸਿੰਘ ਬਰਨਾਲਾ, ਰਾਜਕੁਮਾਰ ਸ਼ਰਮਾ, ਬੰਬੂ ਸਿੰਘ, ਸੁਖਦੇਵ ਸਿੰਘ ਪੰਧੇਰ, ਹਰਨੇਕ ਸਿੰਘ ਢਿੱਲੋਂ ਆਦਿ ਸ਼ਾਮਲ ਹੋਏ।
ਇਸ ਮੌਕੇ ਜਗਦੀਪ ਸਿੰਘ ਨਕਈ ਸਾਬਕਾ ਮੁੱਖ ਸੰਸਦੀ ਸਕੱਤਰ, ਵਿਜੇ ਕੁਮਾਰ ਸਿੰਗਲਾ ਐਮ ਐਲ ਏ ਮਾਨਸਾ, ਨਾਜ਼ਰ ਸਿੰਘ ਮਾਨਸ਼ਾਹੀਆ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਵਿੱਕੀ, ਸਾਬਕਾ ਪ੍ਰਧਾਨ ਮਨਦੀਪ ਗੋਰਾ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ,ਡਾ,ਜਨਕ ਰਾਜ ਸਿੰਗਲਾ, ਜਤਿੰਦਰ ਕੁਮਾਰ ਆਗਰਾ,ਡਾ, ਧੰਨਾ ਮੱਲ ਗੋਇਲ, ਬਿੱਕਰ ਸਿੰਘ ਮਘਾਣੀਆ , ਹੰਸਰਾਜ ਮੋਫ਼ਰ, ਬ੍ਰਾਹਮਣ ਸਭਾ ਦੇ ਪ੍ਰਿਤਪਾਲ ਮੌਂਟੀ,ਕਮਲ ਸ਼ਰਮਾ, ਬਿੱਕਰ ਸਿੰਘ ਮਾਖਾ,ਸਿਕੰਦਰ ਸਿੰਘ ਘਰਾਗਣਾ, ਰਾਜਵਿੰਦਰ ਸਿੰਘ ਰਾਣਾ, ਮੇਜ਼ਰ ਸਿੰਘ ਦੂਲੋਵਾਲ,ਗਗਨ ਮਾਨਸ਼ਾਹੀਆ,ਰਾਜ ਜੋਸ਼ੀ, ਰਾਮਪਾਲ ਸਿੰਘ ਐਮ ਸੀ, ਗੁਰਦੀਪ ਸਿੰਘ ਦੀਪਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਸਟੇਟ ਸਕੱਤਰ ਦੀ ਭੂਮਿਕਾ ਮੱਖਣ ਮਾਨਸਾ ਵੱਲੋਂ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here