*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਾਨਸਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮੀਟਿੰਗ ਦੌਰਾਨ ਬੈਜ ਅਤੇ ਹੱਥ ਪਰਚਾ ਕੀਤਾ ਜਾਰੀ*

0
4

ਮਾਨਸਾ 3 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੇ ਬਲਾਕ ਮਾਨਸਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਭੈਣੀ ਬਾਘਾ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ। ਮੀਟਿੰਗ ‘ਚ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਜ਼ਿਲ੍ਹਾ ਸਕੱਤਰ ਡਾ.ਸਿਮਰਜੀਤ ਸਿੰਘ ਗਾਗੋਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਬਲਾਕ ਕਮੇਟੀ ਅਤੇ ਸਮੂਹ ਸਾਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਦੀ ਵਿਸ਼ੇਸ਼ ਮੀਟਿੰਗ ਵਿੱਚ ਐਸੋਸੀਏਸ਼ਨ ਦਾ ਬੈਜ ਅਤੇ ਹੱਥ ਪਰਚਾ ਅਕਾਸ਼ ਗੁਜਾਂਉ ਨਾਹਰਿਆਂ ਦੀ ਗੂੰਜ ਨਾਲ ਜਾਰੀ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਦਿਆਂ ਉਨ੍ਹਾਂ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਭਰ ਜਵਾਨੀ ਵਿੱਚ ਕੀਤੀ ਕੁਰਬਾਨੀ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਵੱਲੋਂ ਸਮਾਜਿਕ ,ਆਰਥਿਕ ਸਮਾਨਤਾ, ਹਰ ਹੱਥ ਲਈ ਰੁਜ਼ਗਾਰ, ਵਿੱਦਿਆ ਅਤੇ ਸਿਹਤ ਸਹੂਲਤਾਂ, ਜਾਤ ਪਾਤ ਅਤੇ ਅੰਧਵਿਸ਼ਵਾਸਾਂ ਤੋਂ ਰਹਿਤ , ਸਰਬਸਾਂਝੀਵਾਲਤਾ, ਮਾਣ ਅਤੇ ਸਨਮਾਨ ਨਾਲ ਜਿਉਣ ਹਾਲਤਾਂ ਜਿਹੇ ਸਮਾਜ ਸਿਰਜਣ ਦੀ ਕਲਪਣਾ ਕੀਤੀ ਸੀ ਇਸ ਲਈ ਆਓ ਉਹਨਾਂ ਦੇ ਵਿਚਾਰਾਂ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਤਨਦੇਹੀ ਨਾਲ ਅਹਿਦ ਕਰੀਏ। ਡਾ. ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਸ਼ਿਆਂ ਅਤੇ ਭਰੂਣ ਹੱਤਿਆਂ ਵਰਗੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਨਿੱਜਤਾ ਤੋਂ ਉਪਰ ਉਠ ਕੇ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਜਥੇਬੰਦਕ ਜ਼ਾਬਤੇ ਵਿੱਚ ਰਹਿੰਦਿਆਂ ਸਾਂਝੇ ਅਤੇ ਵਿਸ਼ਾਲ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਅਹਿਦ ਕਰੀਏ । ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜਾਂ ਅਤੇ ਬਾਰਿਸ਼ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ਤੇ ਦੁੱਖ ਪ੍ਰਗਟਾਵਾ ਕਰਨ ਤੋਂ ਇਲਾਵਾ ਰਾਹਤ ਕਾਰਜਾਂ ਅਤੇ ਸਿਹਤ ਸੇਵਾਵਾਂ ਦੇ ਅਤਿ ਜ਼ਰੂਰੀ ਕਾਰਜਾਂ ਵਿੱਚ ਸਮਾਜਸੇਵੀ ਸੰਗਠਨਾਂ , ਨੌਜਵਾਨਾਂ , ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਹਰ ਵਰਗ ਵੱਲੋਂ ਪਾਏ ਵਡਮੁੱਲੇ ਯੋਗਦਾਨ ਲਈ ਧੰਨਵਾਦ ਕਰਦਿਆਂ ਹਾਲਤ ਸੁਖਾਵੇਂ ਹੋਣ ਜਾਰੀ ਰੱਖਣ ਦੀ ਅਪੀਲ ਵੀ ਕੀਤੀ ਗਈ । ਮੀਟਿੰਗ ਦੌਰਾਨ ਸਰਕਾਰ ਤੋਂ ਮੁੜ ਵਸੇਬੇ ਅਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਦੀ ਭਰਪਾਈ ਪਹਿਲ ਦੇ ਆਧਾਰ ਤੇ ਕਰਨ ਦੀ ਅਪੀਲ ਵੀ ਕੀਤੀ ਉਹਨਾਂ ਐਸੋਸੀਏਸ਼ਨ ਵੱਲੋਂ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਜਾਰੀ ਰੱਖਣ ਲਈ ਸਰਕਾਰ ਤੋਂ ਮਨਜ਼ੂਰੀ ਦੀ ਮੰਗ ਵੀ ਕੀਤੀ। ਬਲਾਕ ਸਕੱਤਰ ਡਾ.ਰਣਵੀਰ ਸਿੰਘ, ਕੈਸ਼ੀਅਰ ਡਾ.ਅਮਰੀਕ ਸਿੰਘ , ਚੇਅਰਮੈਨ ਵੈਦ ਗੁਰਨਾਮ ਸਿੰਘ ਕੋਟੜਾ, ਡਾ.ਮਨੋਜ ਖਿਆਲਾ ,ਡਾ. ਨਿਰਮਲ ਸਿੰਘ ਰਾਏਪੁਰ, ਡਾ.ਅਜਮੇਰ ਖਿਆਲਾ ਆਦਿ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਐਸੋਸੀਏਸ਼ਨ ਨਾਲ ਮਾਨਤਾ ਦਾ ਕੀਤਾ ਵਾਅਦਾ ਜਲਦ ਪੂਰਾ ਕੀਤਾ ਜਾਵੇ। ਇਸ ਮੌਕੇ ਡੁਮੇਲੀ ਹਸਪਤਾਲ ਦੇ ਡਾ. ਸੁਖਦੇਵ ਸਿੰਘ ਡੁਮੇਲੀ ਵੱਲੋਂ ਚਿਕਨਗੁਨੀਆ, ਡੇਂਗੂ ਅਤੇ ਜਨਰਲ ਸਰਜਰੀ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਗਈ। ਇਸ ਸਮੇਂ ਸ੍ਰ. ਆਤਮਾ ਸਿੰਘ ਪਮਾਰ ਵੱਲੋਂ ਐਸੋਸੀਏਸ਼ਨ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਅਤੇ ਡਾ. ਡੁਮੇਲੀ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ , ਸੀਨੀਅਰ ਮੀਤ ਪ੍ਰਧਾਨ ਡਾ.ਮਨੋਜ ਖਿਆਲਾ ਅਤੇ ਪ੍ਰੈਸ ਸਕੱਤਰ ਡਾ. ਗੁਰਪ੍ਰੀਤ ਸਿੰਘ ਕੋਟ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਸਮੇਂ ਡਾ. ਸੁਧੀਰ ਚਿਲਾਣਾ , ਡਾ.ਸੁਰੇਸ ਬੱਤਰਾ ਡਾ. ਕੁਲਦੀਪ ਸਿੰਘ ਖਿਆਲਾ, ਡਾ. ਜਸਵੀਰ ਸਿੰਘ ਲਾਡੀ, ਡਾ.ਕੇਵਲ ਸਿੰਘ ਖਿਆਲਾ, ਡਾ. ਗੁਰਸੇਵਕ ਸਿੰਘ , ਡਾ. ਹਰਬੰਸ ਸਿੰਘ , ਡਾ. ਸੇਵਕ ਸਿੰਘ ਆਦਿ ਸਾਥੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here