ਆੜ੍ਹਤੀਏ ‘ਤੇ ਜਾਅਲੀ ਪਰਨੋਟ ਦੇ ਇਲਜ਼ਾਮ, ਪਹਿਲਾਂ ਕਿਸਾਨ ਗਿਆ ਜੇਲ੍ਹ, ਫੇਰ ਕੀਤੀ ਖ਼ੁਦਕੁਸ਼ੀ

0
86

ਬਰਨਾਲਾ: ਜ਼ਿਲ੍ਹੇ ਦੇ ਪਿੰਡ ਮਾਨਾਂ ਪਿੰਡੀ ਦੇ ਕਿਸਾਨ ਵੱਲੋਂ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਤੋਂ ਖ਼ਫ਼ਾ ਹੋਈਆਂ ਕਿਸਾਨ ਜਥੇਬੰਦੀਆਂ ਨੇ ਅੱਜ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਜਾਮ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਆੜ੍ਹਤੀਏ ਨੇ ਜਾਅਲੀ ਪਰਨੋਟ ਵਿੱਚ ਦੋ ਲੱਖ ਰੁਪਏ ਦਾ ਕਰਜ਼ਾ ਲਿਖ ਲਿਆ ਜਿਸ ਤੋਂ ਅੱਕ ਕੇ ਰੂਪ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ। ਕਿਸਾਨਾਂ ਨੇ ਟਰਾਲੀਆਂ ਲਾ ਕੇ ਬੇਸ਼ੱਕ ਕੌਮੀ ਸ਼ਾਹਰਾਹ ਜਾਮ ਕੀਤਾ ਪਰ ਲੋੜਵੰਦ ਮਰੀਜ਼ ਖਾਤਰ ਤੁਰੰਤ ਰਸਤਾ ਖੋਲ੍ਹ ਦਿੱਤਾ।

ਕਿਸਾਨ ਆਗੂਆਂ ਬਲਦੇਵ ਸਿੰਘ ਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਨਾਲ ਆੜ੍ਹਤੀਏ ਨੇ ਧੋਖਾ ਕੀਤਾ ਤੇ ਦੋ ਲੱਖ ਰੁਪਏ ਦਾ ਜਾਅਲੀ ਪਰਨੋਟ ਬਣਵਾ ਲਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਆੜ੍ਹਤੀਏ ਨੇ ਕਿਸਾਨ ਰੂਪ ਸਿੰਘ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਤੇ ਕਿਸਾਨ ਨੂੰ ਜੇਲ੍ਹ ਵੀ ਹੋ ਗਈ। ਲੀਡਰਾਂ ਮੁਤਾਬਕ ਮਹੀਨਾ ਜੇਲ੍ਹ ਕੱਟਣ ਤੋਂ ਬਾਅਦ ਕਿਸਾਨ ਦੇ ਪਰਿਵਾਰ ਨੂੰ ਵੀ ਜੇਲ੍ਹ ਭਿਜਵਾਉਣ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਤੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਾ।

ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਕਿ ਧੋਖਾਧੜ੍ਹੀ ਤੋਂ ਦੁਖੀ ਹੋਏ ਕਿਸਾਨ ਰੂਪ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਪੁਲਿਸ ‘ਤੇ ਆੜ੍ਹਤੀਏ ਉੱਪਰ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ। ਉੱਧਰ, ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮ ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਮੁਲਜ਼ਮ ਆੜ੍ਹਤੀਏ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਛੇਤੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


EDITED BY : SARA YAHA | | Last Updated : 7:04 PM 2 ਦਸੰਬਰ  2018

LEAVE A REPLY

Please enter your comment!
Please enter your name here