

ਚੰਡੀਗੜ•(ਸਾਰਾ ਯਹਾ) 2 ਦਸੰਬਰ ਬੇਹੱਦ ਸ਼ਿੱਦਤ ਨਾਲ ਉਡੀਕੇ ਜਾ ਰਹੇ ‘ਮਿਲਟਰੀ ਲਿਟਰੇਚਰ ਫੈਸਟੀਵਲ 2018’ ਲਈ ਪਿੜ ਤਿਆਰ ਕਰਦਿਆਂ ‘ਬਰੇਵਹਾਰਟ ਰਾਈਡ’ ਦੌਰਾਨ ਐਤਵਾਰ ਦੀ ਸਵੇਰ ਨੂੰ ਸੀਨੀਅਰ ਮੋਟਰ ਸਾਈਕਲ ਸਵਾਰਾਂ ਨੇ ਸ਼ਹਿਰ ਦੀਆਂ ਸੜਕਾਂ ਨੂੰ ਗੁੰਜਾ ਦਿੱਤਾ। ਇਸ ਰੈਲੀ ਨਾਲ ਇਸ ਰੋਮਾਂਚਕ ਮੌਕੇ ਤੋਂ ਪਹਿਲਾਂ ਹੋਣ ਵਾਲੀਆਂ ਗਤੀਵਿਧੀਆਂ ਸਿਖਰ ਉਤੇ ਪੁੱਜ ਗਈਆਂ।
ਰੈਲੀ ਵਿੱਚ ਕੁੱਲ 450 ਸਾਹਸੀ ਮੋਟਰ ਸਾਈਕਲ ਸਵਾਰਾਂ ਨੇ ਭਾਗ ਲਿਆ, ਜਿਸ ਨਾਲ ਉਤਸ਼ਾਹੀ ਭੀੜ ਦਾ ਜੋਸ਼ ਠਾਠਾਂ ਮਾਰਨ ਲੱਗ ਗਿਆ। ਸ਼ਾਨਦਾਰ ਇਨਫੀਲਡ, ਟਰੀਐਂਫ, ਬੀ.ਐਮ.ਡਬਲਯੂ, ਹਾਰਲੇ ਮੋਟਰਸਾਈਕਲ ਚਲਾ ਰਹੇ ਫੌਜ ਦੇ ਸਾਰੇ ਤਿੰਨੇ ਵਿੰਗਾਂ ਦੇ ਸੀਨੀਅਰ ਸਾਥੀਆਂ ਦੀ ਹਾਜ਼ਰੀ ਵਾਲੀ ਇਸ ਰੈਲੀ ਦਾ ਮੰਤਵ ਸੁਰੱਖਿਅਤ ਡਰਾਈਵਿੰਗ ਤੇ ਅਨੁਸ਼ਾਸਨ ਮੁਹਾਰਤ ਦਾ ਪ੍ਰਗਟਾਵਾ ਕਰਨਾ ਸੀ। ਇਸ ਪ੍ਰੋਗਰਾਮ ਨੂੰ ਇਸ ਤਰ•ਾਂ ਵੀ ਵਿਉਂਤਿਆ ਗਿਆ ਸੀ ਤਾਂ ਕਿ ਉÎੱਤਰੀ ਭਾਰਤ ਦੇ ਸਾਰੇ ਉਮਰ ਵਰਗ ਦੇ ਲੋਕਾਂ ਦੀ ਭਾਈਵਾਲੀ ਯਕੀਨੀ ਬਣਾਈ ਜਾ ਸਕੇ।
‘ਮਿਲਟਰੀ ਲਿਟਰੇਚਰ ਫੈਸਟੀਵਲ’ (ਐਮ.ਐਲ.ਐਫ.) ਦੇ ਸ਼ਾਨਦਾਰ ਬੈਜਾਂ ਨਾਲ ਸਜੇ ਮੋਟਰ ਸਾਈਕਲ ਸਵਾਰਾਂ ਨੇ ਚੰਡੀਗੜ• ਕਲੱਬ ਦੇ ਬਾਹਰੋਂ ਰੈਲੀ ਦੀ ਸ਼ੁਰੂਆਤ ਕੀਤੀ ਅਤੇ ਚੰਡੀਮੰਦਰ ਛਾਉਣੀ ਵਿੱਚ ਰੁਕਣ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਦਾ ਚੱਕਰ ਲਾਇਆ। ਰੈਲੀ ਨੂੰ ਝੰਡੀ ਦਿਖਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀ.ਐਸ. ਸ਼ੇਰਗਿੱਲ (ਪੀ.ਵੀ.ਐਸ.ਐਮ) ਨੇ ਸੁਰੱਖਿਅਤ ਡਰਾਈਵਿੰਗ ਸਬੰਧੀ ਸੰਦੇਸ਼ ਫੈਲਾਉਣ ਲਈ ਰੈਲੀ ਵਿੱਚ ਭਾਗ ਲੈਣ ਵਾਲਿਆਂ ਦੀ ਘਾਲਣਾ ਦੀ ਸ਼ਲਾਘਾ ਕੀਤੀ। ਲੋਕਾਈ ਦੀ ਭਲਾਈ ਲਈ ਅਜਿਹੇ ਮਹਾਨ ਕਾਰਜ ਕਰਵਾਉਣ ਲਈ ਪ੍ਰਬੰਧਕਾਂ ਦੀ ਤਾਰੀਫ਼ ਕਰਦਿਆਂ ਜਨਰਲ ਸ਼ੇਰਗਿੱਲ ਨੇ ਭਵਿੱਖ ਵਿੱਚ ਇਸ ਤਰ•ਾਂ ਦੇ ਹੋਰ ਪ੍ਰੋਗਰਾਮ ਕਰਵਾਉਣ ਦੀ ਵੀ ਅਪੀਲ ਕੀਤੀ।
ਹਫ਼ਤੇ ਦੇ ਅੰਤ ਦੌਰਾਨ ਐਮ.ਐਲ.ਐਫ. ਵਿੱਚ ਹੋਣ ਵਾਲੇ ਹੋਰ ਪ੍ਰੋਗਰਾਮਾਂ ਵਿੱਚ ਨੌਜਵਾਨ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਲੋੜ ਦੀ ਨਿਸ਼ਾਨਦੇਹੀ ਕਰਦਿਆਂ ਜਨਰਲ ਸ਼ੇਰਗਿੱਲ ਨੇ ਕਿਹਾ ਕਿ ਇਸ ਫੈਸਟੀਵਲ ਦਾ ਮੁੱਢਲਾ ਮੰਤਵ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਨਾ ਅਤੇ ਉਨ•ਾਂ ਨੂੰ ਪੰਜਾਬ ਦੇ ਅਮੀਰ ਫੌਜੀ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਹੈ। ਉਨ•ਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਖ਼ੁਦ ਫੌਜੀ ਇਤਿਹਾਸਕਾਰ ਹਨ, ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹ ਇੰਨੇ ਵੱਡੇ ਪ੍ਰੋਗਰਾਮ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਨਿੱਜੀ ਪਹਿਲਕਦਮੀ ਕਰ ਰਹੇ ਹਨ।
ਇਸ ਤੋਂ ਪਹਿਲਾਂ ਜਨਰਲ ਸ਼ੇਰਗਿੱਲ ਨੇ ਸ਼ਹੀਦ ਸੈਨਿਕਾਂ, ਜਿਨ•ਾਂ ਆਪਣਾ ਫ਼ਰਜ਼ ਨਿਭਾਉਂਦਿਆਂ ਸ਼ਹੀਦੀ ਜਾਮ ਪੀਤਾ, ਦੇ ਮਹਾਨ ਬਲੀਦਾਨ ਨੂੰ ਸਿਜਦਾ ਕਰਦਿਆਂ ‘ਚੰਡੀਗੜ• ਵਾਰ ਮੈਮੋਰੀਅਲ’ ਵਿਖੇ ਫੁੱਲ ਮਾਲਾ ਚੜ•ਾਈ। ਸੈਨਿਕ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਦੇ ਬੈਂਡ ਦੀਆਂ ਧੁਨਾਂ ਦੌਰਾਨ ਐਨ.ਸੀ.ਸੀ. ਕੈਡੇਟਾਂ ਨੇ ਉਨ•ਾਂ ਨੂੰ ‘ਗਾਰਡ ਆਫ਼ ਆਨਰ’ ਦਿੱਤਾ। ਇਸ ਮੌਕੇ ਜਨਰਲ ਸ਼ੇਰਗਿੱਲ ਨਾਲ ਮੇਜਰ ਜਨਰਲ ਟੀ.ਪੀ.ਐਸ. ਵੜੈਚ, ਲੈਫਟੀਨੈਂਟ ਜਨਰਲ ਐਨ.ਐਸ. ਬਰਾੜ ਅਤੇ ਲੈਫਟੀਨੈਂਟ ਜਨਰਲ ਚਿਤੇਂਦਰ ਸਿੰਘ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ‘ਮਿਲਟਰੀ ਲਿਟਰੇਚਰ ਫੈਸਟੀਵਲ’ (ਐਮ.ਐਲ.ਐਫ.) ਦਾ ਦੂਜਾ ਭਾਗ ਚੰਡੀਗੜ• ਵਿੱਚ 7 ਤੋਂ 9 ਦਸੰਬਰ 2018 ਤੱਕ ਹੋਵੇਗਾ, ਜਿਸ ਦੌਰਾਨ ਭਾਰਤੀ ਫੌਜ ਦੇ ਸੱਭਿਆਚਾਰ ਤੇ ਸਦਾਚਾਰ ਬਾਰੇ ਵਿਲੱਖਣ ਝਾਤ ਪਾਉਣ ਤੋਂ ਇਲਾਵਾ ਹਥਿਆਰਬੰਦ ਦਸਤਿਆਂ ਵੱਲੋਂ ਪਾਏ ਯੋਗਦਾਨ ਦੇ ਵੱਖ ਵੱਖ ਪਹਿਲੂਆਂ ਬਾਰੇ ਪੈਨਲ ਵਿਚਾਰ-ਵਟਾਂਦਰਾ ਕਰਵਾਇਆ ਜਾਵੇਗਾ। ਐਮ.ਐਲ.ਐਫ. ਦਾ ਪਹਿਲਾ ਭਾਗ 2017 ਵਿੱਚ ਕਰਵਾਇਆ ਗਿਆ ਸੀ, ਜਿਸ ਨਾਲ ਰੱਖਿਆ ਤੇ ਸਿਵਲੀਅਨ ਭਾਈਚਾਰੇ ਵਿਚਾਲੇ ਉਤਸ਼ਾਹ ਭਰ ਗਿਆ ਸੀ।
ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਏ ਫੌਜੀ ਵਿਚਾਰਕਾਂ, ਲੇਖਕਾਂ, ਇਤਿਹਾਸਕਾਰਾਂ, ਕੋਸ਼ਕਾਰਾਂ ਅਤੇ ਸੁਰੱਖਿਆ ਮਾਹਰਾਂ ਵੱਲੋਂ ਇਸ ਤਿੰਨ ਦਿਨਾਂ ਮੇਲੇ ਦੌਰਾਨ ਖੂਬ ਰੰਗ ਜਮਾਏ ਜਾਣਗੇ ਅਤੇ ਫੌਜ ਦੀ ਬਹਾਦਰੀ ਦੇ ਕੁਝ ਅਣਛੋਹੇ ਪੱਖਾਂ ‘ਤੇ ਚਾਨਣਾ ਪਾਇਆ ਜਾਵੇਗਾ।
EDITED BY : SARA YAHA | | Last Updated : 7:05 PM 1 ਦਸੰਬਰ 2018
























