21 ਸਤੰਬਰ ਦੀ ਮੋਹਾਲੀ ਰੈਲੀ ਦੀ ਰਿਕਾਰਡ ਤੋੜ ਸਫਲਤਾ, ਲੀਡਰਸ਼ਿਪ ਤੇ ਪਾਰਟੀ ਕਾਡਰ ਦਾ ਧੰਨਵਾਦ।-ਚੋਹਾਨ

0
42

27 ਸਤੰਬਰ  (ਸਾਰਾ ਯਹਾਂ/ਮੁੱਖ ਸੰਪਾਦਕ)  ਭਾਰਤੀ ਕਮਿਊਨਿਸਟ ਪਾਰਟੀ ਦੇ 25 ਵੇਂ ਮਹਾਂ ਸੰਮੇਲਨ ਚੰਡੀਗੜ੍ਹ ਦੀ ਰਿਕਾਰਡ ਤੋੜ ਸਫਲਤਾ, ਪੰਜਾਬ ਪਾਰਟੀ ਦੇ ਕ੍ਰਾਂਤੀਕਾਰੀ ਵਿਰਸੇ ਦੀ ਮਾਲਿਕ ਹੋਣ ਦਾ ਮਾਣ, ਬਾਵਜੂਦ ਆਰਥਿਕ, ਸਮਾਜਿਕ ਚੁਨੋਤੀਆ ਦੇ ਹਰ ਪੱਖੋਂ ਪਾਰਟੀ ਕਾਂਗਰਸ ਦੇ ਪ੍ਰੋਗਰਾਮ ਨੂੰ ਨਿਭਾਉਣ ਵਿੱਚ ਸਫਲ ਭੂਮਿਕਾ ਨਿਭਾਉਣ ਵਿੱਚ ਸਫਲ ਹੋਈ ਹੈ। ਜਿਸ ਦੀ ਸਫਲਤਾ ਲਈ ਪਾਰਟੀ ਲੀਡਰਸ਼ਿਪ ਤੇ ਵਰਕਰਾਂ ਦਾ ਹਰ ਪੱਖੋਂ ਸਹਿਯੋਗ ਲਈ ਧੰਨਵਾਦ ਕੀਤਾ ਜਾਂਦਾ ਹੈ।
ਪਾਰਟੀ ਕਾਂਗਰਸ ਚੰਡੀਗੜ੍ਹ ਮੌਕੇ ਫਾਸ਼ੀਵਾਦੀ ਤਾਕਤਾਂ ਨੂੰ ਭਾਜ ਦੇਣ, ਧਰਮਨਿਰਪੱਖਤਾ, ਸੰਵਿਧਾਨ, ਲੋਕਤੰਤਰ ਤੇ ਸੰਵਿਧਾਨਕ ਸੰਸਥਾਵਾਂ ਦੀ ਰਾਖੀ ਦਾ ਆਹਿਦ ਲਿਆ ਗਿਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕੌਮੀ ਕੰਟਰੋਲ ਕਮਿਸ਼ਨਰ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਪ੍ਰੈਸ ਬਿਆਨ ਰਾਹੀਂ ਸਾਂਝਾ ਕਰਦਿਆਂ ਕੀਤਾ।
ਕਮਿਊਨਿਸਟ ਆਗੂ ਸਾਥੀ ਅਰਸ਼ੀ ਨੇ ਕਿਹਾ ਕਿ 25 ਵੇਂ ਮਹਾਂ ਸੰਮੇਲਨ ਦਾ ਇਸ ਕਰਕੇ ਵਧੇਰੇ ਮਹੱਤਵ ਹੈ ਕਿ ਇਹ ਵਰਾ ਪਾਰਟੀ ਦਾ ਸ਼ਤਾਬਦੀ ਹੈ। ਉਹਨਾ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ, ਦੇਸ਼ ਭਗਤਾਂ, ਸੂਰਵੀਰ ਯੋਧਿਆ ਦੀ ਧਰਤੀ ਹੈ, ਜਿਸ ਲਈ ਪਾਰਟੀ ਕਾਂਗਰਸ ਦੀ ਸਫਲਤਾ ਲਈ ਹਰ ਵਰਗ ਤੇ ਕਿਰਤੀ ਲੋਕਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਕੀਤਾ ।
ਉ।ਨਾ ਕਿਹਾ ਕਿ ਬੇਸ਼ੱਕ ਦੇਸ਼ ਵਰਤਮਾਨ ਸਮੇਂ ਦੌਰਾਨ ਭਾਰੀ ਮੁਸ਼ਕਲਾਂ ਵਿੱਚੋ ਲੰਘ ਰਿਹਾ ਹੈ, ਭਾਜਪਾ ਤੇ ਆਰਐਸਐਸ ਦੇਸ਼ ਦੇ ਜਮਹੂਰੀ ਢਾਂਚੇ ਨੂੰ ਤਹਿਸ ਨਹਿਸ਼ ਕਰਕੇ ਫਾਸ਼ੀਵਾਦ ਵੱਲ ਵਧ ਰਹੀ ਹੈ। ਭਾਰਤੀ ਸੰਵਿਧਾਨ, ਲੋਕਤੰਤਰ ਤੇ ਸੰਵਿਧਾਨਕ ਸੰਸਥਾਵਾਂ ਅਤੇ ਧਰਮਨਿਰਪੱਖਤਾ ਨੂੰ ਖਤਮ ਕਰਨ ਦੀਆਂ ਗੋਦਾਂ ਗੁੰਦੀਆਂ ਜਾ ਰਹੀਆਂ ਹਨ।ਜਿਸ ਦੀ ਰਾਖੀ ਲਈ ਖੱਬੀ ਏਕਤਾ ਦਾ ਸੱਦਾ ਦਿੱਤਾ ਗਿਆ ਹੈ।
ਕਾਨਫਰੰਸ ਦੌਰਾਨ ਸਿੱਖ ਧਰਮ ਦੇ 9 ਗੁਰੂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ 350ਸਾਲਾ ਸ਼ਹਾਦਤ ਮੌਕੇ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਤੇ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੀ ਰਾਖੀ ਤੇ ਬੇਇਨਸਾਫ਼ੀ ਤੇ ਜ਼ੁਲਮ ਖਿਲਾਫ ਵਾਲੇ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਤੇ ਉਹਨਾਂ ਦੇ ਦੱਸੇ ਮਾਰਗ ਤੇ ਜਾਣ ਲਈ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੁੱਚੇ ਲੋਕਾਂ ਨੂੰ ਰਿਹਾਅ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ ਆਦਿ ਅਨੇਕਾਂ ਮਤੇ ਪਾਸ ਕੀਤੇ ਗਏ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਮੋਹਾਲੀ ਰੈਲੀ ਦੀ ਰਿਕਾਰਡ ਤੋੜ ਸਫਲਤਾ ਲਈ ਮਾਨਸਾ ਜ਼ਿਲ੍ਹੇ ਸਮੁੱਚੀ ਲੀਡਰਸ਼ਿਪ ਵਰਕਰਾਂ ਤੇ ਹਮਦਰਦਾਂ ਦਾ ਧੰਨਵਾਦ ਕੀਤਾ ਗਿਆ। ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਜ਼ਿਲੇ ਵਿੱਚੋ ਇੱਕ ਹਜ਼ਾਰ ਤੋਂ ਜਿਆਦਾ ਸਾਥੀਆਂ ਨੇ ਮੋਹਾਲੀ ਰੈਲੀ ਵਿੱਚ ਸ਼ਮੂਲੀਅਤ ਕੀਤੀ,ਨਾਲ ਉਹਨਾਂ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਕੇਂਦਰੀ ਕੰਟਰੋਲ ਕਮਿਸ਼ਨਰ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਇਕਾਈ ਦੀ ਕਾਨਫਰੰਸ ਨਾ ਹੋਣ ਕਾਰਨ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।
ਅੰਤ ਵਿੱਚ ਕਮਿਊਨਿਸਟ ਆਗੂਆਂ ਨੇ ਕਾਮਰੇਡ ਡੀ ਰਾਜਾ ਨੂੰ ਮੁੜ ਕੌਮੀ ਜਨਰਲ ਸਕੱਤਰ ਤੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੂੰ ਮੈਂਬਰ ਕੰਟਰੋਲ ਕਮਿਸ਼ਨਰ ਚੁਨਣ ਤੇ ਇਨਕਲਾਬੀ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਇਸ ਮੋਕੇ ਐਡਵੋਕੇਟ ਕੁਲਵਿੰਦਰ ਉੱਡਤ, ਸੀਤਾਰਾਮ ਗੋਬਿੰਦਪੁਰਾ,ਰੂਪ ਸਿੰਘ ਢਿੱਲੋਂ,ਵੇਦ ਪ੍ਰਕਾਸ਼ ਬੁਢਲਾਡਾ, ਜਗਸੀਰ ਸਿੰਘ ਰਾਏਕੇ, ਜਗਤਾਰ ਕਾਲਾ,ਰਤਨ ਭੋਲਾ, ਕਰਨੈਲ ਭੀਖੀ ਆਦਿ ਆਗੂ ਹਾਜਰ ਸਨ।

LEAVE A REPLY

Please enter your comment!
Please enter your name here