

ਮਾਨਸਾ 27 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਕਾਂਗਰਸ ਪਾਰਟੀ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਚੁਣਨ ਲਈ ਕਾਂਗਰਸ ਪਾਰਟੀ ਦੇ ਵਰਕਰ ਸਰਗਰਮ ਹੋ ਗਏ ਹਨ ਜਿਸ ਤਹਿਤ ਅੱਜ ਵਿਰਾਸਤ ਮੈਰਿਜ ਪੈਲੇਸ ਵਿਚ ਹਜ਼ਾਰਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਏ ਆਈ ਸੀ ਸੀ ਇੰਚਾਰਜ ਅਤੇ ਅਬਜਰਬਰ ਅਨਿਲ ਚੌਧਰੀ ਕੋਲ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਅਬਜਰਬਰ ਏ ਆਈ ਸੀ ਸੀ ਸ੍ਰੀ ਅਨਿਲ ਚੌਧਰੀ ਨੇ ਵਿਰਾਸਤ ਮੈਰਿਜ ਪੈਲੇਸ ਵਿਚ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਹਰੇਕ ਆਗੂ ਅਤੇ ਵਰਕਰ ਤੱਕ ਪਹੁੰਚ ਕਰਕੇ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਉਹਨਾਂ ਦੀ ਰਾਇ ਜਾਨਣਗੇ ਅਤੇ ਉਸ ਰਾਇ ਦੇ ਆਧਾਰ ਤੇ ਹਾਈ ਕਮਾਂਡ ਨੂੰ ਆਪਣੀ ਰਿਪੋਰਟ ਭੇਜਣਗੇ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਮਿਹਨਤੀ ਅਤੇ ਹਰ ਵਰਕਰ ਨੂੰ ਨਾਲ ਲੈਕੇ ਚੱਲਣ ਵਾਲੇ ਅਤੇ ਲੋਕਾਂ ਨਾਲ ਜੁੜੇ ਆਗੂ ਨੂੰ ਹੀ ਜ਼ਿਲ੍ਹਾ ਪ੍ਰਧਾਨ ਚੁਣਨ ਦੀ ਤਰਜੀਹ ਦੇਣਗੇ। ਇਸ ਤੋਂ ਬਾਅਦ ਅਬਜਰਬਰ ਵੱਲੋਂ ਕਾਂਗਰਸ ਪਾਰਟੀ ਦੇ ਹਜ਼ਾਰਾਂ ਵਰਕਰਾਂ ਨਾਲ ਇਕੱਲੇ ਇਕੱਲੇ ਤੌਰ ਤੇ ਅਤੇ ਸਮੂਹਿਕ ਤੌਰ ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਕਿਸ ਵਿਅਕਤੀ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਵੇ ਬਾਰੇ ਰਾਇ ਜਾਣੀ ਗਈ। ਇਸ ਮੌਕੇ ਪੰਜਾਬ ਕਾਂਗਰਸ ਵੱਲੋਂ ਨਿਯੁਕਤ ਕੀਤੇ ਨਿਗਰਾਨ ਅਵਤਾਰ ਸਿੰਘ ਬਰਾੜ ਅਤੇ ਪਵਨ ਕੁਮਾਰ ਗੋਇਲ ਬਤੌਰ ਨਿਗਰਾਨ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋ ਖੁਦ ਜ਼ਿਲ੍ਹਾ ਪ੍ਰਧਾਨਗੀ ਦੇ ਉਮੀਦਵਾਰ ਹਨ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਬਜਰਬਰ ਸਾਹਿਬ ਤਿੰਨ ਦਿਨ ਮਾਨਸਾ ਵਿਖੇ ਰਹਿ ਕੇ ਆਗੂਆਂ ਅਤੇ ਵਰਕਰਾਂ ਨੂੰ ਮਿਲਣਗੇ ਅਤੇ ਉਹਨਾਂ ਦੀ ਰਾਇ ਜਾਨਣਗੇ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਵਿੱਕੀ, ਸਾਬਕਾ ਐਮ ਐਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ, ਬਲਕੌਰ ਸਿੰਘ ਮੂਸਾ, ਬਿਕਰਮ ਸਿੰਘ ਮੋਫ਼ਰ, ਰਣਵੀਰ ਕੌਰ ਮੀਆਂ, ਸੱਤਪਾਲ ਸਿੰਘ ਮੂਲੇਵਾਲਾ, ਸੁਖਦਰਸ਼ਨ ਸਿੰਘ ਖਾਰਾ, ਬਲਦੇਵ ਸਿੰਘ ਰੜ, ਐਡਵੋਕੇਟ ਬਲਕਰਨ ਸਿੰਘ ਬੱਲੀ, ਮਨਿੰਦਰ ਸਿੰਘ ਸੇਖੋਂ, ਅੰਮ੍ਰਿਤਪਾਲ ਸਿੰਘ ਕੂਕਾ, ਪਿਰਤਪਾਲ ਸਿੰਘ ਡਾਲ਼ੀ, ਹਰਪ੍ਰੀਤ ਸਿੰਘ ਪਿਆਰੀ, ਕੁਲਵੰਤ ਰਾਏ ਸਿੰਗਲਾ, ਨਵੀਨ ਕਾਲਾ, ਹਰਵਿੰਦਰ ਸਵੀਟੀ, ਬਲਜੀਤ ਸ਼ਰਮਾ, ਹਰਵਿੰਦਰ ਭਾਰਦਵਾਜ, ਬਿੱਟੂ ਭੁਪਾਲ, ਅਮਰੀਕ ਸਿੰਘ ਭੀਖੀ, ਅਮਰੀਕ ਸਿੰਘ ਅਲੀਸ਼ੇਰ, ਲਛਮਣ ਸਿੰਘ, ਡਾਕਟਰ ਮਨਜੀਤ ਰਾਣਾ, ਹਰਬੰਸ ਸਿੰਘ ਖਿਪਲ, ਬੀਰਇੰਦਰ, ਬਲਵਿੰਦਰ ਨਾਰੰਗ, ਪਵਨ ਮੱਤੀ ਆਦਿ ਆਗੂ ਹਾਜਰ ਸਨ।























