*ਭਾਜਪਾ ਵੱਲੋਂ ਮੁਕਤਸਰ ਵਿਖੇ ਵੱਖ-ਵੱਖ ਥਾਵਾਂ ਤੇ ਕੀਤਾ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ*

0
33

ਸ੍ਰੀ ਮੁਕਤਸਰ ਸਾਹਿਬ, 16 ਸਤੰਬਰ  (ਸਾਰਾ ਯਹਾਂ/ਮਨੀਸ਼ ਗਰਗ) – ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਥਾਵਾਂ ਤੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਹਡ਼ ਪੀਡਤਾਂ ਲਈ ਆਏ ਕਰੋਡਾਂ ਰੁਪੱਇਆ ਦਾ ਹਿਸਾਬ ਮੰਗਿਆ ਗਿਆ।
ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਫੰਡ ਆਇਆ ਉਸ ਦਾ ਸਹੀ ਵਿਤਰਨ ਨਹੀਂ ਹੋ ਰਿਹਾ। ਉਸ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਮੁਕਤਸਰ ਦੇ ਤਿੰਨੋਂ ਮੰਡਲ ਪ੍ਰਧਾਨ ਪੂਜਾ ਕੱਕੜ, ਹਰੀਸ਼ ਵਾਟਸ ਅਤੇ ਰਜਿੰਦਰ ਕੁਮਾਰ ਭੁਜੀਆ ਵਾਲੇ ਦੀ ਅਗਵਾਈ ਦੇ ਵਿੱਚ ਵੱਖ-ਵੱਖ ਥਾਵਾਂ ਤੇ ਭਾਜਪਾ ਵਰਕਰਾਂ ਵੱਲੋਂ ਰੋਸ ਮੁਜਾਹਿਰੇ ਕੀਤੇ ਗਏ ਅਤੇ ਪੰਜਾਬ ਸਰਕਾਰ ਖਿਲਾਸ ਨਾਰੇਬਾਜੀ ਕੀਤੀ। ਇਨਾਂ ਪ੍ਰਦਰਸ਼ਨਾਂ ਮੌਕੇ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਭਾਜਪਾ ਮੰਡਲ ਚਡ਼ਦੀ ਕਲਾ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ, ਬ੍ਰਿਜੇਸ਼ ਗੁਪਤਾ, ਭਾਈ ਰਾਹੁਲ ਸਿੱਧੂ, ਸਪੋਕਸਪਰਸਨ ਐਡਵੋਕੇਟ ਅਨੁਰਾਗ ਸ਼ਰਮਾ, ਮਿੰਕਲ ਬਜਾਜ, ਭੰਵਰ ਲਾਲ, ਰਵਿੰਦਰ ਕਟਾਰੀਆ, ਸ਼ਿਵਨੰਦਨ ਬਿੱਲੂ ਕਟਾਰੀਆ, ਵਿਕ੍ਰਾਂਤ ਤੇਰੀਆ, ਰਾਹੁਲ ਕਟਾਰੀਆ, ਮਨੀਸ ਧਮੀਜਾ, ਨਵੀਨ ਕੁਮਾਰ ਨਵੀ ਮੋਰਵਾਲ ਸਮੇਤ ਵੱਡੀ ਗਿਣਤੀ ਚ ਭਾਜਪਾ ਵਰਕਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here