*ਹੜ੍ਹ ਕੁਦਰਤੀ ਘੱਟ,ਬੀ ਬੀ ਐੱਮ ਬੀ ਮੈਨੇਜਮੈਂਟ ਵੱਧ ਕਸੂਰਵਾਰ/ ਬੀ ਬੀ ਐਮ ਬੀ ਦੇ ਚੇਅਰਮੈਨ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ – ਹਰਿੰਦਰ ਮਾਨਸ਼ਾਹੀਆ*

0
46

ਮਾਨਸਾ,16 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੰਜਾਬ ਵਿੱਚ ਹੜ੍ਹਾਂ ਦਾ ਸੰਤਾਪ ਭੋਗ ਰਹੇ ਪੰਜਾਬੀਆਂ ਨਾਲ ਹਮਦਰਦੀ ਦਾ ਨਾਟਕ ਕਰ ਰਹੀਆਂ ਰਵਾਇਤੀ ਸਿਆਸੀ ਪਾਰਟੀਆਂ ਨੇ ਇੰਨ੍ਹਾਂ ਹੜ੍ਹਾਂ ਦੇ ਮੁੱਖ ਸੂਤਰਧਾਰ ਬੀ ਬੀ ਐਮ ਬੀ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ,ਜਦੋਂ ਕਿ ਵੱਡਾ ਕਸੂਰ ਇਸ ਮੈਨੈਜਮੈਂਟ ਦਾ ਹੈ,ਇਸ ਗੱਲ ਦਾ ਪ੍ਰਗਟਾਵਾ ਸੋਸ਼ਲਿਸਟ ਪਾਰਟੀ ਇੰਡੀਆ ਨੇ ਇਥੇ ਇਕ ਬਿਆਨ ਰਾਹੀਂ ਕੀਤਾ ਹੈ।

          ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਮਾਨਸ਼ਾਹੀਆ, ਸਕੱਤਰ ਬਲਰਾਜ ਸਿੰਘ ਨੰਗਲ ਨੇ ਕਿਹਾ ਹੈ ਕਿ ਇਹ ਹੜ੍ਹ ਕੁਦਰਤੀ ਘੱਟ ਅਤੇ ਬੀ ਬੀ ਐਮ ਬੀ ਦੀ ਲਾਪਰਵਾਹੀ ਵੱਧ ਹੈ, ਜੇ ਬੀ ਬੀ ਐਮ ਬੀ ਤਕਨੀਕੀ ਨਿਗ੍ਹਾ ਨਾਲ ਘੋਖਕੇ ਡੈਮਾਂ ਵਿੱਚ ਪਾਣੀ ਰੱਖਿਆ-ਛੱਡਿਆ ਹੁੰਦਾ ਤਾਂ ਕਦੇ ਵੀ ਪੰਜਾਬ ਵਿੱਚ ਇਸ ਤਰ੍ਹਾਂ ਦੀ ਤਬਾਹੀ ਨਹੀ ਹੋਣੀ ਸੀ, ਪਰ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆ ਨੇ ਬੀ ਬੀ ਐਮ ਬੀ ਨੂੰ ਕਟਹਿਰੇ ਵਿੱਚ ਖੜਾ ਕਰਨ ਤੋਂ ਗੁਰੇਜ ਕੀਤਾ। ਇਹਨਾਂ ਪਾਰਟੀਆਂ ਦੀ ਚੁੱਪੀ ਕਾਰਨ ਹੀ ਚੇਅਰਮੈਨ ਬੀ ਬੀ ਐਮ ਬੀ ਪੰਜਾਬੀਆਂ ਨੂੰ ਆਪਣੇ ਬਿਆਨਾਂ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਆਗੂਆਂ ਹਰਿੰਦਰ ਸਿੰਘ ਮਾਨਸ਼ਾਹੀਆਂ ਅਤੇ ਬਲਰਾਜ ਸਿੰਘ ਨੰਗਲ ਨੇ ਮੰਗ ਕੀਤੀ ਹੈ ਕਿ ਬੀ ਬੀ ਐਮ ਬੀ ਦੇ ਚੇਅਰਮੈਨ ਨੂੰ ਤੁਰੰਤ ਬਰਖਾਸਤ ਕਰਕੇ ਇੱਕ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ।

ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਬੀ ਬੀ ਐਮ ਬੀ ਦਾ ਚੇਅਰਮੈਨ ਪੰਜਾਬ ਤੋਂ ਹੀ ਇਸ ਪ੍ਰੋਜੈਕਟ ਉਪਰੋਂ ਰਿਟਾਇਰਡ ਕਿਸੇ ਤਜਰਬੇਕਾਰ ਚੀਫ਼ ਇੰਜਨੀਅਰ ਨੂੰ ਲਗਾਇਆ ਜਾਵੇ ਅਤੇ ਮਨੇਜ਼ਮੈਂਟ ਵਿੱਚ ਪੰਜਾਬ ਦਾ ਬਣਦਾ ਕੋਟਾ ਬਹਾਲ ਕੀਤਾ ਜਾਵੇ।

LEAVE A REPLY

Please enter your comment!
Please enter your name here