*ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਨੇ ਹੜ੍ਹ ਪੀੜ੍ਹਤਾ ਦੀ ਮੱਦਦ ਲਈ ਰਾਹਤ ਫੰਡ ਇਕੱਠਾ ਕੀਤਾ*

0
92

ਮਾਨਸਾ 15-09-20 (ਸਾਰਾ ਯਹਾਂ/ਮੁੱਖ ਸੰਪਾਦਕ) :: ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਵੱਲੋਂ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ, ਜੋ ਪਿਛਲੇ ਦਿਨਾਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਮੁਲਤਵੀਂ ਕੀਤੀ ਗਈ ਸੀ।
ਮੀਟਿੰਗ ਦੌਰਾਨ ਰਾਮ ਸਿੰਘ ਅੱਕਾਂਵਾਲੀ ਕਾਨੂੰਨੀ ਸਲਾਹਕਾਰ ਵੱਲੋੰ ਪੈਨਸ਼ਨਰਾਂ ਦੇ ਹੱਕ ਵਿੱਚ ਅਦਾਲਤਾਂ ਵਿੱਚ ਚੱਲ ਰਹੀਆ ਰਿੱਟ ਪਟੀਸ਼ਨਾਂ ਸਬੰਧੀ ਦੱਸਿਆ ਗਿਆ ਅਤੇ ਅਪੀਲ ਕੀਤੀ ਗਈ ਕਿ ਜੋ ਸਾਥੀ ਪੱਲਿਓ ਖਰਚਾ ਕਰਕੇ ਅੱਗੇ ਹੋ ਕੇ ਪੈਨਸ਼ਨਰਾ ਦੇ ਹੱਕ ਵਿੱਚ

ਲੜ ਰਹੇ ਹਨ, ਸਾਨੂੰ ਉਹਨਾਂ ਦੀ ਲੋੜੀਂਦੀ ਇਮਦਾਦ ਜਰੂਰ ਕਰਨੀ ਬਣਦੀ ਹੈ।
ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਕਰਦੇ ਹੋਏ ਪੰਜਾਬ ਵਿੱਚ ਹੜ੍ਹਾ ਨਾਲ ਜਾਨ-ਮਾਲ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਕਰਨ ਦੀ ਜਿਥੇ ਸਰਕਾਰ ਪਾਸੋੰ ਮੰਗ ਕੀਤੀ ਗਈ, ਉਥੇ ਹੀ ਪੈਨਸ਼ਨਰ ਸਾਥੀਆ ਨੂੰ ਵੀ ਲੋੜਵੰਦਾਂ ਲਈ ਵੱਧ ਤੋਂ ਵੱਧ ਰਾਸ਼ੀ ਇਕੱਠੀ ਕਰਨ ਦੀ ਅਪੀਲ ਕੀਤੀ ਗਈ। ਜਿਸ ਉਪਰੰਤ ਹਾਜ਼ਰੀਨ ਨੇ ਆਪਣੀ ਸਰਧਾ ਅਨੁਸਾਰ ਰਾਹਤ ਫੰਡ ਦਿੱਤਾ ਅਤੇ ਜੋ ਸਾਥੀ ਕਿਸੇ ਕਾਰਨ ਮੀਟਿੰਗ ਵਿੱਚ ਨਹੀ ਆ ਸਕੇ, ਉਹਨਾਂ ਨੂੰ ਵੀ ਆਪਣਾ ਹਿੱਸਾ ਪਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਲੋੜਵੰਦਾਂ ਨੂੰ ਇਮਦਾਦ ਜਲਦੀ ਮੁਹੱਈਆ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਪ੍ਰਧਾਨ ਵੱਲੋਂ ਸਰਕਾਰ ਪਾਸੋਂ ਮਹਿੰਗਾਈ ਭੱਤੇ ਦੀ ਕਿਸ਼ਤ ਤੁਰੰਤ ਦੇਣ, ਪੈਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਪੈਡਿੰਗ ਏਰੀਅਰ ਨੂੰ ਕਿਸ਼ਤ-ਵਾਈਜ ਦੇਣ ਦੀ ਬਜਾਏ ਇੱਕਵਾਰ ‘ਚ ਹੀ ਤੁਰੰਤ ਦੇਣ ਅਤੇ ਮੈਡੀਕਲ ਭੱਤੇ ਵਿੱਚ ਵਾਧਾ ਕਰਨ ਆਦਿ ਮੰਗਾਂ ਸਵੀਕਾਰ ਕਰਨ ਦੀ ਵੀ ਸਰਕਾਰ ਪਾਸੋਂ ਮੰਗ ਕੀਤੀ ਗਈ।
ਮਾਂਹ ਦੌਰਾਨ ਵਿਛੁੜ ਚੁੱਕੇ ਸਾਥੀ ਥਾਣੇਦਾਰ ਲੱਖਾ ਸਿੰਘ ਨੂੰ ਖੜੇ ਹੋ ਕੇ 2 ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ।
ਅੱਜ ਦੀ ਮੀਟਿੰਗ ਵਿੱਚ ਪਰਮਜੀਤ ਸਿੰਘ ਨੰਗਲ ਕਲਾਂ, ਪਾਲਾ ਸਿੰਘ, ਗੁਰਜੰਟ ਸਿੰਘ ਖੋਖਰ, ਗੁਰਨਾਮ ਸਿੰਘ ਔਢਾ, ਦਰਸ਼ਨ ਸਿੰਘ ਦਿਆਲਪੁਰਾ, ਗੁਰਲਾਲ ਸਿੰਘ ਗੁਰਨੇ ਕਲਾ, ਹਰਜਿੰਦਰ ਸਿੰਘ ਭੀਖੀ, ਗੁਰਪਿਆਰ ਸਿੰਘ, ਬਿੱਕਰ ਸਿੰਘ ਅਤੇ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਸਮੇਤ 60 ਦੇ ਕਰੀਬ ਪੈਨਸ਼ਨਰ ਸਾਥੀ ਹਾਜ਼ਰ ਆਏ। ਸਟੇਜ ਸੈਕਟਰੀ ਦੀ ਜਿੰਮੇਵਾਰੀ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਬਾਖੂਬੀ ਨਿਭਾਈ ਗਈ।

ਵੱਲੋਂ :ਗੁਰਚਰਨ ਸਿੰਘ ਮੰਦਰਾਂ
ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ।

LEAVE A REPLY

Please enter your comment!
Please enter your name here