*ਹੜ੍ਹਾ ਦੀ ਮਾਰ ਦੀ ਭਰਭਾਹੀ ਕਰਨ ਲਈ ਪੰਜਾਬ ਨੂੰ ਵਿਸੇਸ ਪੈਕੇਜ ਦੇਵੇ ਕੇਦਰ ਸਰਕਾਰ/ ਸਰਕਾਰ ਨੇ ਸਮਾਂ ਰਹਿੰਦੀਆਂ ਸਾਰਤਕ ਕਦਮ ਚੁੱਕੇ ਹੁੰਦੇ ਤਾਂ ਇੰਨ੍ਹਾਂ ਭਿਆਨਕ ਮੰਜਰ ਨਾ ਦੇਖਣਾ ਪੈਦਾ- ਐਡਵੋਕੇਟ ਉੱਡਤ*

0
13

ਮਾਨਸਾ, 02 ਸਤੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਜੇਕਰ ਪੰਜਾਬ ਸਰਕਾਰ ਨੇ 2023 ਵਿੱਚ ਆਏ ਹੜ੍ਹਾ ਤੋਂ ਸਬਕ ਲੈਂਦਿਆਂ ਸਮਾਂ ਰਹਿੰਦਿਆਂ ਡਰੇਨਾਂ, ਨਾਲਿਆਂ ਦੀ ਸਫ਼ਾਈ ਕੀਤੀ ਹੁੰਦੀ ਤੇ ਬੰਨ੍ਹ ਮਜਬੂਤ ਕੀਤੇ ਹੁੰਦੇ ਤਾ ਹੜ੍ਹਾਂ ਦਾ ਇਨ੍ਹਾਂ ਭਿਆਨਕ ਮੰਜਰ ਨਾ ਦੇਖਣਾ ਪੈਦਾ ਤੇ ਘਰਾ , ਫਸਲਾਂ ਤੇ ਪਾਲਤੂ ਪਸ਼ੂਆਂ ਦਾ ਇੱਡੇ ਵੱਡੇ ਪੈਮਾਨੇ ਤੇ ਨੁਕਸਾਨ ਨਾ ਹੁੰਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਰਾਏਪੁਰ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਤੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਦੀ ਭਰਭਾਹੀ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਫੌਰੀ ਤੌਰ ਤੇ 60 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਪੰਜਾਬ ਲਈ ਜਾਰੀ ਕਰੇ ਤੇ ਪੰਜਾਬ ਦੀ ਸਰਕਾਰ ਹੜ੍ਹਾ ਮੀਹ ਨਾਲ ਨੁਕਸਾਨੀਆਂ ਫਸਲ , ਘਰਾਂ , ਦੂਧਾਹਰ ਪਸ਼ੂਆਂ, ਖੇਤੀ ਸੰਦਾਂ , ਅਵਾਜਾਈ ਦੇ ਸਾਧਨਾਂ ਦੀ ਵਿਸੇਸ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਵੇ।

   ਐਡਵੋਕੇਟ ਉੱਡਤ ਨੇ ਕਿਹਾ ਕਿ 3 ਸਤੰਬਰ ਦੇ ਡਿਪਟੀ ਕਮਿਸਨਰ ਮਾਨਸਾ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਸ ਵਿੱਚ ਵੱਡੀ ਤਦਾਦ ਮਜ਼ਦੂਰ ਸਮੂਲੀਅਤ ਕਰਨਗੇ ਤੇ ਮਨਰੇਗਾ ਸਕੀਮ ਵਿੱਚ ਕਟੌਤੀ ਵਾਪਸ ਲੈਣ , ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦਵਾਉਣ , ਮੀਹ ਨਾਲ ਨੁਕਸਾਨੇ ਘਰ ਲਈ ਯੋਗ ਮੁਆਵਜ਼ਾ ਦਵਾਉਣ , ਕੱਟੇ ਰਾਸਨ ਕਾਰਡ ਬਹਾਲ ਕਰਵਾਉਣ , ਬੁਢਾਪਾ -ਵਿਧਵਾ ਪੈਨਸ਼ਨ ਘੱਟੋ ਘੱਟ 6000/ਰੁਪਏ ਕਰਨ ਲਈ ਸਮੇ ਦੇ ਹਾਕਮਾ ਨੂੰ ਮਜਬੂਰ ਕਰਨਗੇ।

 ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਜੱਗਾ ਸਿੰਘ ਰਾਏਪੁਰ, ਲਾਭ ਸਿੰਘ ਰਾਏਪੁਰ, ਕੁਲਵਿੰਦਰ ਸਿੰਘ ਰਾਏਪੁਰ , ਕ੍ਰਿਸਨ ਸਿੰਘ ਰਾਏਪੁਰ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here