

ਮਾਨਸਾ 02 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਸਿਹਤ ਵਿਭਾਗ ਵੱਲੋਂ 08 ਸਤੰਬਰ ਤੱਕ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਂ ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ 25 ਅਗਸਤ ਤੋਂ 08 ਸਤੰਬਰ ਤੱਕ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੋਰਨੀਅਲ ਅੰਨ੍ਹਾਪਣ, ਕੋਰਨੀਅਲ ਟ੍ਰਾਂਸਪਲਾਂਟ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨੂੰ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 08 ਸਤੰਬਰ ਤੱਕ ਇਸ ਪੰਦਰਵਾੜੇ ਵਿਚ ਪੈਰਾ ਮੈਡੀਕਲ ਸਟਾਫ,ਆਸ਼ਾ ਵਰਕਰ ਅਤੇ ਮਾਸ ਮੀਡੀਆ ਵਿੰਗ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਇਸ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਮਾਨਸਾ ਵਿਖੇ ਦਵਾਈ ਲੈਣ ਆਏ ਮਰੀਜ਼ਾਂ ਨੂੰ ਓ.ਪੀ.ਡੀ. ਅਤੇ ਅੱਖਾਂ ਦੀ ਓ.ਪੀ.ਡੀ. ਵਿਖੇ ਡਾ.ਪੱਲਵੀ ਮੈਨਣ ਅੱਖ ਰੋਗਾਂ ਦੇ ਮਾਹਿਰ ਵੱਲੋਂ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ਼ ਮੈਨਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਨੀਆ (ਅੱਖ ਦੀ ਪੁਤਲੀ) ਦੀ ਬਿਮਾਰੀ ਤੋਂ ਅੰਨ੍ਹਾਪਣ ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਸਮੱਸਿਆ ਹੈ। ਭਾਰਤ ਵਿੱਚ ਪ੍ਰਤੀ ਸਾਲ 1 ਲੱਖ ਕੋਰਨੀਅਲ ਟ੍ਰਾਂਸਪਲਾਂਟ ਕਰਨ ਲਈ 2 ਲੱਖ 70 ਹਜ਼ਾਰ ਦਾਨੀਆਂ ਦੀਆਂ ਅੱਖਾਂ ਦੀ ਲੋੜ ਦਾ ਅਨੁਮਾਨ ਹੈ, ਜੋ ਕਿ ਦਾਨੀ ਅੱਖਾਂ ਦੀ ਮੌਜੂਦਗੀ ਤੋਂ ਲਗਭਗ 4 ਗੁਣਾ ਵੱਧ ਹੈ।
ਉਨ੍ਹਾਂ ਕਿਹਾ ਕਿ ਮਨੁੱਖੀ ਅੱਖਾਂ ਦੀ ਮੰਗ ਅਤੇ ਸਪਲਾਈ ਵਿੱਚ ਵੱਡਾ ਫਰਕ ਇੱਕ ਚੁਣੌਤੀ ਹੈ, ਆਮ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਸ ਸਮੱਸਿਆ ਤੋਂ ਪਾਰ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕੋਰਨੀਆਂ ਅੱਖ ਦੀ ਕੱਚ ਵਰਗੀ ਸਭ ਤੋਂ ਬਾਹਰ ਦੀ ਪਾਰਦਰਸ਼ੀ ਪਰਤ ਹੁੰਦੀ ਹੈ ਕੋਰਨੀਆਂ ਵਿਚੋਂ ਹੀ ਸਾਡੇ ਅੱਖ ਦੇ ਅੰਦਰ ਰੋਸ਼ਨੀ ਜਾਂਦੀ ਹੈ, ਜਿਸ ਕਾਰਨ ਅਸੀਂ ਦੇਖਦੇ ਹਾਂ, ਸੱਟ ਲੱਗਣ ਕਾਰਨ, ਕੋਰਨੀਅਲ ਟਰੋਮਾ, ਕਿਸੇ ਵੀ ਤਰ੍ਹਾਂ ਦੀ ਵਾਈਰਲ, ਬੈਕਟੀਰੀਅਲ ਜਾਂ ਫੰਗਸ ਲਾਗ (ਇੰਫੈਕਸ਼ਨ) ਕਾਰਨ, ਕਿਸੇ ਤਰ੍ਹਾਂ ਦੇ ਕੁਪੋਸ਼ਨ ਕਾਰਨ ਜਿਵੇ ਵਿਟਾਮਿਨ ਏ ਦੀ ਘਾਟ ਹੋ ਜਾਣਾ, ਜਨਮ ਤੋਂ ਹੀ ਕਿਸੇ ਬੀਮਰੀ ਕਾਰਨ, ਪਾਰਦਰਸ਼ੀ ਕੋਰਨੀਅਲ ਅਪਾਰਦਰਸ਼ੀ ਹੋ ਜਾਂਦਾ ਹੈ ਤਾਂ ਅੱਖ ਬਾਹਰ ਦੀ ਰੋਸ਼ਨੀ ਨੂੰ ਫੋਕਸ ਨਹੀਂ ਕਰ ਪਾਉਂਦੀ ਤੇ ਵਿਅਕਤੀ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਜਦੋਂ ਇਸ ਅਪਾਰਦਰਸ਼ੀ ਕੋਰਨੀਅਲ ਨੂੰ ਨਵੇਂ ਪਾਰਦਰਸ਼ੀ ਕੋਰਨੀਅਲ ਨਾਲ ਟ੍ਰਾਂਸਪਲਾਟ ਕਰਦੇ ਹਾਂ ਤਾਂ ਵਿਅਕਤੀ ਫਿਰ ਤੋਂ ਦੇਖਣ ਯੋਗ ਹੋ ਜਾਂਦਾ ਹੈ।
ਉਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਅੱਖਾਂ ਦਾਨ ਮੌਤ























