

ਮਾਨਸਾ 27 ਅਗਸਤ (ਸਾਰਾ ਯਹਾਂ/ਜਗਤਾਰ ਧੰਜਲ) : ਹੁਣ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਦਾ ਦਿੱਲੀ ਸ਼ਾਲੀਨ ਮਿੱਤਰਾ ਨੂੰ ਓਐਸਡੀ ਲਾਇਆ ਗਿਆ ਹੈ।ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਨਜ਼ਦੀਕੀ ਦੱਸੇ ਜਾਂਦੇ ਹਨ। ਉਹ ਪੰਜਾਬ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਇੰਚਾਰਜ ਵੀ ਹਨ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ, ਪੰਜਾਬ ਪ੍ਰਦੂਸ਼ਣ ਦੀ ਚੇਅਰਪਰਸਨ ਦਿੱਲੀ ਦੀ ਇਕ ਮਹਿਲਾ ਲਗਾਈ ਗਈ ਹੈ।ਅਰਵਿੰਦ ਕੇਜਰੀਵਾਲ ਨੇ ਇਕ ਤਰੀਕੇ ਨਾਲ ਪੰਜਾਬ ਦੀ ਕਮਾਨ ਸੰਭਾਲੀ ਹੋਈ ਹੈ।ਇਸਦੇ ਇਲਾਵਾ ਗੈਰ ਪੰਜਾਬੀਆਂ ਨੂੰ ਪੰਜਾਬ ਅੰਦਰ ਪੰਜਾਬੀਆਂ ਨੂੰ ਛੱਡ ਕੇ ਚੇਅਰਮੈਨੀਆਂ ਦਿੱਤੀਆਂ ਗਈਆਂ ਹਨ। ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨੂੰ ਤਰਜੀਹ ਤੇ ਪੰਜਾਬੀ ਲਾਗੂ ਕਰਨ ਦੀ ਗੱਲ ਕਰਦੀ ਸੀ, ਉਹ ਅੱਜ ਅਰਵਿੰਦ ਕੇਜਰੀਵਾਲ ਮੂਹਰੇ ਬੇਵੱਸ ਹੋਈ ਬੈਠੀ ਆ। ਹੁਣ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਅਰਵਿੰਦ ਕੇਜਰੀਵਾਲ ਬਲਵੀਰ ਸਿੰਘ ਦਾ ਓਐਸਡੀ ਵੀ ਇਕ ਗੈਰ ਪੰਜਾਬੀ ਲਾਇਆ ਗਿਆ ਹੈ। ਜਿਸਨੂੰ ਪੰਜਾਬ, ਸਿਹਤ ਆਦਿ ਬਾਰੇ ਕੋਈ ਇਲਮ ਨਹੀ ਹੈ।ਆਖਿਰ ਇਹ ਸਭ ਕੀ ਹੋ ਰਿਹਾ ਹੈ? ਇਹ ਸਮਝ ਤੋਂ ਬਾਹਰ ਹੈ। ਕੀ ਇਸ ਤਰਾਂ ਪੰਚ ਦਿੱਲੀ ਦੇ ਵਿਅਕਤੀ ਬੈਠਾ ਕੇ ਪੰਜਾਬ ਨੂੰ ਲੁੱਟਿਆ ਤੇ ਉਸਦਾ ਪੈਸਾ ਦਿੱਲੀ ਭੇਜਿਆ ਜਾ ਰਿਹਾ ਹੈ। ਇਹ ਪਹਿਲੀ ਸਰਕਾਰ ਹੈ, ਜਿਸ ਚ ਇਹ ਸਭ ਦੇਖਿਆ ਜਾ ਰਿਹਾ ਹੈ। ਅੱਜ ਤੱਕ ਪੰਜਾਬ ਚ ਕਾਂਗਰਸ ਅਨੇਕਾਂ ਵਾਰ ਸੱਤਾ ਚ ਰਹੀ ਹੈ, ਪਰ ਕਦੇਂ ਵੀ ਦਿੱਲੀ ਤੋਂ ਆ ਕੇ ਉਸਦੇ ਵੱਡੇ ਨੇਤਾ ਪੰਜਾਬ ਚ ਨਹੀ ਬੈਠੇ। ਤੇ ਨਾ ਹੀ ਪੰਜਾਬ ਚ ਸਰਕਾਰ ਹੁੰਦਿਆਂ ਦਿੱਲੀ ਦੇ ਕਾਂਗਰਸੀਆਂ ਨੇ ਕਦੇਂ ਇਸ ਵਿਚ ਦਖਲਅੰਦਾਜ਼ੀ ਕੀਤੀ। ਪਰ ਦਿੱਲੀ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਹੋਰ ਨੇਤਾ ਪੰਜਾਬ ਆ ਕੇ ਬੈਠ ਗਏ। ਉਪਰੋਂ ਉਨਾਂ ਵਲੋਂ ਹੁਕਮ ਕਰਕੇ ਪੰਜਾਬ ਸਰਕਾਰ ਚਲਾਈ ਜਾ ਰਹੀ ਹੈ। ਪੰਜਾਬੀਆਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਦਿੱਲੀ ਵਾਲਿਆਂ ਨੂੰ ਪੰਜਾਬ ਅੰਦਰ, ਪੰਜਾਬ ਸਰਕਾਰ ਚ ਅਹੁਦੇ ਦਿੱਤੇ ਜਾ ਰਹੇ ਹਨ। ਕੀ ਪੰਜਾਬ ਦੀ ਲੁੱਟ ਨਹੀ ਹੋ ਰਹੀ। ਇਸ ਸਭ ਨੂੰ ਕੋਈ ਦੇਖੇ ਜਾਂ ਨਾ ਦੇਖੇ, ਮਹਿਸੂਸ ਕਰੇ ਨਾ ਕਰੇ, ਪਰ ਪੰਜਾਬ ਦੀ ਜਨਤਾ ਜਰੂਰ ਵਿਚਾਰ ਤੇ ਵਾਚ ਰਹੀ ਹੈ।ਪੰਜਾਬ ਦੀ ਦਿੱਲੀ ਵਾਲਿਆਂ ਹੱਥੋਂ ਹੋ ਰਹੀ ਇਸ ਲੁੱਟ ਨੂੰ ਦੇਖਕੇ ਪੰਜਾਬੀ ਚੁੱਪ ਨਹੀ ਹਨ, ਉਨਾਂ ਦੀ ਚੁੱਪ ਬਹੁਤ ਕੁਝ ਕਹਿੰਦੀ ਨਜਰ ਆ ਰਹੀ ਹੈ। ਕਿਉਂਕਿ ਇਹ ਪਹਿਲੀ ਵਾਰ ਹੋ ਰਿਹਾ ਹੈ,ਜਦੋਂ ਪੰਜਾਬ ਦਾ ਮੁੱਖ ਮੰਤਰੀ,ਜੋ ਖੁਦ ਨੂੰ ਪੰਜਾਬ ਹਿਤੈਸ਼ੀ ਦੱਸਦਾ ਹੈ, ਦਿੱਲੀ ਵਾਲਿਆਂ ਮੂਹਰੇ ਝੁਕਿਆ ਹੋਇਆ ਹੈ। ਇਹ ਝੁਕਾਅ ਪੰਜਾਬੀ ਪਸੰਦ ਨਹੀ ਕਰਦੇ। ਇਹ ਗੱਲ 2027 ਦੇ ਗਰਭ ਚ ਲੁਕੀ ਹੋ ਸਕਦੀ ਹੈ























