*ਮਾਧੋਪੁਰ ਬਾਰੇ ਗਲਤ ਖ਼ਬਰ ਚੱਲ ਰਹੀ ਹੈ..!ਮਾਧੋਪੁਰ ‘ਚ ਕੁੱਝ ਗੇਟਾਂ ਨੂੰ ਖੋਲਿਆ ਜਾ ਰਿਹਾ ਸੀ ਖੋਲਦੇ ਸਮੇਂ ਇਕ ਗੇਟ ਟੁੱਟ ਗਿਆ-ਗੁਰਲਾਭ ਸਿੰਘ ਮਾਹਲ*

0
110

ਮਾਨਸਾ, 27 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ : ) ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਗੇਟ ਸਹੀ ਸਲਾਮਤ ਖੁੱਲਣ ਨਾਲ ਵੀ ਹੜਾਂ ਦਾ ਖ਼ਤਰਾ ਉੱਨਾਂ ਹੀ ਸੀ ਜਿੰਨਾ ਉਸ ਦੇ ਟੁੱਟ ਜਾਣ ਨਾਲ ਪੈਦਾ ਹੋਇਆ।

ਖ਼ਬਰ ਨੂੰ ਗਲਤ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਜਿਵੇਂ ਕਿ ਗੇਟ ਨੇ ਪਾਣੀ ਰੋਕ ਹੋਇਆ ਸੀ ਜਾਂ ਰੋਕ ਲੈਣਾ ਸੀ। ਕੁੱਝ ਗੇਟ ਪਹਿਲਾਂ ਹੀ ਖੁੱਲੇ ਹੋਏ ਸਨ।

ਗੇਟ ਖੁੱਲ ਜਾਂਦਾ ਜਾਂ ਹੁਣ ਟੁੱਟ ਗਿਆ । ਪਾਣੀ ਦਾ ਵਹਾਅ ਤਾਂ ਉਨਾਂ ਹੀ ਰਹਿਣਾ ਸੀ। ਦੋਵਾਂ ਹਲਾਤਾਂ ‘ਚ ਉਨਾਂ ਹੀ ਪਾਣੀ ਵਗਣਾ ਸੀ। ਅਫ਼ਸੋਸ ਹੈ ਕਿ ਇੱਕ ਕੀਮਤੀ ਜਾਨ ਗੇਟ ਨੂੰ ਖੋਲਣ ਦੀ ਕੋਸ਼ਿਸ਼ ‘ਚ ਚੱਲੀ ਗਈ ।

ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਡੀ ਡੈਮ ਬਿਲਕੁੱਲ ਠੀਕ ਠਾਕ ਨੇ। ਉਥੇ ਕੋਈ ਗੇਟ ਨਹੀਂ ਟੁੱਟਿਆ।

ਮਾਧੋਪੁਰ ਬੈਰਾਜ ਹੈ। ਡੈਮ ਨਹੀਂ। ਇਸ ਕਰਕੇ ਇਥੇ ਗੇਟ ਦੇ ਟੁੱਟਣ ਨਾਲ ਹੜਾਂ ਦਾ ਖਤਰਾ ਨਾ ਵੱਧਦਾ ਨਾ ਘੱਟਦਾ। ਹੜਾਂ ਦੇ ਖਤਰੇ ਦਾ ਸਬੰਧ ਡੈਮ ਤੋੰ ਛੱਡੇ ਜਾਣ ਵਾਲੇ ਪਾਣੀ ਨਾਲ ਹੁੰਦਾ। ਬੈਰਾਜ ‘ਤੇ ਤਾਂ ਪਾਣੀ ਨੂੰ ਦਿਸ਼ਾ ਦਿੱਤੀ ਜਾਂਦੀ ਹੈ।

ਸਵਾਲ ਤਾਂ ਇਹ ਹੈ ਕਿ ਗੇਟਾਂ ਦੀ ਸਾਂਭ ਸੰਭਾਲ ‘ਚ ਕਿਉਂ ਕਮੀ ਰਹੀ ਕਿ ਜਦੋਂ ਉੱਨਾਂ ਨੂੰ ਖੋਲਣਾ ਸੀ ਤਾਂ ਖੁੱਲੇ ਨਹੀਂ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਮਾਨਸੂਨ ਤੋਂ ਪਹਿਲਾਂ ਆਵਦੇ ਸੰਦ ਵੀ ਚੈਕ ਨਹੀਂ ਕੀਤੇ। ਇਹੀ ਹਾਲ ਧੁਸੀ ਬੰਨਾਂ ਦਾ ਰਿਹਾ।

ਪਰ ਗਲਤ ਖ਼ਬਰਾਂ ਤੁਹਾਡੇ ਦਿਮਾਗ਼ ‘ਚ ਜ਼ਰੂਰੀ ਸਵਾਲ ਪੈਦਾ ਕਰਨ ਦੀ ਥਾਂ ਖਾਹ – ਮਖਾਹ ਡਰ ਪੈਦਾ ਕਰ ਰਹੀਆਂ ਹਨ।

LEAVE A REPLY

Please enter your comment!
Please enter your name here