*ਜਥਾ ਭਗਤਾ, ਦੇਸ਼ ਭਗਤਾਂ,ਕਮਿਊਨਿਸਟ ਇਤਿਹਾਸ ਤੇ ਪੰਜਾਬ ਪੰਜਾਬੀਅਤ ਦੇ ਹਿੱਤਾਂ ਲਈ ਪ੍ਰੇਰਿਤ ਕਰੇਗਾ- ਅਰਸੀ..!ਜਥੇ ਮਾਰਚ ਦਾ ਭੀਖੀ ਵਿਖੇ ਵਿਖੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ*

0
12

ਮਾਨਸਾ, 22 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਭਾਰਤੀ ਕਮਿਊਨਿਸਟ ਪਾਰਟੀ ਦੇ ਸਥਾਪਤੀ ਵਰੇ ਮੌਕੇ ਪਾਰਟੀ ਦੇ 25 ਮੇਂ ਮਹਾਂ ਸੰਮੇਲਨ ਚੰਡੀਗੜ੍ਹ ਦੀ ਤਿਆਰੀ ਸਬੰਧੀ ਸੂਬਾ ਪਾਰਟੀ ਵੱਲੋਂ ਤਿੰਨ ਜਥੇ ਦੇਸ਼ ਭਗਤਾਂ ਦੇ ਜਨਮ ਅਸਥਾਨਾਂ ਤੋਂ ਰਵਾਨਾਂ ਕੀਤੇ ਗਏ ਹਨ। ਜ਼ੋ ਪੰਜਾਬ ਦੇ ਵੱਖ ਵੱਖ ਥਾਵਾਂ ਉੱਘੇ ਦੇਸ਼ ਭਗਤਾਂ, ਸੁਤੰਤਰਤਾ ਸੰਗਰਾਮੀਏ ਦੇ ਇਤਿਹਾਸਕ ਸਥਾਨਾਂ ਤੇ ਹੁੰਦਾ ਹੋਇਆ ਦੇਸ਼ ਭਗਤਾਂ ਤੇ ਕਮਿਊਨਿਸਟ ਇਤਿਹਾਸ ਪ੍ਰਤੀ ਪ੍ਰੇਰਿਤ ਕਰੇਗਾ।ਸ਼ਹੀਦ ਊਧਮ ਸਿੰਘ ਸੁਨਾਮ ਤੋਂ ਰਵਾਨਾਂ ਜਥੇ ਅਗਵਾਈ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਸੀਤਾਰਾਮ ਗੋਬਿੰਦਪੁਰਾ, ਨਰਿੰਜਨ ਸਿੰਘ ਸੰਗਰੂਰ ਸਮੇਤ ਸੀਨੀਅਰ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀ ਹੈ।

       ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਦੀ ਅਗਵਾਈ ਹੇਠ ਐਡਵੋਕੇਟ ਕੁਲਵਿੰਦਰ ਉੱਡਤ, ਦਲਜੀਤ ਸਿੰਘ ਮਾਨਸ਼ਾਹੀਆ, ਵੇਦ ਪ੍ਰਕਾਸ਼ ਬੁਢਲਾਡਾ ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ ਤੇ ਕੇਵਲ ਸਿੰਘ ਸਮਾਓ ਵੱਲੋਂ ਢੈਪਈ ਵਿਖੇ ਮੋਟਰਸਾਈਕਲਾਂ ਆਦਿ ਵਹੀਕਲਾਂ ਦੇ ਕਾਫ਼ਲੇ ਸਮੇਤ ਪੁੱਜ ਕੇ ਕਸਬਾ ਭੀਖੀ ਵਿਖੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।

    ਸਥਾਨਕ ਬਰਨਾਲਾ ਚੌਂਕ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਦੇਸ਼ ਭਗਤਾਂ ਤੇ ਕਮਿਊਨਿਸਟ ਇਤਿਹਾਸ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਸਾਡੇ ਸਿਰਮੌਰ ਆਗੂਆਂ ਤੇ ਦੇਸ਼ ਭਗਤਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਪਰ ਰਾਜਸਤਾ ਪੁੰਜੀਪਤੀ ਤੇ ਸਰਮਾਏਦਾਰ ਜਮਾਤ ਹਮਾਇਤੀਆਂ ਕੋਲ ਚਲੀ ਗਈ।

ਜਿਸ ਕਾਰਨ ਧੜਾ ਧੜ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਮੁਜ਼ਾਹਰਾ ਲਹਿਰ ਦੇ ਮੋਢੀ, ਸੁਤੰਤਰਤਾ ਸੰਗਰਾਮੀ ਤੇ ਸੱਚੇ ਦੇਸ਼ ਭਗਤਾਂ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜੰਗੀਰ ਸਿੰਘ ਜੋਗਾ ਤੇ ਕਾਮਰੇਡ ਧਰਮ ਸਿੰਘ ਫੱਕਰ ਆਦਿ ਨੇ ਮੁਜ਼ਾਹਰਾ ਲਹਿਰ ਦੌਰਾਨ 784 ਪਿੰਡਾਂ ਦੇ ਮੁਜ਼ਾਹਰਿਆਂ ਨੂੰ 18 ਲੱਖ ਏਕੜ ਜ਼ਮੀਨ ਦੇ ਮਾਲਕ ਬਣਾਇਆ ਤੇ ਜਗੀਰਦਾਰੀ ਨਿਜ਼ਾਮ ਦਾ ਫਤਵਾ ਵੱਡਿਆ।

    ਇਸ ਮੌਕੇ ਉਹਨਾਂ 21 ਸਤੰਬਰ ਨੂੰ ਚੰਡੀਗੜ ਵਿਖੇ ਹੋਣ ਵਾਲੀ ਮਹਾਂ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ।

   ਇਸ ਮੌਕੇ ਹੋਰਨਾਂ ਤੋਂ ਇਲਾਵਾ ਰਤਨ ਭੋਲਾ, ਕੇਵਲ ਸਿੰਘ ਸਾਬਕਾ ਐਮ ਸੀ, ਸੁਖਦੇਵ ਪੰਧੇਰ, ਕੁਲਵਿੰਦਰ ਭੀਖੀ, ਦਰਸ਼ਨ ਸਿੰਘ ਮਾਨਸ਼ਾਹੀਆ, ਹਰਮੀਤ ਸਿੰਘ ਬੋੜਾਵਾਲ, ਜਗਸੀਰ ਸਿੰਘ ਰਾਊਕੇ, ਰਘੂਨਾਥ ਸਿੰਗਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here