*ਮਾਨਸਾ ਮੁੰਡੇ ਕੁੜੀ ਤੋਂ ਫੜਿਆ ਚਿੱਟਾ, ਸਨਾਖਤ ‘ਤੇ ਮਹਿਲਾ ਤਸਕਰ ਨੂੰ ਗਿ੍ਰਫ਼ਤਾਰ ਕੀਤਾ*

0
214

ਮਾਨਸਾ, 21 ਅਗਸਤ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਦੇ ਹੋਏ ਮਾਨਸਾ ਪੁਲੀਸ ਨੇ ਇੱਕ ਮਹਿਲਾ ਤਸ਼ਕਰ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਕਾਰਵਾਈ ਸਥਾਨ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਕੀਤੀ ਗਈ ਹੈ।
ਅੱਜ ਮਾਨਸਾ ਦੇ ਤਿੰਨਕੋਣੀ ਨੇੜੇ ਇੱਕ ਨੌਜ਼ਵਾਨ ਅਤੇ ਇੱਕ ਕੁੜੀ ਨੂੰ ਸਥਾਨਕ ਲੋਕਾਂ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਫੜ੍ਹ ਲਿਆ ਅਤੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਇਹ ਨਸ਼ੀਲੇ ਪਦਾਰਥ ਇੱਕ ਮਹਿਲਾ ਤਸਕਰ ਦੁਆਰਾ ਲਿਆਂਦੀ ਗਈ ਸੀ ਅਤੇ ਨਸ਼ਾ ਵਿਰੋਧੀ ਵਿਭਾਗ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਵਿੱਚ ਰੁੱਝਿਆ ਹੋਇਆ ਹੈ।
ਕੁਝ ਲੋਕਾਂ ਨੇ ਡਰੱਗ ਐਂਟੀ ਫੋਰਸ ਮਾਨਸਾ ਦੇ ਪਰਮਿੰਦਰ ਸਿੰਘ ਝੋਟਾ ਨੂੰ ਸੂਚਿਤ ਕੀਤਾ ਅਤੇ ਪਰਮਿੰਦਰ ਸਿੰਘ ਨੇ ਤੁਰੰਤ ਉੱਥੇ ਪੁਲੀਸ ਨੂੰ ਬੁਲਾਇਆ,ਜਿੱਥੇ ਇੱਕ ਨੌਜਵਾਨ ਅਤੇ ਇੱਕ ਲੜਕੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਫੜੇ ਗਏ।
ਪਰਮਿੰਦਰ ਸਿੰਘ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਸਨੇ ਭੱਠਾ ਬਸਤੀ ਇਲਾਕੇ ਤੋਂ 2 ਹਜ਼ਾਰ ਰੁਪਏ ਦੇ ਨਸ਼ੀਲੇ ਪਦਾਰਥ (ਚਿੱਟੇ) ਖਰੀਦੇ ਸਨ। ਉਨ੍ਹਾਂ ਕਿਹਾ ਕਿ ਲੜਕੀ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਪੁਲੀਸ ਨੇ ਭੱਠਾ ਬਸਤੀ ਮਾਨਸਾ ਵਿਖੇ ਛਾਪਾ ਮਾਰਿਆ ਅਤੇ ਉੱਥੇ ਨਸ਼ੀਲੇ ਪਦਾਰਥ ਵੇਚ ਰਹੀ ਇੱਕ ਔਰਤ ਨੂੰ ਗਿ੍ਰਫ਼ਤਾਰ ਕੀਤਾ, ਜਿਸਦੀ ਪਛਾਣ ਪੁਲੀਸ ਨੇ ਅਜੇ ਤੱਕ ਪ੍ਰਗਟ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਪੁਲੀਸ ਦੀ ਜੰਗ ਸਿਰਫ਼ ਇੱਕ ਦਿਖਾਵਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਨਸ਼ੇ ਖੁੱਲ੍ਹੇਆਮ ਮੁੰਡੇ-ਕੁੜੀਆਂ ਨੂੰ ਵੇਚੇ ਜਾ ਰਹੇ ਹਨ ਅਤੇ ਹੁਣ ਤਾਂ ਨੌਜਵਾਨ ਕੁੜੀਆਂ ਵੀ ਇਸ ਨਸ਼ੇ ਦੀਆਂ ਆਦੀ ਹੋ ਰਹੀਆਂ ਹਨ।
ਥਾਣਾ ਸਿਟੀ-2 ਮਾਨਸਾ ਦੇ ਗੁਰਤੇਜ ਸਿੰਘ ਨੇ ਕਿਹਾ ਕਿ ਉਕਤ ਔਰਤ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ,ਜਿਸ ਤੋਂ ਨਸ਼ੇ ਦੀ ਦੁਰਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪੁੱਛਗਿੱਛ ਕੀਤੀ ਜਾਵੇਗੀ।
ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਪੁਲੀਸ ਨੂੰ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here