

ਮਾਨਸਾ, 21 ਅਗਸਤ(ਸਾਰਾ ਯਹਾਂ/ਜਗਤਾਰ ਧੰਜਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਰਾਮ ਨਾਟਕ ਕਲੱਬ ਦੀ ਸੁਨਹਿਰੀ ਸਟੇਜ ਤੇ ਸ਼੍ਰੀ ਰਾਮ ਲੀਲਾ ਦਾ ਆਯੋਜਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਜਿਸ ਨੂੰ ਲੈ ਕੇ ਅੱਜ ਕਲੱਬ ਦੀ ਪਵਿੱਤਰ ਸਟੇਜ ਤੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਵਿਸ਼ਾਲ ਹਵਨ ਯੱਗ ਪ੍ਰਧਾਨ ਪ੍ਰੇਮ ਸਿੰਗਲਾ ਐਡਵੋਕੇਟ ਦੀ ਰਹਿਨੁਮਾਈ ਹੇਠ ਕੀਤਾ ਗਿਆ। ਜਿਸ ਵਿਚ ਪੁਸ਼ਪ ਵਾਟਿਕਾ ਮੰਦਰ ਦੇ ਪੁਜਾਰੀ ਤਰਸੇਮ ਸ਼ਰਮਾ ਅਤੇ ਮੋਹਿਤ ਸ਼ਰਮਾ ਵੱਲੋਂ ਪਵਿੱਤਰ ਮੰਤਰਾਂ ਦਾ ਉੱਚਾਰਨ ਕੀਤਾ ਗਿਆ। ਜਿਸ ਤਹਿਤ ਹਵਨ ਯੱਗ ਵਿਚ ਕਲੱਬ ਦੇ ਸਮੂਹ ਅਹੁੱਦੇਦਾਰਾਂ, ਕਲਾਕਾਰਾਂ ਅਤੇ ਮੈਂਬਰਾਂ ਨੇ ਆਹੂਤੀਆਂ ਪਾਈਆਂ ਅਤੇ ਆਰਤੀ ਕੀਤੀ ਗਈ।
ਇਸ ਉਪਰੰਤ ਡਾਇਰੈਕਟਰ ਜਗਦੀਸ਼ ਜੋਗਾ ਵਲੋਂ ਕਲਾਕਾਰਾਂ ਨੂੰ ਰੋਲਾਂ ਦੀ ਕੀਤੀ ਵੰਡ ਵਿਚ ਭਗਵਾਨ ਸ਼੍ਰੀ ਗਣੇਸ਼ ਦਾ ਰੋਲ ਗੋਪੇਸ਼ ਮਿੱਤਲ, ਰੋਹਿਤ ਭਾਰਤੀ ਨੂੰ ਸ਼੍ਰੀ ਰਾਮ ਚੰਦਰ, ਪ੍ਰਿਥਵੀ ਅਤੇ ਸੰਜੀਵ ਬਬਲਾ ਨੂੰ ਸੀਤਾ, ਜੀਵਨ ਮੀਰਪੁਰੀਆ ਲਛਮਣ, ਬਿੱਟੂ ਸ਼ਰਮਾ ਹਨੂੰਮਾਨ, ਪ੍ਰਵੀਨ ਪੀ.ਪੀ ਰਾਵਣ, ਦਸ਼ਰਥ ਜਨਕ ਰਾਜ, ਭਰਤ ਹੇਮੰਤ ਸਿੰਗਲਾ, ਸ਼ਤਰੂਘਣ ਸੂਰਿਆ, ਵਿਸ਼ਵਾਮਿੱਤਰ ਅਤੇ ਅੰਗਦ ਨਵੀ ਜਿੰਦਲ, ਕੈਕਈ ਸੁੱਖੀ ਅਤੇ ਹੋਰ ਕਲਾਕਾਰਾਂ ਨੂੰ ਵੀ ਵੱਖ ਵੱਖ ਰੋਲ ਵੰਡੇ ਗਏ। ਇਸ ਉਪਰੰਤ ਰਾਮਲੀਲਾ ਦੇ ਮੰਚਨ ਲਈ ਰਿਹਰਸਲ ਦਾ ਸ਼ੁਭ ਆਰੰਭ ਕੀਤਾ ਗਿਆ।
ਸ਼੍ਰੀ ਰਾਮ ਨਾਟਕ ਕਲੱਬ ਦੇ ਪ੍ਰਧਾਨ ਪ੍ਰੇਮ ਸਿੰਗਲਾ, ਜਨਰਲ ਸਕੱਤਰ ਵਿਜੇ ਧੀਰ ਅਤੇ ਨਵੀ ਜਿੰਦਲ ਉਪ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮਲੀਲਾ ਦਾ ਮੰਚਨ ਰਾਮ ਨਾਟਕ ਕਲੱਬ ਦੀ ਸਟੇਜ ਤੇ ਪੂਰੀ ਧਾਰਮਿਕ ਆਸਥਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਜ਼ਿਮੇਵਾਰੀ ਮੈਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਬਹੁਤ ਸਾਲਾਂ ਤੋਂ ਸ਼੍ਰੀ ਰਾਮ ਚਰਿੱਤਰ ਮਾਨਸ ਕੀ ਕਥਾ ਦਾ ਮੰਚਨ ਕਲੱਬ ਦੇ ਮੈਂਬਰਾਂ ਵਲੋਂ ਪੂਰੀ ਸ਼ਰਧਾ ਅਤੇ ਆਸਥਾ ਨਾਲ ਕੀਤਾ ਜਾਂਦਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀ ਰਾਮ ਲੀਲਾ ਜੀ ਨੂੰ ਪੂਰੀ ਪਵਿੱਤਰਤਾ ਤੇ ਸ਼ਰਧਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸਿਸ਼ ਕੀਤੀ ਜਾਵੇਗੀ।
ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ ਅਤੇ ਮਿਊਜਿਕ ਡਾਇਰੈਕਟਰ ਦੀਵਾਨ ਭਾਰਤੀ ਨੇ ਦੱਸਿਆ ਕਿ ਕਲੱਬ ਵਿੱਚ ਜਿੱਥੇ ਲੰਬੇ ਸਮੇਂ ਤੋਂ ਕਲਾਕਾਰ ਅਪਣੀ ਅਦਾਕਰੀ ਨਾਲ ਲੋਕਾਂ ਨੂੰ ਅਲੋਪ ਹੋ ਰਹੇ ਧਾਰਮਿਕ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ, ਉਸ ਦੇ ਨਾਲ ਹੀ ਨਵੀਂ ਪੀੜ੍ਹੀ ਨੂੰ ਵੀ ਕਲੱਬ ਨਾਲ ਜੋੜ ਕੇ ਉਨ੍ਹਾਂ ਚ ਧਾਰਮਿਕ ਭਾਵਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਰਾਮ ਨਾਟਕ ਕਲੱਬ ਦੀ ਸੁਨਹਿਰੀ ਸਟੇਜ ਤੇ ਪੂਰੀ ਲਗਨ ਅਤੇ ਸ਼ਰਧਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾ ਰਿਹਾ ਹੈ ਇਸ ਵਾਰ ਵੀ ਕਲੱਬ ਦੀ ਮੈਨੇਜਮੈਂਟ ਅਤੇ ਐਕਟਰ ਬਾਡੀ ਵੱਲੋਂ ਪੂਰੀ ਲਗਨ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ।
ਇਸ ਮੌਕੇ ਸਰਪ੍ਰਸਤ ਜੋਗਿੰਦਰ ਅਗਰਵਾਲ, ਐਡਵੋਕੇਟ ਪ੍ਰੇਮ ਨਾਥ ਸਿੰਗਲਾ ਪ੍ਰਧਾਨ, ਨਵੀ ਜਿੰਦਲ ਉਪ ਪ੍ਰਧਾਨ, ਵਿਜੇ ਧੀਰ ਜਰਨਲ ਸਕੱਤਰ, ਖ਼ਜ਼ਾਨਚੀ ਸਤੀਸ਼ ਧੀਰ, ਬਿੱਟੂ ਸ਼ਰਮਾ ਜੁਆਇੰਟ ਸਕੱਤਰ, ਸੁਭਾਸ਼ ਕਾਕੜਾ ਪ੍ਰਚਾਰ ਸਕੱਤਰ, ਰਾਜ ਨੋਨਾ, ਸੁਰਿੰਦਰ ਕਾਲਾ ਸਟੋਰ ਕੀਪਰ, ਜਗਦੀਸ਼ ਜੋਗਾ ਤੇ ਜਨਕ ਰਾਜ ਡਾਇਰੈਕਟਰ, ਦੀਵਾਨ ਭਾਰਤੀ ਮਿਉਜ਼ਿਕ ਡਾਇਰੈਕਟਰ, ਅਮਰ ਪੀ.ਪੀ ਤੇ ਰਮੇਸ਼ ਟੋਨੀ ਮੰਚ ਸੰਚਾਲਨ, ਲੋਕ ਰਾਜ ਤੇ ਪਵਨ ਧੀਰ ਮੇਕਅੱਪ ਡਾਇਰੈਕਟਰ, ਭੋਲਾ ਸ਼ਰਮਾ ਤੇ ਮੱਖਣ ਲਾਲ ਮੇਕਅੱਪ ਮੈਨ, ਮੱਖਣ ਲਾਲ, ਬੰਟੀ ਮੰਘਾਨੀਆ ਸੀਨਰੀ ਇੰਚਾਰਜ, ਸੁਰਿੰਦਰ ਪਾਲਾ, ਅਸ਼ੋਕ ਗੋਗੀ, ਸੰਦੀਪ ਮਿੱਤਲ ਪ੍ਰੈਸ ਸਕੱਤਰ ਤੋਂ ਇਲਾਵਾ ਤਰਸੇਮ ਬਿੱਟੂ, ਦੀਪਕ ਮੋਬਾਈਲ, ਸੰਜੂ, ਹੇਮੰਤ ਸਿੰਗਲਾ, ਅਸ਼ੋਕ ਗੋਗੀ, ਲਵਦੀਪ ਸਿੰਘ, ਸੰਜੀਵ ਸੰਜੂ, ਕ੍ਰਿਸ਼ਨ ਪੱਪੀ, ਪਾਲਾ ਰਾਮ, ਸ਼ੌਰਿਆ, ਗੋਪੇਸ਼ ਮਿੱਤਲ, ਗੁੱਡੂ ਆਦਿ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜ਼ਰ ਸਨ।
ਅਖੀਰ ਵਿਚ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਉਪ ਪ੍ਰਧਾਨ ਸੁਰਿੰਦਰ ਨੰਗਲੀਆ ਵਲੋਂ ਆਪਣੇ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੂੰ ਰਾਤ ਦਾ ਭੰਡਾਰਾ ਆਯੋਜਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰੇਮ ਸਿੰਗਲਾ ਨੇ ਸਮੁੱਚੇ ਕਲੱਬ ਵਲੋਂ ਸੁਰਿੰਦਰ ਨੰਗਲੀਆ ਦਾ ਧੰਨਵਾਦ ਕੀਤਾ























