

ਬੁਢਲਾਡਾ, 21 ਅਗਸਤ 2025 (ਸਾਰਾ ਯਹਾਂ/ਮੇਹਤਾ ਅਮਨ) – ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨਵੀਂ ਦਿੱਲੀ ਵੱਲੋਂ ਕਾਲਜਾਂ ਵਿੱਚ ਦਾਖਲੇ ਦੀ ਆਖਰੀ ਤਾਰੀਖ 15 ਸਤੰਬਰ 2025 ਤੱਕ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਜੀਆਈਐਮਟੀ ਕਾਲਜ ਬੁਡਲਾਡਾ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਦਾਖਲੇ ਲਈ ਇੱਛੁਕ ਵਿਦਿਆਰਥੀ ਕਾਲਜ ਵਿੱਚ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਕੰਪਿਊਟਰ ਸਾਇੰਸ, ਮਲਟੀਮੀਡੀਆ, ਵੋਕੇਸ਼ਨਲ, ਫੈਸ਼ਨ ਅਤੇ ਬਿਊਟੀ ਪਾਰਲਰ ਦੀ ਗਰੈਜੂਏਸ਼ਨ ਕੋਰਸਾਂ ਵਿੱਚ ਕੁਝ ਸੀਟਾਂ ਬਚੀਆਂ ਹੋਈਆਂ ਹਨ। ਇਸ ਤੋਂ ਇਲਾਵਾ ਪੋਲੀਟੈਕਨਿਕ ਡਿਪਲੋਮਾ ਕਰ ਚੁੱਕੇ ਵਿਦਿਆਰਥੀਆਂ ਲਈ ਵੀ ਬੀਸੀਏ ਅਤੇ ਬੀਐਸਸੀ ਆਈਟੀ (ਲੇਟਰ ਐਂਟਰੀ) ਰਾਹੀਂ ਦੂਜੇ ਸਾਲ ਵਿੱਚ ਸਿੱਧਾ ਦਾਖਲਾ ਲੈਣ ਲਈ ਸੀਟਾਂ ਉਪਲਬਧ ਹਨ। ਡਾ. ਸਿੰਗਲਾ ਨੇ ਇਹ ਵੀ ਦੱਸਿਆ ਕਿ ਐਸੀ ਅਤੇ ਓਬੀਸੀ ਸ਼੍ਰੇਣੀ ਦੇ ਵਿਦਿਆਰਥੀ ਸਰਕਾਰ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ 100% ਤੱਕ ਵਜੀਫੇ ਦੀ ਸੁਵਿਧਾ ਲੈ ਸਕਦੇ ਹਨ।























