

ਮਾਨਸਾ 18 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) > ਸਥਾਨਕ ਹੋਟਲ ਰੋਮੈਂਜ਼ਾ ਇਨ ਵਿਖੇ 15 ਅਗਸਤ 2025 ਨੂੰ ਨਵ ਨਿਯੁਕਤ ਪ੍ਰਧਾਨ ਰੋਟੇਰੀਅਨ ਸੁਨੀਲ ਕੱਕੜ ਜੀ ਦਾ ਤਾਜ ਪੋਸੀ ਸਮਾਰੋਹ ਕੀਤਾ ਗਿਆ । ਜਿਸ ਵਿਚ ਮੁੱਖ ਮਹਿਮਾਨ ਡਿਸਟ੍ਰਿਕ ਗਵਰਨਰ ਰੋਟੇਰੀਅਨ ਸ਼੍ਰੀ ਭੁਪੇਸ਼ ਮਹਿਤਾ ਜੀ ਅਤੇ ਡਿਸਟ੍ਰਿਕ 3090 ਦੀ ਫਸਟ ਲੇਡੀ ਸ਼੍ਰੀਮਤੀ ਮਧੂ ਮਹਿਤਾ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਫੰਕਸ਼ਨ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਕੇ ਕੀਤੀ ਗਈ ਗਈ। ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਸੈਕਰੇਟਰੀ ਨਿਤਿਨ ਖੁੰਗਰ ਵੱਲੋਂ ਕੀਤਾ ਗਿਆ ਅਤੇ ਸਾਰੇ ਕਲੱਬ ਮੈਂਬਰਾਂ ਵੱਲੋਂ 15 ਅਗਸਤ ਮਨਾਉਂਦੇ ਹੋਏ ਤਿਰੰਗੇ ਝੰਡੇ ਲਹਿਰਾਕੇ ਸਵਾਗਤ ਕੀਤਾ ਗਿਆ l ਬੱਚਿਆਂ ਵੱਲੋਂ ਵੈਲਕਮ ਸੌਂਗ ਦੇ ਨਾਲ ਸਵਾਗਤ ਕੀਤਾ ਗਿਆ।
ਸਾਰਜੈਂਟ ਆਰਮ ਰੋਟੇਰੀਅਨ ਪ੍ਰਦੀਪ ਗਰਗ ਵੱਲੋਂ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਭੂਪੇਸ਼ ਮਹਿਤਾ ਜੀ ਅਤੇ ਇਮੀਡੀਏਟ ਪਾਸਟ ਪ੍ਰੈਜੀਡੈਂਟ ਰੋਟੇਰੀਅਨ ਦਿਨੇਸ਼ ਰਿੰਪੀ ਜੀ ਨੂੰ ਕਾਲਰ ਪਹਿਨਾ ਕੇ ਸ਼ੁਰੂਆਤ ਕੀਤੀ ਗਈ
ਸਟੇਜ ਸਕੱਤਰ ਦੀ ਭੂਮਿਕਾ ਕਲੱਬ ਚੀਫ ਐਡਵਾਈਜਰ ਰੋਟੇਰੀਅਨ ਰਜਿੰਦਰ ਗਰਗ ਵੱਲੋਂ ਬਾਖੂਬੀ ਨਿਭਾਈ ਗਈ
ਡਿਸਟ੍ਰਿਕ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਜੀ ਵੱਲੋਂ ਨਵ ਨਿਯੁਕਤ ਪ੍ਰਧਾਨ ਰੋਟੇਰੀਅਨ ਸੁਨੀਲ ਕੱਕੜ ਜੀ ਨੂੰ ਕਾਲਰ ਪਹਿਨਾ ਕੇ ਪ੍ਰਧਾਨ ਸਥਾਪਿਤ ਕੀਤਾ ਗਿਆ
ਇਸ ਮੌਕੇ ਅਠ ਨਵੇਂ ਮੈਂਬਰ ਲਏ ਗਏ ਜਿਨ੍ਹਾਂ ਨੂੰ ਡਿਸਟ੍ਰਿਕਟ ਗਵਰਨਰ ਸ੍ਰੀ ਭੁਪੇਸ਼ ਮਹਿਤਾ ਜੀ ਵੱਲੋਂ ਨਵ ਨਿਯੁਕਤ ਪ੍ਰਧਾਨ ਰੋਟੇਰੀਅਨ ਸੁਨੀਲ ਕੱਕੜ ਸਕੱਤਰ ਨਿਤਿਨ ਖੁੰਗਰ ਅਤੇ ਖਜਾਂਚੀ ਮਨੀਸ਼ ਗੋਇਲ ਨਾਲ ਸੋਹ ਚੁਕਾਈ ਗਈ
ਇਮੀਡੇਟ ਪਾਸਟ ਪ੍ਰਧਾਨ ਰੋਟੇਰੀਅਨ ਦਿਨੇਸ਼ ਰਿੰਪੀ ਜੀ ਵੱਲੋਂ ਪਿਛਲੇ ਸਾਲ ਕੀਤੇ ਗਏ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ
ਰੋਟੇਰੀਅਨ ਡਾ. ਸ਼ੇਰ ਜੰਗ ਸਿੰਘ ਸਿੱਧੂ ਜੀ ਨੇ ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਜੀ ਦਾ ਬਾਇਓਡੇਟਾ ਪੜਿਆ ਗਿਆ ਜਿਸ ਵਿੱਚ ਉਨ੍ਹਾਂ ਦੀ ਵਿਲੱਖਣ ਸੇਵਾ ਦਾ ਪ੍ਰਦਰਸ਼ਨ ਕੀਤਾ ਗਿਆ
ਡਿਸਟਰਿਕਟ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਜੀ ਵੱਲੋਂ ਰੋਟਰੀ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ
ਰੋਟਰੀਅਨ ਰਾਜਿੰਦਰ ਗਰਗ ਜੀ ਨੂੰ XEN ਵਜੋਂ ਪ੍ਰਮੋਟ ਹੋਣ ਤੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਸਮਾਰੋਹ ਵਿੱਚ ਡਾ. ਵਿਕਾਸ ਸ਼ਰਮਾ, ਡਾ. ਨੀਰੂ ਸ਼ਰਮਾ, ਭਵਯਾ ਮਿੱਤਲ, ਮ੍ਰਿਦੁਲ ਖੁੰਗਰ, ਸ਼ੁਭ ਕੱਕਡ਼ ਅਤੇ ਮਨੀਸ਼ਾ ਕੱਕਡ਼ ਦੁਆਰਾ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ, ਜਿਸ ਨੇ ਪ੍ਰੋਗਰਾਮ ਨੂੰ ਸ਼ਾਨਦਾਰ ਬਣਾ ਦਿਤਾ
ਰੋਟਰੀ ਪਰਿਵਾਰ ਨੇ ਖੇਡਾਂ, ਡਾਂਸ ਮਸਤੀ, ਲੱਕੀ ਡਰਾਅ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਆਨੰਦ ਮਾਣਿਆ। ਸਾਰੇ ਮੈਂਬਰਾਂ ਵੱਲੋਂ 15 ਅਗਸਤ ਨੂੰ ਸਮਰਪਿਤ ਵਿਸ਼ੇਸ਼ ਪਹਿਰਾਵਾ ਪਾਇਆ ਗਿਆ ਲਈ
ਕਲੱਬ ਮੈਂਬਰਾਂ ਵੱਲੋਂ ਰੋਟਰੀ ਫਾਊਂਡੇਸ਼ਨ ਲਈ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ
ਰੋਟੇਰੀਅਨ ਅਰੁਣ ਗਰਗ ਜੀ ਵੱਲੋਂ ਵੋਟ ਆਫ ਥੈਂਕਸ ਕਰਕੇ ਪ੍ਰੋਗਰਾਮ ਦਾ ਸਮਾਪਨ ਕੀਤਾ ਗਿਆ























