*ਨਸ਼ਾ ਮੁਕਤ ਅਭਿਆਨ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਸ਼ੇ ਖਿਲਾਫ ਪ੍ਰਣ*

0
14

 ਮਾਨਸਾ, 13 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)
ਨਸ਼ਾ ਮੁਕਤ ਅਭਿਆਨ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਵਲ ਸਰਜਨ ਡਾਂ ਅਰਵਿੰਦਪਾਲ ਸਿੰਘ ਦੀ ਅਗਵਾਈ ਹੇਠ ਨਸਿ਼ਆਂ ਖਿਲਾਫ ਪ੍ਰਣ ਲਿਆ ਗਿਆ।
ਸਿਵਲ ਸਰਜਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਦ੍ਰਿੜ ਇਰਾਦਾ ਕਰਨਾ ਚਾਹੀਦਾ ਹੈ ਕਿ ਸਾਰੇ ਮਿਲ ਕੇ ਆਪਣੇ ਆਲੇ ਦੁਆਲੇ, ਆਪਣੇ ਦੇਸ਼ ਨੂੰ ਨਸ਼ਾ ਮੁਕਤ ਕਰਨ ਵਿਚ ਆਪਣਾ ਯੋਗਦਾਨ ਪਾਵਾਂਗੇ।
ਉਨ੍ਹਾਂ ਕਿਹਾ ਕਿ ਜਿ਼ਲ੍ਹੇ ਦੇ ਸਾਰੇ ਓਟ ਸੈਂਟਰਾਂ ਵਿਖੇ ਨਸ਼ਾ ਛੁਡਾਉਣ ਸਬੰਧੀ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਵਿਅਕਤੀ ਨਸ਼ਾ ਛੱਡ ਕੇ ਵਾਪਿਸ ਆਪਣੀ ਰੋਜ਼ੀ ਰੋਟੀ ਕਮਾਉਣ ਲੱਗ ਪਏ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਜੇ ਇਕ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਸ਼ਾ ਛੁਡਾਉਣ ਵਿੱਚ ਸਹਿਯੋਗ ਕਰੇ ਤਾਂ ਅਸ਼ੀਂ ਜਲਦ ਹੀ ਨਸ਼ੇ ਵਰਗੀ ਭਿਆਨਕ ਲਤ ਤੋਂ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਬਚਾ ਲਵਾਂਗੇ।
ਇਸ ਮੌਕੇ ਪ੍ਰਤਾਪ ਸਿੰਘ, ਤਰਲੋਚਨ ਸਿੰਘ, ਗੀਤਾ ਗੁਪਤਾ ਸੀਨੀਅਰ ਸਹਾਇਕ, ਅਵਤਾਰ ਸਿੰਘ ਜਿ਼ਲ੍ਹਾ ਪ੍ਰੋਗਰਾਮ ਮੈਨੇਜਰ,  ਲਵਲੀ ਗੋਇਲ ਜ਼ਿਲ੍ਹਾ ਅਕਾਊਂਟ ਅਫ਼ਸਰ, ਸੰਤੋਸ਼ ਭਾਰਤੀ ਜ਼ਿਲ੍ਹਾ ਐਪਿਡੀਮਾਲੋਜਿਸਟ, ਸੁਖਵਿੰਦਰ ਸਿੰਘ ਚੀਫ਼ ਫਾਰਮੇਸੀ ਅਫ਼ਸਰ, ਗਿਰਧਾਰੀ ਲਾਲ ਫਾਰਮੇਸੀ ਅਫ਼ਸਰ, ਰਾਮ ਕੁਮਾਰ ਐਸ.ਆਈ, ਰਾਜਵੀਰ ਕੌਰ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ, ਸੰਦੀਪ ਕੌਰ ਸਟੈਨੋ, ਲਲਿਤ ਜੂਨੀਅਰ ਸਹਾਇਕ, ਵਰਿੰਦਰ ਮਹਿਤਾ ਕੰਪਿਊਟਰ ਓਪਰੇਟਰ, ਗੁਰਪ੍ਰੀਤ ਸਿੰਘ ਕਲਰਕ,  ਸੁਨੀਤਾ, ਸੈਲੀ ਅਤੇ ਨਿਸ਼ਾ ਰਾਣੀ ਕਲਰਕ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here