

ਮਾਨਸਾ, 13 ਅਗਸਤ: (ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਵਿਸਥਾਰ) ਡਾ. ਚਰਨਜੀਤ ਸਿੰਘ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨਰਮੇ ਦੀ ਫਸਲ ਦੀ ਕਾਮਯਾਬੀ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਖੇਤਾਂ ਦੇ ਲਗਾਤਾਰ ਦੌਰੇ ਕੀਤੇ ਜਾਣ। ਡਾ. ਚਰਨਜੀਤ ਸਿੰਘ ਨੇ ਮੀਟਿੰਗ ਦੌਰਾਨ ਕਿਹਾ ਅਧਿਕਾਰੀ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦਾ ਸਰਵੇਖਣ ਸਵੇਰੇ 10 ਵਜੇ ਤੋਂ ਪਹਿਲਾਂ ਕਰਨ ਦੀ ਸਲਾਹ ਦੇਣ, ਕਿਉਂਕਿ ਸਵੇਰ ਦੇ ਸਮੇਂ ਕੀੜਿਆਂ ਦੀ ਗਿਣਤੀ ਸਹੀ ਪਤਾ ਲਗਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਚਿੱਟੀ ਮੱਖੀ, ਭੂਰੀ ਜੂੰ, ਗੁਲਾਬੀ ਸੁੰਡੀ ਅਤੇ ਹਰਾ ਤੇਲਾ ਦੇ ਸਰਵੇਖਣ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਟੇਟ ਪੱਧਰ ਦੀ ਪੈਸਟ ਸਰਵੇਲੈਂਸ ਟੀਮ ਵੱਖ—ਵੱਖ ਜਿ਼ਲਿ੍ਹਆਂ ਦਾ ਦੌਰਾ ਕਰਕੇ ਨਰਮੇ ਦੀ ਫ਼ਸਲ ਵਿੱਚ ਕੀਟਾਂ ਦੀ ਸਮੀਖਿਆ ਕਰਦੀ ਹੈ ਅਤੇ ਢੁੱਕਵੇਂ ਸੁਝਾਅ ਦਿੰਦੀ ਹੈ।
ਮੁੱਖ ਖੇਤੀਬਾੜੀ ਅਫਸਰ, ਮਾਨਸ, ਡਾ. ਹਰਪ੍ਰੀਤ ਪਾਲ ਕੌਰ ਨੇ ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਫੀਲਡ ਸਟਾਫ਼ ਖੇਤਾਂ ਦਾ ਦੌਰਾ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਨਰਮੇ ਦੇ ਕੀਟ ਜਿਵੇਂ ਕਿ ਚਿੱਟਾ ਮੱਛਰ ਇਸ ਸਮੇਂ ਵੱਧ ਸਕਦਾ ਹੈ, ਕਿਉਂਕਿ ਇਸ ਸਮੇਂ ਮੌਸਮ ਵਿੱਚ ਤਾਪਮਾਨ ਅਤੇ ਨਮੀ ਦੀ ਮਾਤਰਾ ਜਿ਼ਆਦਾ ਹੈ, ਜੋ ਕਿ ਕੀਟਾਂ ਅਤੇ ਬਿਮਾਰੀਆਂ ਲਈ ਢੁੱਕਵਾਂ ਮੌਸਮ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 15 ਸਤੰਬਰ ਤੱਕ ਪੈਸਟ ਸਰਵੇਲੈਂਸ ਦੀਆਂ ਟੀਮਾਂ ਵਿਸ਼ੇਸ ਧਿਆਨ ਦੇਣ ਅਤੇ ਜੇਕਰ ਕਿਤੇ ਚਿੱਟੇ ਮੱਛਰ ਦੀ ਸੰਖਿਆ ਗਿਣਤੀ ਪ੍ਰਤੀ ਪੱਤੇ *ਤੇ 6 ਹੋ ਜਾਵੇ ਜਾਂ ਜਦੋਂ ਵਿਚਕਾਰਲੀ ਛਤਰੀ ਦੇ 50 ਫ਼ੀਸਦੀ ਬੂਟਿਆਂ ਦੇ ਪੱਤਿਆਂ ਤੇ ਸ਼ਹਿਦ ਵਰਗੀਆਂ ਬੂੰਦਾ ਹੋਣ ਤਾਂ ਸ਼ੁਰੂਆਤੀ ਅਵਸਥਾ ਵਿੱਚ 1200 ਮਿਲੀਲੀਟਰ ਪ੍ਰਤੀ ਏਕੜ ਪੀ.ਏ.ਯੂ ਨਿੰਮ ਦਾ ਘੋਲ ਜਾਂ ਇੱਕ ਲਿਟਰ ਨਿੰਬੀਸੀਡੀਨ ਜਾਂ ਅਚੂਕ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।
ਉਹਨਾਂ ਕਿਹਾ ਕਿ ਚਿੱਟੀ ਮੱਖੀ ਲਈ ਕਲਾਸਟੋ 20 ਡਬਲਯੂ ਜੀ 200 ਗ੍ਰਾਮ, ਸਫੀਨਾ 50 ਡੀਸੀ 400 ਮਿਲੀਲੀਟਰ, ਓਸ਼ੀਨ 20 ਐੱਸ ਜੀ 60 ਗ੍ਰਾਮ, ਪੋਲੋ/ਕਰੇਜ਼/ਰੂਬੀ/ ਲੂਡੋ/ ਸ਼ੋਕੂ 50 ਡਬਲਯੂ ਪੀ 200 ਗ੍ਰਾਮ, ਲੈਨੋ/ਡੈਟਾ 10 ਈਸੀ 500 ਮਿਲੀਲੀਟਰ, ਓਬਰੇਨ/ਵੋਲਟੇਜ਼ 22.9 ਐੱਸ.ਸੀ. 200 ਮਿਲੀਲੀਟਰ, ਉਲਾਲਾ 50 ਡਬਲਯੂ ਜੀ 80 ਗ੍ਰਾਮ, ਡੈਂਟਟੋਟਸੂ 50 ਡਬਲਯੂ ਜੀ 20 ਗ੍ਰਾਮ ਅਤੇ ਤੇਲੇ ਦੇ ਰੋਕਥਾਮ ਲਈ ਕੀਫ਼ਨ 15 ਈਸੀ 300 ਮਿਲੀਲੀਟਰ, ਓਸ਼ੀਨ 20 ਐੱਸਜੀ 60 ਗ੍ਰਾਮ, ਨਿਓਨ 5 ਈਸੀ 300 ਮਿਲੀਲੀਟਰ, ਉਲਾਲਾ 50 ਡਬਲਯੂ ਜੀ 80 ਗ੍ਰਾਮ ਅਤੇ ਐਕਟਾਰਾ/ ਐਂਕਸਟਰਾ ਸੁਪਰ 25 ਡਬਲਯੂ ਜੀ 40 ਗ੍ਰਾਮ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਇਸ ਮੌਕੇ ਸਟੇਟ ਪੈਸਟ ਸਰਵੇਲੈਂਸ ਟੀਮ ਦੇ ਅਧਿਕਾਰੀ ਡਾ. ਯਾਦਵਿੰਦਰ ਸਿੰਘ, ਏ.ਐੱਮ.ਓ. ਅਤੇ ਡਾ. ਅਮਨਦੀਪ ਕੇਸ਼ਵ, ਪ੍ਰੋਜੈਕਟ ਡਾਇਰੈਕਟਰ (ਆਤਮਾ), ਅਤੇ ਖੇਤੀਬਾੜੀ ਵਿਭਾਗ ਮਾਨਸਾ ਦੇ ਅਧਿਕਾਰੀ ਡਾ. ਹਰਵਿੰਦਰ ਸਿੰਘ, ਖੇਤੀਬਾੜੀ ਅਫ਼ਸਰ, ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ (ਟੀ.ਏ.), ਡਾ. ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ, ਡਾ. ਸੁਖਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਮਾਨਸਾ, ਡਾ. ਨਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਭੀਖੀ, ਡਾ. ਸੁਲੇਖ ਅਮਨ ਕੁਮਾਰ ਮਹਿਲਾ, ਖੇਤੀਬਾੜੀ ਵਿਕਾਸ ਅਫਸਰ, ਸਰਦੂਲਗੜ੍ਹ, ਗੁਰਬਖਸ ਸਿੰਘ, ਖੇਤੀਬਾੜੀ ਉੱਪ ਨਿਰੀਖਕ, ਸੁਖਵਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਕ, ਸੰਦੀਪ ਸਿੰਘ, ਖੇਤੀਬਾੜੀ ਉੱਪ ਨਿਰੀਖਕ, ਸੁਖਜਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਕ ਤੋਂ ਇਲਾਵਾ ਕਿਸਾਨ ਮੌਜੂਦ ਸਨ।























