*ਵੁਆਇਸ ਆਫ਼ ਮਾਨਸਾ ਨੇ ਆਵਾਰਾ ਪਸ਼ੂਆਂ ਦਾ ਮਸਲਾ ਡਿਪਟੀ ਕਮਿਸ਼ਨਰ ਕੋਲ ਗੰਭੀਰਤਾ ਨਾਲ ਉਠਾਇਆ/ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੀਆਂ ਸੱਦੀਆਂ ਹੰਗਾਮੀ ਮੀਟਿੰਗਾਂ*

0
220

ਮਾਨਸਾ, 05 ਅਗਸਤ:  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਵੁਆਇਸ ਆਫ਼ ਮਾਨਸਾ ਨੂੰ ਭਰੋਸਾ ਦਿਵਾਇਆ ਕਿ ਆਵਾਰਾ ਪਸ਼ੂਆਂ ਦੇ ਹੱਲ ਲਈ ਗੰਭੀਰ ਯਤਨ ਕੀਤੇ ਜਾਣਗੇ। ਉਨ੍ਹਾਂ ਤਰੁੰਤ ਸਬੰਧਤ ਵਿਭਾਗਾਂ ਦੇ ਅਧਿਕਾਰੀਆ ਜਿਨ੍ਹਾਂ ਵਿੱਚ ਏ ਡੀ ਸੀ (ਜਨਰਲ), ਈ ਓ (ਨਗਰ ਕੌਸਲ), ਡਿਪਟੀ ਡਾਇਰੈਕਟਰ (ਪਸ਼ੂ ਪਾਲਣ), ਸੰਬੰਧਤ ਐਸ ਡੀ ਐਮ, ਬੀ ਡੀ ਪੀ ਓ, ਪੁਲਿਸ ਅਫ਼ਸਰ ਤੋਂ ਇਲਾਵਾ ਗਊ ਸੈੱਸ ਨਾਲ ਸੰਬੰਧਤ ਮਹਿਕਮਿਆਂ ਦੀਆਂ ਤੁਰੰਤ ਮੀਟਿੰਗਾਂ ਬੁਲਾ ਲਈਆਂ ਹਨ। ਵੁਆਇਸ ਆਫ਼ ਮਾਨਸਾ ਨੇ ਆਵਾਰਾ ਪਸ਼ੂਆਂ ਨਾਲ ਸ਼ਹਿਰ ਵਿੱਚ ਨਿੱਤ ਦਿਨ ਹੋ ਰਹੀਆਂ ਮੌਤਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਅੱਜ ਇਹ ਮਸਲਾ ਜ਼ਿਲ੍ਹਾ ਪ੍ਰਸ਼ਾਸਨ ਕੋਲ ਉਠਾਇਆ।

ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਬੇਸ਼ੱਕ ਮਾਨਸਾ ਵਿਖੇ ਕਈ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਹਨ, ਪਰ ਫੰਡਾਂ ਦੀ ਤੋਟ ਕਾਰਨ ਉਹ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਸੰਭਾਲਣ ਤੋਂ ਅਸਮਰੱਥਤਾ ਮਹਿਸੂਸ ਕਰ ਰਹੇ ਹਨ। ਸੰਸਥਾ ਦੇ ਸੀਨੀਅਰ ਆਗੂ ਡਾ.ਲਖਵਿੰਦਰ ਸਿੰਘ ਮੂਸਾ, ਹਰਿੰਦਰ ਸਿੰਘ ਮਾਨਸ਼ਾਹੀਆ, ਬਲਵਿੰਦਰ ਸਿੰਘ ਕਾਕਾ ਨੇ ਇਨ੍ਹਾਂ ਗਊਸ਼ਾਲਾਵਾਂ ਨੂੰ ਲੋੜੀਂਦਾ ਗਊ ਸੈੱਸ ਅਤੇ ਹੋਰਨਾਂ ਪੱਖਾਂ ਤੋਂ ਸਹਿਯੋਗ ਕਰਕੇ ਇਨ੍ਹਾਂ ਗਊਸ਼ਾਲਾਵਾਂ ਦੇ ਵਿੱਤੀ ਪੱਖ ਨੂੰ ਮਜ਼ਬੂਤ ਕਰਨ ਲਈ ਕਿਹਾ। ਮੀਟਿੰਗ ਦੌਰਾਨ ਸ਼ਹਿਰ ਵਿੱਚ ਵਾਟਰ ਸਪਲਾਈ ਦੇ ਪਾਣੀ ਵਿੱਚ ਗੰਧਲਾਪਣ ਆਉਣ ‘ਤੇ ਚਿੰਤਾ ਪ੍ਰਗਟਾਈ ਅਤੇ ਨਾਲ ਹੀ ਸ਼ਹਿਰ ਦੇ ਵੱਖ ਵੱਖ ਥਾਵਾਂ ਦਾ ਜ਼ਿਕਰ ਕਰਦਿਆਂ ਸੀਵਰੇਜ ਦੀ ਸਮੱਸਿਆਂ ਦੇ ਆਰਜ਼ੀ ਪ੍ਰਬੰਧਾਂ ਕਰਨ ਦੀ ਅਪੀਲ ਕੀਤੀ ਗਈ।

       ਇਸ ਮੌਕੇ ਸੰਸਥਾ ਦੇ ਸੀਨੀਅਰ ਆਗੂ ਨਰਿੰਦਰ ਸ਼ਰਮਾਂ, ਬਿੱਕਰ ਸਿੰਘ ਮਿਘਾਣੀਆ, ਦਰਸ਼ਨਪਾਲ ਗਰਗ, ਸੇਠੀ ਸਿੰਘ ਸਰਾਂ, ਹਰਜੀਵਨ ਸਰਾਂ, ਰਾਜ ਜੋਸ਼ੀ, ਜਗਸੀਰ ਸਿੰਘ, ਅਸ਼ੋਕ ਬਾਂਸਲ , ਬਲਰਾਜ ਨੰਗਲ, ਬਿਕਰਮ ਟੈਕਸਲਾ, ਜਰਨੈਲ ਸਿੰਘ, ਹਰਦੀਪ ਸਿੱਧੂ ਅਤੇ ਰਾਮਕ੍ਰਿਸ਼ਨ ਚੁੱਘ ਹਾਜ਼ਰ ਸਨ।

ਵੁਆਇਸ ਆਫ ਮਾਨਸਾ ਨੇ ਆਪਣੇ ਵੱਲੋਂ ਸਮੱਸਿਆ ਦੇ ਤੁਰੰਤ ਹੱਲ ਤੇ ਜੋਰ ਦਿੰਦੇ ਹੋਏ ਹਰ ਤਰਾ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ। 

LEAVE A REPLY

Please enter your comment!
Please enter your name here