*ਵੁਆਇਸ ਆਫ ਮਾਨਸਾ ਵਲੋਂ ਆਵਾਰਾ ਪਸ਼ੂਆਂ ਕਰਕੇ ਹੋ ਰਹੇ ਹਾਦਸਿਆ ਤੇ ਕੀਤਾ ਗਿਆ ਡੂੰਘੀ ਚਿੰਤਾ ਦਾ ਪਰਗਟਾਵਾ*

0
77

ਮਾਨਸਾ, 04 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਬੀਤੇ ਦਿਨੀਂ ਮਾਨਸਾ ਦੀਆਂ ਸੜਕਾਂ ਤੇ ਵੱਡੀ ਗਿਣਤੀ ਵਿੱਚ ਆਵਾਰਾ ਪਸ਼ੂਆਂ ਦੇ ਹੋਣ ਕਰਕੇ ਹਾਦਸਿਆਂ ਨੂੰ ਰੋਕਣ ਲਈ ਸਮਾਜਿਕ ਸੰਸਥਾ ਵੁਆਇਸ ਆਫ਼ ਮਾਨਸਾ ਵੱਲੋਂ ਜਰਨਲ ਹਾਊਸ ਮੀਟਿੰਗ ਕਰਕੇ ਜਿਲ੍ਹਾ ਪ੍ਰਸ਼ਾਸਨ ਤੇ ਮਾਨਸਾ ਜਿਲ੍ਹੇ ਦੇ ਗਊ ਸੈਸ ਦੀ ਰਕਮ ਤੁਰੰਤ ਖੋਖਰ ਦੀ ਸਰਕਾਰੀ ਗਊਸ਼ਾਲਾ ਅਤੇ ਸ਼ਹਿਰ ਦੀਆ ਹੋਰ ਗਊਸ਼ਾਲਾਵਾਂ ਨੂੰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹਨਾਂ ਗਊਸ਼ਾਲਾਵਾਂ ਨੂੰ ਨਾਲ ਹੀ ਸੜਕਾਂ ਤੋਂ ਆਵਾਰਾ ਪਸ਼ੂਆਂ ਚੁੱਕ ਕੇ ਲੈ ਜਾਣ ਦੀ ਵੀ ਬੇਨਤੀ ਕੀਤੀ। ਸੰਸਥਾ ਵੱਲੋਂ ਪਹਿਲਾਂ ਪਿੱਛਲ਼ੇ ਦਿਨੀਂ ਸਵਰਗ ਸਿਧਾਰ ਗਏ ਉੱਘੇ ਰੰਗਕਰਮੀ ਅਤੇ ਸੰਸਥਾ ਮੈਂਬਰ ਬਲਰਾਜ ਮਾਨ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਵੱਲੋਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼ਹਿਰ ਵਿੱਚ ਆਵਾਰਾ ਪੁਸ਼ੂਆਂ ਨਾਲ ਹੋਏ ਹਾਦਸਿਆਂ ਕਰਕੇ ਜਖਮੀ ਹੋ ਰਹੇ ਜਾਂ ਜਾਨਾਂ ਗਵਾ ਰਹੇ ਨਾਗਰਿਕਾਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਤੇ ਚਿੰਤਾ ਪ੍ਰਗਟਾਉਦਿਆਂ ਪਿੱਛਲੇ ਸੰਘਰਸ਼ਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਹੁਣ ਲੋੜ ਹੈ ਕਿ ਸ਼ਹਿਰ ਵਾਸੀ ਇਸ ਸਮੱਸਿਆਂ ਦੇ ਹੱਲ ਲਈ ਇਕੱਠੇ ਹੋਣ ਅਤੇ ਪ੍ਰਸ਼ਾਸਨ ਇਸ ਸਮੱਸਿਆ ਵੱਲ ਧਿਆਨ ਦੇਵੇ। ਪਿੱਛਲੇ ਦਿਨੀਂ ਇੱਕ ਨੌਜਵਾਨ ਸਤਨਾਮ ਸਿੰਘ ਦੀ ਅਵਾਰਾ ਪਸ਼ੂਆ ਕਰਕੇ ਦਰਦਨਾਕ ਹਾਦਸੇ ਵਿੱਚ ਹੋਈ ਮੌਤ ਤੇ ਅਫ਼ਸੋਸ ਪਰਗਟ ਕਰਦਿਆ ਬੁਲਾਰਿਆ ਨੇ ਕਿਹਾ ਕਿ ਇਹਨਾ ਪਸ਼ੂਆਂ ਦੀ ਸੰਭਾਲ ਲਈ ਜਾਂ ਸੜਕਾ ਤੋਂ ਹਟਾਉਣ ਲਈ ਜਿੰਮੇਵਾਰ ਅਧਿਕਾਰੀਆਂ ਨੂੰ ਹੁਣ ਹੋਰ ਇੰਤਜਾਰ ਕੀਤੇ ਬਿਨ੍ਹਾਂ ਦਿਨ ਰਾਤ ਇੱਕ ਕਰਕੇ ਸ਼ਹਿਰ ਵਾਸੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਲਈ ਅਵਾਰਾ ਪਸ਼ੂਆਂ ਤੋਂ ਬਿਨ੍ਹਾਂ ਸੁਰੱਖਿਅਤ ਸੜਕਾ ਯਕੀਨੀ ਬਨਾਉਣ। ਉਹਨਾ ਨੂੰ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਦੇ ਹੋਏ ਹਾਦਸਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ ਦਰਦ ਸਮਝਦੇ ਹੋਏ ਤੇਜੀ ਨਾਲ ਕੰਮ ਕਰਨ ਦੀ ਲੋੜ ਹੈ। ਮੰਗ ਕੀਤੀ ਗਈ ਕਿ ਜ਼ਿਲ੍ਹਾ ਪੱਧਰ ਤੇ ਇੱਕ ਨੋਡਲ ਅਫ਼ਸਰ ਨਿਯੁਕਤ ਕਰਕੇ ਇੱਕ ਅਜਿਹਾ ਸਿਸਟਮ ਬਨਾਉਣਾ ਚਾਹੀਦਾ ਹੈ ਕਿ ਇੱਕ ਵੀ ਪਸ਼ੂ ਦੀ ਸੂਚਨਾ ਮਿਲਣ ਤੇ ਕੁੱਝ ਸਮੇਂ ਵਿੱਚ ਹੀ ਪਸ਼ੂ ਨੂੰ ਚੁਕਵਾਇਆ ਜਾਵੇ ਅਤੇ ਨਾਲ ਹੀ ਅਵਾਰਾ ਪਸ਼ੂਆਂ ਨੂੰ ਸੜਕਾਂ ਤੇ ਛੱਡਣ ਵਾਲਿਆਂ ਦੀ ਵੀ ਪਹਿਚਾਣ ਕਰਕੇ ਲੋੜੀਦੀ ਕਾਰਵਾਈ ਯਕੀਨੀ ਬਣਾਈ ਜਾਵੇ।

ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸਮਾਜ ਸੇਵੀ ਸੰਜੀਵ ਪਿੰਕਾ ਵੱਲੋਂ ਸਰਕਾਰੀ ਗਊਸ਼ਾਲਾ ਦੇ ਪ੍ਰਧਾਨ ਸੁਨੀਲ ਕੁਮਾਰ ਨੂੰ ਬੁਲਾਇਆ ਗਿਆ ਤੇ ਉਹਨਾਂ ਵੱਲੋਂ ਖੋਖਰ ਗਊਸ਼ਾਲਾ ਨੂੰ ਗਊ ਸੈਸ ਨਾ ਮਿਲਣ ਕਰਕੇ ਪਸ਼ੂ ਸੰਭਾਲਣ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਸਭ ਨਾਲ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਖੋਖਰ ਗਊਸ਼ਾਲਾ ਵਿੱਚ ਪਸ਼ੂ ਰੱਖਣ ਤੋਂ ਕਦੇ ਵੀ ਇਨਕਾਰ ਨਹੀ ਕੀਤਾ ਗਿਆ ਹੈ ਕਿਉਂਕਿ ਗਊਸ਼ਾਲਾ ਦੀ ਸਮਰੱਥਾ ਕਾਫੀ ਗਾਵਾਂ ਰੱਖ ਸਕਦੀ ਹੈ। ਪਰੰਤੂ ਸਮੱਸਿਆ ਸਿਰਫ਼ ਉਹਨਾਂ ਦੀ ਸੰਭਾਲ ਤੇ ਹੋਣ ਵਾਲੇ ਖਰਚੇ ਦੀ ਰਕਮ ਦਾ ਘੱਟ ਹੋਣਾ ਹੈ। ਉਹਨਾਂ ਵੱਲੋਂ ਕਾਫੀ ਸਮੇਂ ਤੋਂ ਗਊ ਸੈਸ ਦੀ ਰਕਮ ਨਾ ਮਿਲਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਹਨਾਂ ਨਾਲ ਸਹਿਮਤ ਹੁੰਦਿਆਂ ਸੰਸਥਾ ਦੇ ਮੈਂਬਰ ਓਮ ਪ੍ਰਕਾਸ਼ ਰਿਟਾ. ਐਸ.ਡੀ.ਐਮ., ਦਰਸ਼ਨਪਾਲ ਗਰਗ, ਸੇਠੀ ਸਿੰਘ ਸਰਾਂ ਰਿਟਾ ਏ.ਆਰ, ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆਂ, ਸਮਾਜ ਸੇਵੀ ਮਿੱਠੂ ਰਾਮ ਅਰੋੜਾ, ਦਰਸ਼ਨ ਸਿੰਘ, ਮੁਸਲਿਮ ਫਰੰਟ ਦੇ ਆਗੂ ਹੰਸਰਾਜ ਮੋਫਰ, ਸੀਨੀਅਰ ਸਿਟੀਜ਼ਨ ਆਗੂ ਬਿੱਕਰ ਮਘਾਣੀਆ, ਨਰਿੰਦਰ ਗੁਪਤਾ, ਡਾ ਸ਼ੇਰ ਜੰਗ ਸਿੰਘ ਸਿੱਧੂ, ਨਰਿੰਦਰ ਸਿੰਘਲ ਨੇ ਮਾਨਸਾ ਵਿਖੇ ਵੱਖ ਵੱਖ ਆਟੋ ਡੀਲਰਸ਼ਿਪਾਂ ਦੇ ਵੱਲੋਂ ਵੇਚੇ ਜਾ ਰਹੇ ਵਹੀਕਲਾਂ ਤੋਂ ਪ੍ਰਾਪਤ ਹੋਣ ਵਾਲੇ ਗਊ ਸੈਸ ਦੀ ਰਕਮ ਮੁੱਖ ਡਿਲਰਸ਼ਿਪ ਦਫ਼ਤਰ ਬਠਿੰਡਾ ਜਾਣ ਤੋਂ ਰੋਕੇ ਜਾਣ ਦੀ ਮੰਗ ਕੀਤੀ ਤਾਂ ਜੋ ਮਾਨਸਾ ਜਿਲ਼੍ਹੇ ਦੀਆਂ ਗਊਸ਼ਾਲਾਵਾਂ ਵਿੱਚ ਪਸ਼ੂਆਂ ਲਈ ਹੋਰ ਸਹੂਲਤਾਂ ਕਾਇਮ ਕੀਤੀਆਂ ਜਾ ਸਕਣ। ਇਸ ਮੌਕੇ ਆਮ ਆਦਮੀ ਪਾਰਟੀ ਆਗੂ ਨਰੇਸ਼ ਬਿਰਲਾ ਵੱਲੋਂ ਸ਼ਹਿਰ ਦੇ ਪੀਣ ਵਾਲੇ ਪਾਣੀ ਵਿੱਚ ਰਲ ਰਹੇ ਸੀਵਰੇਜ ਦੇ ਪਾਣੀ ਨਾਲ ਗੰਦੇ ਪਾਣੀ ਦੀ ਸਪਲਾਈ ਹੋਣ ਦਾ ਮੁੱਦਾ ਵੀ ਚੁੱਕਿਆ ਜਿਸ ਤੇ ਰਿਟਾਇਰ ਐਸ ਡੀ ਓ ਸ਼ੰਭੂ ਨਾਥ ਨੇ ਪੀਣ ਦੇ ਸਾਫ਼ ਪਾਣੀ ਲਈ ਹੋਰ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਲਈ ਵੀ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਕੇਸਰ ਸਿੰਘ ਧਲੇਵਾਂ ਵੱਲੋਂ ਪਿੰਡ ਧਲੇਵਾਂ ਵਿਖੇ ਸਿੰਧੂ ਘਾਟੀ ਸੱਭਿਅਤਾ ਸਬੰਧੀ ਹੋਈ ਖੋਜ ਨਾਲ ਸਬੰਧਤ ਕੋਈ ਮਿਊਜ਼ੀਅਮ ਬਣਾਉਣ ਲਈ ਵੀ ਸੰਸਥਾਂ ਨੂੰ ਉਦਮ ਕਰਨ ਦੀ ਮੰਗ ਉਠਾਈ। ਅੰਤ ਵਿੱਚ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਅਤੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਮੀਟਿੰਗ ਵਿੱਚ ਉਠਾਏ ਗਏ ਮੁਦਿਆ ਤੇ ਮੈਮੋਰੈਡਮ ਤਿਆਰ ਕਰਕੇ ਜਲਦੀ ਹੀ ਕਾਰਵਾਈ ਸੁਰੂ ਕਰਨ ਦਾ ਭਰੋਸਾ ਦਿੱਤਾ।ਡਾ ਜਨਕ ਰਾਜ ਸਿੰਗਲਾ ਨੇ ਇਸ ਮੌਕੇ ਡਾ ਲਖਵਿੰਦਰ ਮੂਸਾ ਵਲੋਂ ਮਾਨਸਾ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਬਠਿੰਡਾ ਵਿਕਾਸ ਅਥਾਰਟੀ ਤੋਂ ਵੱਖ ਕੀਤੇ ਜਾਣ ਸਬੰਧੀ ਵੀ ਹੋਰ ਸੰਸਥਾਵਾਂ ਨਾਲ ਵਿਚਾਰ ਚਰਚਾ ਕਰਕੇ ਅੱਗੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਸ਼ੌਕ ਬਾਂਸਲ ਮਾਨਸਾ ਨੂੰ ਸੰਗੀਤ ਜਗਤ ਵਿਚ ਉਹਨਾਂ ਵੱਲੋਂ ਕੀਤੀਆ ਉਪਲੱਬਧੀਆਂ ਕਰਕੇ ਸੰਸਥਾ ਦੇ ਸਾਰੇ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here