

ਮਾਨਸਾ, 04 ਅਗਸਤ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿੰਡਾਂ ਚ ਹੈਲਥ ਕੇਅਰ ਕਾਫੀ ਮਾੜੀ ਹੈ ਅਤੇ ਅਕਸਰ ਪਿੰਡਾਂ ਦੇ ਲੋਕ ਇਲਾਜ ਕਰਵਾਉਣ ਲਈ ਘਰੋਂ ਬਾਹਰ ਘੱਟ ਜਾਂਦੇ ਹਨ। ਜਿਸ ਕਰਕੇ ਅਸੀਂ ਆਪਣੇ ਮੈਡੀਕਲ ਕੈਂਪ ਲੋਕਾਂ ਦੇ ਦੁਆਰ ਲੈ ਕੇ ਜਾਂਦੇ ਹਾਂ। ਸ਼੍ਰੀ ਗੰਗਾ ਰਾਮ ਹਸਪਤਾਲ ਦਿੱਲੀ ਦੇ ਰੀੜ ਦੀ ਹੱਡੀਆਂ ਦੇ ਮਾਹਿਰ ਡਾਕਟਰ ਤੇ ਪਿੰਡ ਨਰਿੰਦਰ ਪੁਰਾ ਦੇ ਜੰਮਪਲ ਡਾ ਆਰ ਐਸ ਚਹਿਲ ਨੇ ਪਿੰਡ ਵਿੱਚ ਹੱਡੀਆਂ ਦੇ ਇਲਾਜ, ਚੈਕਅੱਪ ਕੈਂਪ ਲਾ ਕੇ ਅਨੇਕਾਂ ਮਰੀਜਾਂ ਨੂੰ ਜਰੂਰਤ ਦੀਆਂ ਦਵਾਈਆਂ, ਸੁਨਣ ਸ਼ਕਤੀ ਤੇਜ ਕਰਨ ਵਾਲੀਆਂ ਮਸ਼ੀਨਾਂ ਦਿੱਤੀਆਂ। ਉਨਾਂ ਦੱਸਿਆ ਕਿ ਚਹਿਲ ਚੈਰੀਟੇਬਲ ਟਰੱਸਟ ਦਾ ਮਿਸ਼ਨ ਇਨਸਾਨੀਅਤ ਦੀ ਸੇਵਾ ਤੇ ਮਰੀਜ਼ਾਂ ਦਾ ਇਲਾਜ ਕਰਨਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਨਰਿੰਦਰ ਪੁਰਾ ਚ ਅੱਖਾਂ ਦਾ ਚੈਕਅੱਪ ਕੈਂਪ ਲਾ ਕੇ ਮਰੀਜਾਂ ਦਾ ਇਲਾਜ ਕੀਤਾ ਤੇ ਲੋੜੀਦੀਆਂ ਦਵਾਈਆਂ ਵੀ ਦਿੱਤੀਆਂ। ਪਿੰਡ ਦੇ ਵਸਨੀਕ ਨੇ ਦੱਸਿਆ ਕਿ ਡਾ ਚਹਿਲ ਨੂੰ ਪਿੰਡ ਲੋਕਾਂ ਅਤੇ ਮਨੁੱਖਤਾ ਨਾਲ ਪਿਆਰ ਹੈ। ਉਨਾਂ ਮੇਰੀ ਪਤਨੀ ਦਾ ਰੀੜ ਦੀ ਹੱਡੀ ਦਾ ਅਪ੍ਰੇਸ਼ਨ ਕੀਤਾ ਅਤੇ ਮੇਰਾ ਕੋਈ ਵੀ ਪੈਸਾ ਤੱਕ ਨਹੀ ਲੱਗਣ ਦਿੱਤਾ। ਡਾ ਆਰ ਐਸ ਚਹਿਲ ਸ਼੍ਰੀ ਗੰਗਾ ਰਾਮ ਹਸਪਤਾਲ ਦਿੱਲੀ ਵਿਖੇ ਰੀੜ ਦੀ ਹੱਡੀ ਦੇ ਮਾਹਿਰ ਡਾਕਟਰ ਹਨ ਅਤੇ ਪਿੰਡ ਨਰਿੰਦਰ ਪੁਰਾ ਨਾਲ ਸੰਬੰਧਿਤ ਹਨ।























