

ਮਾਨਸਾ, 01 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਕੁੜੀਆਂ ਹੁਣ ਕਿਸੇ ਤੋਂ ਘੱਟ ਨਹੀਂ ਹਨ। ਕੁੜੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਆਮ ਆਦਮੀ ਪਾਰਟੀ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਂ-ਪਿਉ ਦੀ ਗਰੀਬੀ ਰਾਹ ਵਿੱਚ ਆ ਸਕਦੀ ਸੀ, ਪਰ ਹੌਂਸਲੇ ਦੇ ਰੱਬ ਅੱਗੇ ਰੁਕਾਵਟਾਂ ਵੀ ਥੱਕ ਜਾਂਦੀਆਂ ਨੇ। ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਦੀਆਂ ਤਿੰਨ ਭੈਣਾਂ ਨੇ ਘਰ ਦੀਆਂ ਕੰਧਾਂ ਵਿੱਚ ਹੀ ਆਪਣਾ ਭਵਿੱਖ ਗੜ੍ਹ ਲਿਆ। ਲਗਾਤਾਰ ਆਪਣੀਂ ਮਿਹਨਤ ਸਦਕਾ ਬਿਨ੍ਹਾਂ ਕਿਸੇ ਕੋਚਿੰਗ ਦੇ, ਬਿਨ੍ਹਾਂ ਕਿਸੇ ਫ਼ੈਂਸੀ ਨੋਟਸ ਜਾਂ ਟਿਊਸ਼ਨ ਦੇ, ਸਿਰਫ਼ ਆਪਣੀ ਮਿਹਨਤ ਅਤੇ ਵਿਸ਼ਵਾਸ ਨਾਲ UGC NET ਕਲੀਅਰ ਕਰ ਲਿਆ।
ਜਿੱਥੇ ਲੋਕ ਕਹਿੰਦੇ ਨੇ ਕਿ ਪੈਸੇ ਦੇ ਬਿਨ੍ਹਾਂ ਕੁੱਝ ਨਹੀਂ ਹੋ ਸਕਦਾ। ਉੱਥੇ ਇਹ ਤਿੰਨ ਭੈਣਾਂ ਨੇ ਸਾਬਤ ਕਰ ਦਿੱਤਾ ਕਿ ਜੇ ਨਿੱਤ ਦੀ ਰੋਟੀ ਵੀ ਮੁਸ਼ਕਿਲ ਹੋਵੇ ਤਾਂ ਵੀ ਮਨ ਲਾਅ ਕੇ ਪੜ੍ਹਾਈ ਕੀਤੀ ਜਾਵੇ ਤਾਂ ਮੰਜਿਲਾਂ ਅਸੰਭਵ ਨਹੀਂ ਹੁੰਦੀਆਂ।
ਇਸੇ ਤਰ੍ਹਾਂ ਬੁਢਲਾਡਾ ਦੇ ਪਿੰਡ ਮੰਢਾਲੀ ਦੀ ਪ੍ਰਨੀਤ ਕੌਰ ਨੇ ਲਗਾਤਾਰ ਆਪਣੀਂ ਮਿਹਨਤ ਸਦਕਾ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ 1 ਗੋਲਡ, 1 ਸਿਲਵਰ ਅਤੇ 1 ਕਾਂਸੀ ਦਾ ਤਗਮਾ ਭਾਰਤ ਦੇ ਨਾਂਅ ਜਿੱਤ ਕੇ ਮਾਨਸਾ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਹ ਸਿਰਫ਼ ਇੱਕ ਜਿੱਤ ਨਹੀਂ ਹੈ ਸਗੋਂ ਇਹ ਪੰਜਾਬ ਦੀਆਂ ਧੀਆਂ ਲਈ ਸਾਰੇ ਪਿੰਡਾਂ, ਬਸਤੀਆਂ, ਤੇ ਘਰਾਂ ਲਈ ਪੈਗਾਮ ਹੈ ਕਿ ਜਿੱਥੇ ਮਿਹਨਤ ਹੋਵੇ, ਉੱਥੇ ਕਿਸਮਤ ਨੂੰ ਵੀ ਝੁੱਕਣਾ ਪੈਂਦਾ ਹੈ।
ਪਿੱਛਲੇ ਲੰਬੇ ਸਮੇਂ ਤੋਂ ਤੀਰਅੰਦਾਜ਼ੀ ਵਿੱਚ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੀ ਪ੍ਰਨੀਤ ਕੌਰ ਮੰਢਾਲੀ ਨੇ ਇੱਕ ਵਾਰ ਫਿਰ ਤੋਂ ਜਰਮਨ ਵਿਖੇ ਵਿਸ਼ਵ ਯੂਨੀਵਰਸਿਟੀ ਖੇਡਾਂ 2025 ਚ 3 ਮੈਡਲ ਜਿੱਤ ਕੇ ਭਾਰਤ, ਪੰਜਾਬ ਅਤੇ ਜ਼ਿਲ੍ਹਾ ਮਾਨਸਾ ਦਾ ਨਾਂਅ ਰੋਸ਼ਨ ਕੀਤਾ ਹੈ। ਮੈਂ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ, ਪਿੰਡ ਵਾਸੀਆਂ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਧਾਈਆਂ ਦਿੰਦਾ ਹਾਂ ਕਿਉਂਕਿ ਇਨ੍ਹਾਂ ਪ੍ਰਾਪਤੀਆਂ ਦੇ ਪਿੱਛੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਸਖ਼ਤ ਮਿਹਨਤ ਵੀ ਹੈ ਜਿਸ ਕਰਕੇ ਪ੍ਰਨੀਤ ਕੌਰ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਲੜਕੀਆਂ ਕਿਸੇ ਤੋਂ ਘੱਟ ਨਹੀਂ ਹਨ ਜਿਸ ਦੀ ਮਿਸਾਲ ਪ੍ਰਨੀਤ ਕੌਰ ਹੈ। ਬੁਢਲਾਡਾ ਹਲਕੇ ਦੇ ਪਿੰਡ ਮੰਢਾਲੀ ਦੀ ਰਹਿਣ ਵਾਲੀ ਪ੍ਰਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਦੇਸ਼ ਦੀ ਧਰਤੀ ਤੇ ਵੀ ਮਾਨਸਾ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਜਿਸ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ਚ 1 ਗੋਲਡ, 1 ਸਿਲਵਰ ਅਤੇ 1 ਕਾਂਸੀ ਦਾ ਤਗਮਾ ਦੇਸ਼ ਦੇ ਨਾਂਅ ਜਿੱਤ ਕੇ ਝੋਲੀ ਪਾਇਆ ਹੈ। ਅੱਜ ਸਾਨੂੰ ਸਾਡੀਆਂ ਧੀਆਂ ਤੇ ਮਾਣ ਹੈ।























