*ਵਿਸ਼ਵ ਯੂਨੀਵਰਸਿਟੀ ਖੇਡਾਂ ਚ ਜਰਮਨ ਦੀ ਧਰਤੀ ਤੇ ਤੀਰ ਅੰਦਾਜੀ ਚ ਪ੍ਰਨੀਤ ਕੌਰ ਨੇ ਫਿਰ ਗੋਲਡ, ਸਿਲਵਰ ਅਤੇ ਕਾਂਸ਼ੀ ਦੇ ਤਗਮੇ ਪਾਏ ਭਾਰਤ ਦੀ ਝੋਲੀ।*

0
28

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) ਪਿਛਲੇ ਲੰਬੇ ਸਮੇਂ ਤੋਂ ਤੀਰਅੰਦਾਜੀ ਵਿੱਚ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੀ ਪ੍ਰਨੀਤ ਕੌਰ ਮੰਢਾਲੀ ਨੇ ਇੱਕ ਵਾਰ ਫਿਰ ਜਰਮਨ ਵਿਖੇ ਵਿਸ਼ਵ ਯੂਨੀਵਰਸਿਟੀ ਖੇਡਾਂ 2025 ਚ 3 ਮੈਡਲ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰਾਪਤੀਆਂ ਦੀਆਂ ਸਿਹਰਾ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਸਰਪ੍ਰਸਤੀ ਅਧੀਨ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਲੜਕੀਆਂ ਕਿਸੇ ਤੋਂ ਘੱਟ ਨਹੀਂ ਹਨ ਜਿਸ ਦੀ ਮਿਸਾਲ ਪ੍ਰਨੀਤ ਕੌਰ ਹੈ। ਬੁਢਲਾਡਾ ਹਲਕੇ ਦੇ ਪਿੰਡ ਮੰਢਾਲੀ ਦੀ ਰਹਿਣ ਵਾਲੀ ਪ੍ਰਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਦੇਸ਼ ਦੀ ਧਰਤੀ ਤੇ ਵੀ ਬੁਢਲਾਡਾ ਦਾ ਨਾਂਅ ਰੋਸ਼ਨ ਕੀਤਾ ਹੈ। ਜਿਸ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ਚ 1 ਗੋਲਡ, 1 ਸਿਲਵਰ ਅਤੇ 1 ਕਾਂਸੀ ਦਾ ਤਗਮਾ ਦੇਸ਼ ਦੇ ਨਾਂਅ ਜਿੱਤ ਕੇ ਝੋਲੀ ਪਾਇਆ ਹੈ। ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ, ਐਸ.ਡੀ.ਐਮ. ਗਗਨਦੀਪ ਸਿੰਘ ਨੇ ਪ੍ਰਨੀਤ ਕੌਰ ਨੂੰ ਵਧਾਈ ਦਿੰਦਿਆਂ ਵਿਸ਼ਵ ਖੇਡਾਂ ਚ ਮੈਡਲ ਜਿੱਤਣ ਤੇ ਮਾਣ ਮਹਿਸੂਸ ਕੀਤਾ। 

LEAVE A REPLY

Please enter your comment!
Please enter your name here