

ਮਾਨਸਾ 31 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਪਿਛਲੇ ਦਿਨੀ ਮਾਨਸਾ ਤੋਂ ਮਨੋਕਾਮਨਾਵਾਂ ਤੇ ਭਾਵਨਾਵਾਂ ,ਸ਼ਰਧਾ ਲੈ ਕੇ ਮਾਨਸਾ ਤੋਸ਼ ਚੱਲਿਆ ਸ਼੍ਰੀ ਨੈਣਾਂ ਦੇਵੀ ਪੈਦਲ ਯਾਤਰੀਆਂ ਦਾ ਜਥਾ ਮਾਤਾ ਨੈਣਾਂ ਦੇਵੀ ਦੇ ਦਰਬਾਰ ਪੁੱਜ ਗਿਆ। ਭਗਤਾਂ ਨੇ ਭਵਨ ਪੁੱਜ ਕੇ ਮਾਤਾ ਦੇ ਦਰਸ਼ਨ ਦੀਦਾਰ ਕਰਦਿਆਂ ਖੁਸ਼ੀ ਮਨਾਈ ਤੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਪੈਦਲ ਜਥਾ ਮਾਨਸਾ ਤੋਂ ਸੁਨਾਮ , ਭਵਾਨੀਗੜ੍ਹ, ਰੋਪੜ ਹੁੰਦਾ ਹੋਇਆ ਮਾਤਾ ਨੈਣਾਂ ਦੇਵੀ ਦੇ ਦਰਬਾਰ ਪੁੱਜਿਆ ਹੈ। ਜਥੇ ਦੇ ਪ੍ਰਧਾਨ ਸ਼ਿਵਜੀ ਰਾਮ ਨੇ ਦੱਸਿਆ ਕਿ ਹਰ ਸਾਲ ਇਹ ਪੈਦਲ ਯਾਤਰੀ ਜਥਾ ਮਾਨਸਾ ਤੋਂ ਮਾਤਾ ਦੇ ਦਰਬਾਰ ਲਈ ਚਲਦਾ ਹੈ।ਭਗਤਾਂ ਚ ਇਸਨੂੰ ਲੈ ਕੇ ਉਤਸ਼ਾਹ, ਚਾਅ ਵੱਖਰਾ ਹੁੰਦਾ ਹੈ।ਮਾਤਾ ਦੇ ਦਰਸ਼ਨ ਕਰਨ ਲਈ ਭਗਤ ਉਤਸੁਕ ਹੁੰਦੇ ਹਨ।ਵੀਰਵਾਰ ਨੂੰ ਇਹ ਜਥਾ ਜੈਕਾਰੇ ਬੁਲਾਉਂਦਾ ਹੋਇਆ ਮਾਤਾ ਦੇ ਦਰਬਾਰ ਪੁੱਜ ਗਿਆ ਹੈ। ਜਥੇ ਵਿੱਚ ਕ੍ਰਿਸ਼ਨ ਪੌਲੀ ਨਾਰੰਗ, ਇੰ: ਪਵਨ ਕੁਮਾਰ, ਅਰਜਨ ਕੁਮਾਰ, ਪੰਨਾ ਫੱਤਾ ਮੁਨੀਸ਼ ਕੁਮਾਰ, ਗਗਨਦੀਪ, ਮੁਕੇਸ਼ ਮੋਨਾ, ਪੁਨੀਤ ਕੁਮਾਰ, ਅੰਕੁਸ਼ ਚੁੱਘ, ਰੜ ਗਰੁੱਪ ਅਤੇ ਰਾਜਸਥਾਨੀ ਗਰੁੱਪ ਸ਼ਾਮਿਲ ਹੈ।























