*ਬਲਾਕਾਂ ਨੂੰ ਤੋੜਕੇ ਸਰਕਾਰ ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਕੀਤਾ …….ਗੁਰਪ੍ਰੀਤ ਵਿੱਕੀ*

0
38

ਮਾਨਸਾ, 31ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬੀਤੇ ਦਿਨ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਪੂਰੇ ਪੰਜਾਬ ਅੰਦਰ 154 ਬਲਾਕਾਂ ਦੇ ਪੁਨਰ ਗਠਨ ਦੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ l ਇਸੇ ਮਸਲੇ ਨੂੰ ਲੈ ਕੇ ਮਾਨਸਾ ਹਲਕੇ ਦੇ ਭੀਖੀ ਬਲਾਕ ਨੂੰ ਤੋੜਨ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਕਿਹਾ ਕਿ ਬੀਤੇ ਦਿਨ ਹੋਏ ਕੈਬਨਿਟ ਦੇ ਬਲਾਕਾਂ ਨੂੰ ਤੋੜਨ ਵਾਲੇ ਫੈਸਲੇ ਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ। ਇਸ ਲੋਕ ਵਿਰੋਧੀ ਫੈਸਲੇ ਨਾਲ ਜਿੱਥੇ ਆਮ ਲੋਕਾਂ ਦੀ ਖੱਜਲ ਖੁਆਰੀ ਤੇ ਪ੍ਰੇਸ਼ਾਨੀ ਵਧੇਗੀ ਤੇ ਦੂਜੇ ਪਾਸੇ ਸਰਕਾਰ ਦੁਆਰਾ ਲੋਕਾਂ ਨੂੰ ਘਰ ਬੈਠੇ ਸਹੂਲਤਾਂ ਦੇਣ ਵਾਲੇ ਦਾਵਿਆਂ ਦੀ ਵੀ ਪੋਲ ਖੁੱਲ੍ਹੇਗੀ। ਵਿੱਕੀ ਨੇ ਕਿਹਾ ਕਿ ਸਰਕਾਰ ਹਰ ਦਿਨ ਲੋਕ ਮਾਰੂ ਨੀਤੀਆਂ ਲਾਗੂ ਕਰਕੇ ਆਮ ਲੋਕਾਂ ਦੀਆਂ ਮੁਸਕਲਾਂ ਵਧਾ ਰਹੀ ਹੈ। ਵਿੱਕੀ ਨੇ ਭੀਖੀ ਬਲਾਕ ਨੂੰ ਤੋੜਨ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਮਾਨਸਾ ਹਲਕੇ ਦੇ ਭੀਖੀ ਬਲਾਕ ਦੇ ਬਹੁਤੇ ਪਿੰਡਾਂ ਦੀ ਮਾਨਸਾ ਤੋਂ ਦੂਰੀ 20 ਤੋਂ 30 ਕਿਲੋਮੀਟਰ ਹੈ। ਜਿਸਦੇ ਸਦਕਾ ਬਜ਼ੁਰਗ, ਔਰਤਾਂ ਤੇ ਅੰਗਹੀਣਾਂ ਨੂੰ ਆਪਣੇ ਹਰ ਛੋਟੇ ਵੱਡੇ ਦਫ਼ਤਰੀ ਕੰਮਾਂ ਲਈ ਇਹ ਦੂਰੀ ਤਹਿ ਕਰਕੇ ਮਾਨਸਾ ਆਉਣਾ ਪਵੇਗਾ ਜਦਕਿ ਪਹਿਲਾਂ ਇਹ ਸਬ 5 ਤੋਂ. 10 ਕਿਲੋਮੀਟਰ ਦੇ ਫਾਸਲੇ ਤੇ ਆਪਣੀਆਂ ਸਮੱਸਿਆਵਾ ਦਾ ਹੱਲ ਕਰਵਾ ਸਕਦੇ ਸਨ। ਵਿੱਕੀ ਨੇ ਕਿਹਾ ਕਿ ਸਾਡੇ ਮਾਨਸਾ ਦੇ ਵਿਧਾਇਕ ਨੂੰ ਵੀ ਇਸ ਮਸਲੇ ਤੇ ਚੁੱਪੀ ਤੋੜਨੀ ਚਾਹੀਦੀ ਹੈ ਤਾਂ ਜੋ ਭੀਖੀ ਦੇ ਲੋਕਾਂ ਦੇ ਹੱਕਾਂ ਤੇ ਡਾਕਾ ਨਾ ਵੱਜੇ ਤੇ ਭੀਖੀ ਬਲਾਕ ਨਾਲ ਸੰਬੰਧਿਤ ਲੋਕਾਂ ਦਾ ਪੱਖ ਸਰਕਾਰ ਸਾਮ੍ਹਣੇ ਪੇਸ਼ ਕਰਨਾ ਚਾਹੀਦਾ ਹੈ ਤੇ ਅਸੀਂ ਵੀ ਸਰਕਾਰ ਨੂੰ ਲੋਕਾਂ ਦੇ ਇਸ ਫੈਸਲੇ ਪ੍ਰਤੀ ਰੋਸ ਨੂੰ ਦੇਖਦੇ ਹੋਏ ਇਸ ਮਸਲੇ ਉੱਪਰ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹਾਂ। ਜੇਕਰ ਸਰਕਾਰ ਭੀਖੀ ਬਲਾਕ ਨੂੰ ਮੁੜ ਬਹਾਲ ਨਹੀਂ ਕਰਦੀ ਤਾ ਅਸੀਂ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ ਕਰਾਂਗੇ

LEAVE A REPLY

Please enter your comment!
Please enter your name here