

31 ਜੁਲਾਈ (ਸਾਰਾ ਯਹਾਂ/ਵਿਨਾਇਕ ਸ਼ਰਮਾ) ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ 69ਵੀਆਂ ਪੰਜਾਬ ਸਕੂਲ ਖੇਡਾਂ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਇੱਕ ਬੇਮਿਸਾਲ ਇਤਿਹਾਸ ਰਚਦੇ ਹੋਏ, ਮੁੰਡਿਆਂ ਅਤੇ ਕੁੜੀਆਂ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲੈਣ ਵਾਲੇ ਹਰੇਕ ਖੇਡ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁੰਡਿਆ ਦੀ ਅੰਡਰ 14 ਅਤੇ ਅੰਡਰ 17 ਖੋ ਖੋ ਟੀਮਾਂ ਜ਼ੋਨ ਵਿੱਚ ਜੇਤੂ ਰਹੀਆਂ, ਜਦੋਂ ਕਿ ਸ਼ਤਰੰਜ ਮੁਕਾਬਲਿਆਂ ਵਿੱਚ ਵੀ ਅੰਡਰ 14 ਅਤੇ ਅੰਡਰ 17 ਮੁੰਡਿਆ ਅਤੇ ਕੁੜੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਯੋਗਾ ਵਿੱਚ, ਮੁੰਡਿਆ ਦੀ ਟੀਮ ਨੇ ਸੋਨ ਤਗਮਾ ਜਿੱਤਿਆ, ਜਦੋਂ ਕਿ ਅੰਡਰ 14 ਅਤੇ ਅੰਡਰ 17 ਮੁੰਡਿਆ ਅਤੇ ਕੁੜੀਆਂ ਦੀਆਂ ਟੀਮਾਂ ਨੇ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਆਪਣਾ ਝੰਡਾ ਲਹਿਰਾਇਆ। ਅੰਡਰ 17 ਮੁੰਡਿਆ ਦੀ ਟੀਮ ਕ੍ਰਿਕਟ ਵਿੱਚ ਓਵਰਆਲ ਜੇਤੂ ਰਹੀ, ਜਦੋਂ ਕਿ ਅੰਡਰ 17 ਮੁੰਡਿਆ ਦੀ ਬੈਡਮਿੰਟਨ ਟੀਮ ਨੇ ਵੀ ਖਿਤਾਬ ਜਿੱਤਿਆ। ਕਰਾਟੇ ਮੁਕਾਬਲਿਆਂ ਵਿੱਚ, ਅੰਡਰ 14, ਅੰਡਰ 17, ਅੰਡਰ 19 ਮੁੰਡਿਆ ਅਤੇ ਕੁੜੀਆਂ ਦੀਆਂ ਟੀਮਾਂ ਜੇਤੂ ਰਹੀਆਂ। ਅੰਡਰ 17 ਕੁੜੀਆਂ ਅਤੇ ਅੰਡਰ-19 ਮੁੰਡਿਆ ਦੀਆਂ ਟੀਮਾਂ ਨੇ ਤਾਇਕਵਾਂਡੋ ਵਿੱਚ ਵੀ ਸੋਨੇ ਦੇ ਤਗਮੇ ਜਿੱਤੇ। ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਖੇਡ ਕੋਚ ਜਸਮਨ ਸਿੰਘ, ਕੋਚ ਹਰਮਨ ਸਿੰਘ, ਕੋਚ ਸੁਖਵਿੰਦਰ ਅਤੇ ਕੋਚ ਗਗਨਦੀਪ ਨੂੰ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਡੀਏਵੀ ਸਕੂਲ ਦੇ ਵਿਦਿਆਰਥੀ ਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਉਣਗੇ।























