

25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਪ੍ਰਧਾਨ ਰੋਟੇਰੀਅਨ ਹਰੀਸ਼ ਗਰਗ ਦੀ ਪ੍ਰਧਾਨਗੀ ਹੇਠ ਕਲੱਬ ਸਕੱਤਰ ਰੋਟੇਰੀਅਨ ਰਾਕੇਸ਼ ਸੇਠੀ ਦੀ ਮਾਤਾ ਸਵਰਗਵਾਸੀ ਸ਼੍ਰੀਮਤੀ ਕੈਲਾਸ਼ ਸੇਠੀ ਪਤਨੀ ਸਵਰਗਵਾਸੀ ਗੁਰਜੰਟ ਕੁਮਾਰ ਸੇਠੀ ਦੀ ਯਾਦ ਵਿੱਚ ਇੱਕ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਰੋਟਰੀ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਐੱਸ ਡੀ ਕਾਲਜ ਵਾਲੀ ਗਲੀ ਵਿਖੇ ਕੀਤਾ ਗਿਆ । ਇਸ ਮੌਕੇ ਤੇ ਕਲੱਬ ਦੇ ਚੀਫ ਅਡਵਾਈਜ਼ਰ ਸਾਬਕਾ ਗਵਰਨਰ ਰੋਟੇਰੀਅਨ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਚਲਦੇ ਰਹਿੰਦੇ ਹਨ, ਇਸ ਤਰਾਂ ਦੇ ਖੂਨ ਦਾਨ ਕੈਂਪਾਂ ਰਾਹੀਂ ਬਲੱਡ ਬੈਂਕ ਵਿਚ ਖੂਨ ਦੀ ਘਾਟ ਨੂੰ ਪੂਰਾ ਕੀਤਾ ਜਾਂਦਾ ਹੈ । ਪ੍ਰਧਾਨ ਰੋਟੇਰੀਅਨ ਹਰੀਸ਼ ਗਰਗ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਅੱਜਕਲ੍ਹ ਬਲੱਡ ਬੈਂਕਾਂ ਵਿੱਚ ਖੂਨ ਦੀ ਕਿੱਲਤ ਕਾਰਨ ਸਮਾਜ ਨੂੰ ਅਜਿਹੇ ਮੌਕਿਆਂ ਤੇ ਦਿਖਾਵੇ ਜਾਂ ਫਜ਼ੂਲ ਖਰਚ ਨਾ ਕਰ ਕੇ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਲੋੜਵੰਦ ਨੂੰ ਜਰੂਰਤ ਸਮੇਂ ਖੂਨ ਦੀ ਦਿੱਕਤ ਨਾ ਆਵੇ। ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ ਨੇ ਕਿਹਾ ਕਿ ਮਾਤਾ ਜੀ ਵਲੋਂ ਮਿਲੇ ਚੰਗੇ ਸੰਸਕਾਰਾਂ ਦੀ ਬਦੌਲਤ ਪਰਿਵਾਰ ਵੱਲੋਂ ਕੀਤੇ ਗਏ ਉਪਰਾਲੇ ਨਾਲ ਥੈਲੇਸੀਮੀਆ ਦੀ ਬੀਮਾਰੀ ਨਾਲ ਪੀੜਤ ਬੱਚਿਆਂ ਲਈ ਖੂਨ ਮੁਹਈਆ ਕਰਵਾਉਣ ਵਿੱਚ ਮਦਦ ਮਿਲੇਗੀ। ਥੈਲੇਸੀਮਿਆ ਵਰਗੀਆਂ ਬੀਮਾਰੀਆਂ ਤੋਂ ਪੀੜਿਤ ਮਰੀਜ਼ਾਂ ਲਈ ਇਹੋ ਜਿਹੇ ਕੈਂਪ ਬਹੁਤ ਲਾਭਕਾਰੀ ਹੁੰਦੇ ਹਨ। ਇਸ ਕੈਂਪ ਦੋਰਾਨ ਅਨਿਲ ਸੇਠੀ ਨੇ ਕਿਹਾ ਕਿ ਇਹ ਕੈਂਪ ਉਹਨਾਂ ਦੀ ਮਾਤਾ ਜੀ ਯਾਦ ਵਿੱਚ ਬਾਹਰਵਾਂ ਕੈਂਪ ਹੈ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਮਾਤਾ ਜੀ ਦੀ ਬਰਸੀ ਮੌਕੇ ਖੂਨ ਦਾਨ ਕੈਂਪ ਲਗਾਇਆ ਜਾਂਦਾ ਹੈ । ਸੇਠੀ ਪਰਿਵਾਰ ਵੱਲੋਂ ਰੋਟਰੀ ਕਲੱਬ ਮਾਨਸਾ ਰਾਇਲ ਦਾ ਇਸ ਖੂਨ ਦਾਨ ਕੈਂਪ ਦੇ ਆਯੋਜਨ ਲਈ ਦਿੱਤੇ ਵਿਸ਼ੇਸ਼ ਯੋਗਦਾਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਰੋਟੇਰੀਅਨ ਰਮੇਸ਼ ਜਿੰਦਲ ਜੀ ਨੇ ਰੋਟਰੀ ਕਲੱਬ ਵਲੋਂ ਰੋਟਰੀ ਚੈਰੀਟੇਬਲ ਡਾਇਗਨੋਸਟਿਕ ਸੇੰਟਰ ਵਿਖੇ ਚੱਲ ਰਹੇ ਐਕਸ ਰੇ ਅਤੇ ਫਿਜ਼ੀਓਥਰੈਪੀ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਰੋਟਰੀ ਕਲੱਬ ਮਾਨਸਾ ਰਾਇਲ ਦੇ ਮੈਂਬਰ ਅਤੇ ਪ੍ਰੋਜੈਕਟ ਚੇਅਰਮੈਨ ਸਾਬਕਾ ਪ੍ਰਧਾਨ ਜਗਦੀਸ਼ ਜੋਗਾ ਨੇ ਕਲੱਬ ਦੇ ਮੈਬਰਾਂ , ਖੂਨ ਦਾਨੀ ਸੱਜਣਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਕਲੱਬ ਦੇ ਚੀਫ ਅਡਵਾਈਜ਼ਰ ਸਾਬਕਾ ਗਵਰਨਰ ਰੋਟੇਰੀਅਨ ਪ੍ਰੇਮ ਅਗਰਵਾਲ, ਪ੍ਰਧਾਨ ਹਰੀਸ਼ ਗਰਗ, ਪ੍ਰੋਜੈਕਟ ਚੇਅਰਮੈਨ ਜਗਦੀਸ਼ ਜੋਗਾ, ਸਕੱਤਰ ਰਾਕੇਸ਼ ਸੇਠੀ , ਖਜ਼ਾਨਚੀ ਮਨੋਜ ਗੋਇਲ, ਕ੍ਰਿਸ਼ਨ ਜੋਗਾ, ਰਮੇਸ਼ ਜਿੰਦਲ, ਪਰਮਿੰਦਰ ਗੋਇਲ, ਅਮਿਤ ਗੋਇਲ, ਕਮਨਦੀਪ ਗੋਇਲ, ਡਾਕਟਰ ਟੀ ਪੀ ਐਸ ਰੇਖੀ, ਸਾਹਿਲ ਜਿੰਦਲ, ਬਲੱਡ ਬੈਂਕ ਵੱਲੋਂ ਡਾਕਟਰ ਜਸਮੀਨ ਕੋਰ , ਮੈਡਮ ਸੁਨੈਣਾ ਬਾਂਸਲ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਅਨਮੋਲ ਸੇਠੀ, ਮਾਨਿਕ ਸੇਠੀ , ਆਰਿਅਨ ਸੇਠੀ , ਪ੍ਰੇਮ ਸੇਠੀ, ਰਮੇਸ਼ ਬੀਨੂ , ਡਾਕਟਰ ਕ੍ਰਿਸਟੀ ( ਫਿਜ਼ੀਓਥਰੈਪੀਸਟ), ਪ੍ਰੇਮ ਕੁਮਾਰ ਆਦਿ ਹਾਜ਼ਰ ਸਨ























