*ਮਾਂ ਚਿੰਤਾਪੁਰਨੀ ਲਈ ਭੰਡਾਰਾ ਲਈ ਜੱਥਾ ਰਵਾਨਾੑ*

0
202

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) ਸਾਉਣ ਦੇ ਮਹੀਨੇ ਮਾਤਾ ਚਿੰਤਾਪੁਰਨੀ ਵਿਖੇ ਸ਼ਰਧਾਲੂਆਂ ਲਈ ਭੰਡਾਰਾ ਲਗਾਉਣ ਲਈ ਸਥਾਨਕ ਸ਼ਹਿਰ ਦੀ ਮਾਂ ਦਾ ਲਾਡਲਾ ਚਿੰਤਾਪੁਰਨੀ ਸੇਵਾ ਮੰਡਲ ਵੱਲੋਂ ਭੰਡਾਰੇ ਦੇ ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਕੰਜਕ ਪੂਜਾ ਤੋਂ ਬਾਅਦ ਰਵਾਨਗੀ ਝੰਡੀ ਦੀ ਰਸਮ 5 ਕੰਜਕਾਂ ਵਲੋਂ ਅਦਾ ਕੀਤੀ ਗਈ।  ਪੰਡਿਤ ਗੌਰਵ ਵੱਲੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਭੰਡਾਰਾ ਰਵਾਨਾ ਹੋਇਆ। ਇਸ ਮੌਕੇ ਪ੍ਰਮੋਦ ਹੋਜਰੀ, ਹਰਸ਼ ਜੀਪੀ ਦੱਸਿਆ ਕਿ ਸਾਉਣ ਦੇ ਮਹੀਨੇ ਲੱਖਾਂ ਸ਼ਰਧਾਲੂ ਚਿੰਤਾਪੁਰਨੀ ਵਿਖੇ ਦਰਸ਼ਨਾ ਲਈ ਪਹੁੰਚਦੇ ਹਨ। ਇਹ ਭੰਡਾਰਾ 25 ਜੁਲਾਈ ਤੋਂ 1 ਅਗਸਤ ਤੱਕ ਮਾਂ ਚਿੰਤਪੂਰਨੀ ਦਰਬਾਰ (ਹਿਮਾਂਚਲ) ਵਿੱਚ ਨਿਰੰਤਰ ਚਲਾਇਆ ਜਾਵੇਗਾ। ਜਿਸ ਵਿੱਚ ਸ਼ਰਧਾਲੂਆਂ ਲਈ ਅਨੇਕਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਣਗੇ।  ਇਸ ਮੌਕੇ ਨੀਰਜ ਬਾਂਸਲ ਨੰਣਾ, ਮਨੋਜ ਟਾਰੂ, ਸ਼ਿਵ ਕੁਮਾਰ, ਦੀਪਕ ਵਿੱਕੀ, ਮੋਨੂੰ ਕਾਮਰੇਡ, ਰਾਕੇਸ਼ ਕੁਮਾਰ ਕੇਸ਼ਾ ਤੋਂ ਇਲਾਵਾ ਸ਼ਰਧਾਲੂ ਮੌਜੂਦ ਸਨ।

LEAVE A REPLY

Please enter your comment!
Please enter your name here