

ਬੋਹਾ (ਸਾਰਾ ਯਹਾਂ/ਮੇਹਤਾ ਅਮਨ) ਬੀਤੀ ਰਾਤ ਰਤੀਆ ਬੋਹਾ ਰੋਡ ਤੇ ਗਾਮੀਵਾਲਾ ਦੇ ਨਜਦੀਕ ਤੇਜ ਹਥਿਆਰਾਂ ਨਾਲ ਇੱਕ ਨੌਜ਼ਵਾਨ ਦੇ ਕੱਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸ਼ੇਰਖਾਂ ਵਾਲਾ ਦਾ ਨੌਜਵਾਨ ਪਰਵਿੰਦਰ ਸਿੰਘ ਪੁੱਤਰ ਰਾਮ ਸਿੰਘ ਜੋਕਿ ਹਰਿਆਣਾ ਦੇ ਪਿੰਡ ਬਾਹਮਣਵਾਲਾ ਵਿੱਚ ਡਾਕਟਰੀ ਦਾ ਕੰਮ ਕਰਦਾ ਸੀ ਜੋ ਰਾਤ ਸਮੇਂ ਆਪਣੀ ਦੁਕਾਨ ਤੋਂ ਵਾਪਿਸ ਆ ਰਿਹਾ ਸੀ ਤਾਂ ਰਾਸਤੇ ਚ ਗਾਮੀਵਾਲਾ ਦੇ ਨਜਦੀਕ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਮਾਰ ਕਰਦਿਆਂ ਤੇਜ ਹਥਿਆਰਾਂ ਨਾਲ ਕੱਤਲ ਕਰ ਦਿੱਤਾ। ਇਸ ਸੰਬੰਧੀ ਐਸ.ਐਚ.ਓ. ਬੋਹਾ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਵਿੰਦਰ ਸਿੰਘ ਦੇ ਭਰਾ ਗੁਰਪਾਲ ਸਿੰਘ ਦੇ ਬਿਆਨ ਤੇ ਕੇਸਰ ਸਿੰਘ, ਦੇਸਾ ਸਿੰਘ ਰਿਉਂਦ ਕਲਾਂ ਤੋਂ ਇਲਾਵਾ 4 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਉਪਰੋਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।























