*ਲੋਕਾਂ ਨੂੰ ਸਮਰਪਿਤ ਤੇ ਜਵਾਬਦੇਹ ਹੋਣ ਨੇਤਾ ਤੇ ਲੋਕ ਨੁੰਮਾਇਦੇ/ ਸ਼ਹਿਰ ਮਾਨਸਾ ਦੇ ਮੌਜੂਦਾ ਹਲਾਤਾਂ ‘ਤੇ ਫਿਕਰ ਜਤਾਇਆ- ਸੰਦੀਪ ਭਾਠਲਾ*

0
35
Oplus_131072

ਮਾਨਸਾ,14 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਸ਼ਹਿਰ ਦੀਆਂ ਮੁੱਖ ਸਮੱਸਿਆਂਵਾਂ। ਇਹ ਬਹੁਤ ਹੀ ਚਿੰਤਾਜਨਕ ਬਣ ਗਿਆ ਹੈ ਕਿ ਜਿਹੜੇ ਨੇਤਾਵਾਂ ਨੂੰ ਸਰਕਾਰਾਂ ਨੇ ਉਚ ਅਹੁਦੇ ਅਤੇ ਪਦਵੀਆਂ ਦਿੱਤੀਆਂ ਹਨ। ਉਹ ਲੋਕਾਂ ਦੇ ਤਿੱਖੇ ਤੇ ਮੰਗਾਂ ਨਾਲ ਜੁੜੇ ਸਵਾਲਾਂ ਦਾ ਜਵਾਬ ਤਲਬੀ ਭਰੇ ਲਹਿਜੇ ਵਿੱਚੋਂ ਦਿੰਦੇ ਹਨ। ਜਿੰਨ੍ਹਾਂ ਚੋਂ ਉਨ੍ਹਾਂ ਦਾ ਗੁੱਸਾ ਤੇ ਨਿਰਾਸ਼ਾ ਝਲਕਦੀ ਹੈ। ਇਸ ਸੰਬੰਧੀ ਫਿਕਰ ਜਾਹਿਰ ਕਰਦਿਆਂ ਸਮਾਜ ਸੇਵੀ ਸੰਦੀਪ ਕੁਮਾਰ ਭਾਠਲਾ (ਲੱਕੀ) ਨੇ ਕਿਹਾ ਹੈ ਕਿ ਅਜਿਹਾ ਵਿਵਹਾਰ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਇਹ ਅੰਦਰੂਨੀ ਅਸੁਰੱਖਿਆ ਤੇ ਬੇਸਮਝੀ ਹੈ। ਭਾਠਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲ ਨੇਤਾ, ਲੋਕ ਨੁੰਮਾਇਦੇ ਉਹੀ ਹੁੰਦੇ ਹਨ, ਜੋ ਮੁਸ਼ਕਲ ਘੜੀਆਂ ‘ਚ’ ਵੀ ਸਹਿਣਸ਼ੀਲਤਾ ਤੇ ਸੰਵੇਦਨਸ਼ੀਲਤਾ ਬਣਾ ਕੇ ਰੱਖਣ। ਲੋਕਾਂ ਵੱਲੋਂ ਚੁਣੇ ਨੁੰਮਾਇੰਦਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਲੋਕ ਤੁਹਾਨੂੰ ਸਵਾਲ ਕਰਨ ਦਾ ਹੱਕ ਰੱਖਦੇ ਹਨ। ਜਿਸ ਦਾ ਸੰਜੀਦਗੀ, ਨਰੰਮੇ ਤੇ ਨਿਮਰਤਾ ਨਾਲ ਜਵਾਬ ਦੇਣਾ ਬਣਦਾ ਹੈ। ਇਹੀ ਉਨ੍ਹਾਂ ਦੀ ਜਿੰਮੇਵਾਰੀ ਤੇ ਫ਼ਰਜ਼ ਹੈ। ਭਾਠਲਾ ਨੇ ਕਿਹਾ ਕਿ ਅੱਜ ਮਾਨਸਾ ਦੇ ਹਾਲਾਤ ਦੇਖਕੇ ਦਿਲ ਪਸੀਜਿਆ ਗਿਆ ਹੈ ਕਿ ਸ਼ਹਿਰ-ਸ਼ਹਿਰ ਗੰਦੇ ਕੂੜੇ ਦੇ ਢੇਰ, ਸੀਵਰੇਜ ਦੇ ਗੰਦੇ ਪਾਣੀ ਨਾਲ ਹਾਲੋ-ਬੇਹਾਲ ਹੈ। ਉਨਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਅੱਜ ਜੋ ਹਾਲਾਤ ਹਨ। ਉਹ ਸਾਡੇ ਇੱਥੇ ਕੋਈ ਮਹਿਮਾਨ ਆ ਜਾਵੇ ਤਾਂ ਉਸਨੂੰ ਕੀ ਦਿਖਾਈਏ ਕਿ ਇਹ ਸਾਡਾ ਸ਼ਹਿਰ ਹੈ। ਜਿੱਥੇ ਕਦਮ-ਕਦਮ ਤੇ ਸਮੱਸਿਆਵਾਂ, ਪਾਣੀ ਤੇ ਗੰਦਗੀ ਦੀ ਭਰਮਾਰ ਹੈ। ਉਨਾਂ ਕਿਹਾ ਕਿ ਸ਼ਹਿਰ ਦੇ ਇਹ ਹਾਲਾਤ ਸਾਨੂੰ ਸ਼ਰਮਸਾਰ ਕਰਦੇ ਹਨ। ਅਸੀਂ ਭਲਾ ਆਪਣੇ ਸ਼ਹਿਰ ਤੇ ਦੂਜਿਆਂ ਮੂਹਰੇ ਕੀ ਮਾਣ ਕਰੀਏ। ਭਾਠਲਾ ਨੇ ਚਿੰਤਾਜਨਕ ਤੇ ਸੰਜੀਦਗੀ ਭਰੇ ਫਿਕਰ ਨਾਲ ਗੱਲ ਕਰਦਿਆਂ ਕਿਹਾ ਕਿ ਮਾਨਸਾ ਸ਼ਹਿਰ ਸਾਡਾ ਮਾਣ ਮਰਿਆਦਾ, ਇੱਜਤ ਤੇ ਜਿੰਮੇਵਾਰੀ ਵੀ ਹੈ। ਉਨਾਂ ਕਿਹਾ ਕਿ ਸ਼ਹਿਰ ਦੀਆਂ ਇਹ ਸਮੱਸਿਆਵਾਂ ਮੀਂਹ ਪੈਣ ਉਪਰੰਤ ਨਹੀ, ਮੀਂਹ ਪੈਣ ਤੋਂ ਪਹਿਲਾਂ ਸੁਲਝਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਜਦੋਂ ਆਪਣੇ ਨੁਮਾਇੰਦੇ ਦੀ ਚੋਣ ਕਰਦੇ ਹਨ ਤਾਂ ਉਸ ‘ਚ’ ਢੇਰਾਂ ਉਮੀਦਾਂ-ਆਸਾਂ ਹੁੰਦੀਆਂ ਨੇ ਅਤੇ ਉਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਮਾਂ ਤੁਹਾਡੀ ਲੋਕ ਪਰਖ ਤੇ ਜਨਤਾ ਪ੍ਰਤੀ ਸੋਚ ਦਾ ਹੈ। ਕਿਉਂਕਿ ਅਹੁਦੇ ਸਿਰਫ਼ ਸ਼ਾਨ ਨਹੀਂ, ਜਿੰਮੇਵਾਰੀ ਦੇ ਤਾਜ ਹਨ। ਨੇਤਾ ਜਨਤਾ ਦੇ ਨੌਕਰ ਹੁੰਦੇ ਹਨ। ਉਨਾਂ ਕਿਹਾ ਕਿ ਜਿਹੜੇ ਆਪਣੇ ਮੁੱਦਿਆਂ ਨੂੰ ਲੈ ਕੇ ਜਨਤਾ ਨੇਤਾਵਾਂ ਨੂੰ ਸਵਾਲ ਕਰਦੀ ਹੈ। ਉਨ੍ਹਾਂ ਦਾ ਨੇਤਾ ਸੰਜੀਦਗੀ, ਸ਼ਾਲੀਨਤਾ ਨਾਲ ਜਵਾਬ ਦੇਣ। ਉਨਾਂ ਕਿਹਾ ਕਿ ਇਹ ਸਾਡਾ ਸ਼ਹਿਰ, ਜਨਤਾ ਤੇ ਆਪਣੇ ਲੋਕਾਂ ਲਈ ਫਿਕਰ ਹੈ।

LEAVE A REPLY

Please enter your comment!
Please enter your name here