*ਭਗਵੰਤ ਮਾਨ ਰਾਜਨੀਤਿਕ ਅਤੇ ਨੈਤਿਕ ਮਰਿਆਦਾ ਭੁੱਲ ਚੁੱਕੇ ਹਨ : ਫਤਿਹ ਜੰਗ ਬਾਜਵਾ*

0
25

ਡੀਗੜ੍ਹ, 11 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) 
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਅਸ਼ੋਭਣੀ ਭਾਸ਼ਾ ਦੀ ਵਰਤੋਂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਭਾਸ਼ਾ ਸਾਫ ਦਰਸਾਉਂਦੀ ਹੈ ਕਿ ਉਹ ਰਾਜਨੀਤਿਕ ਅਤੇ ਨੈਤਿਕ ਮਰਿਆਦਾ ਭੁੱਲ ਚੁੱਕੇ ਹਨ।

ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਬੇਤੁਕਾ, ਬਹੁਤ ਹੀ ਸ਼ਰਮਨਾਕ ਅਤੇ ਮਾਨਸਿਕ ਘਟਿਆਪਣ ਨਾਲ ਭਰਿਆ ਹੋਇਆ ਕਰਾਰ ਦਿੱਤਾ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਅਹੁਦੇ ਦੀ ਗਰਿਮਾ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਬਿਆਨਬਾਜ਼ੀ ਕਰਣ। ਉਨ੍ਹਾਂ ਦੇ ਬਿਆਨ ਨਾ ਸਿਰਫ ਪ੍ਰਧਾਨ ਮੰਤਰੀ ਪ੍ਰਤੀ ਅਸੱਤਕਾਰ ਦਾ ਪ੍ਰਤੀਕ ਹਨ, ਸਗੋਂ ਹਰ ਭਾਰਤੀ ਨੂੰ ਅਪਮਾਨਿਤ ਕਰਨ ਵਾਲੇ ਹਨ। ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਨੂੰ ਮਿਲਣ ਵਾਲਾ ਹਰ ਸਨਮਾਨ ਪੂਰੇ ਦੇਸ਼ ਦਾ ਸਨਮਾਨ ਹੁੰਦਾ ਹੈ, ਜਿਸ ਉਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ।

LEAVE A REPLY

Please enter your comment!
Please enter your name here