

ਮਾਨਸਾ 11 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਜਿੱਥੇ ਪੂਰੇ ਪੰਜਾਬ ਅੰਦਰ ਬਾਰਸ਼ਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਉਥੇ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਮਾਨਸਾ ਪ੍ਰਸ਼ਾਸਨ ਦੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਇਸ ਮੌਕੇ ਸੀਵਰੇਜ ਦੇ ਖੜੇ ਪਾਣੀ ਦੇ ਖਿਲਾਫ ਲੱਗੇ ਮਾਨਸਾ ਵਾਸੀਆਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਨ ਮੌਕੇ ਮਾਨਸਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਪ੍ਰਸ਼ਾਨਿਸਕ ਅਧਿਕਾਰੀਆਂ ਨੇ ਮਾਨਸਾ ਸ਼ਹਿਰ ਨੂੰ ਲਾਵਾਰਿਸ ਬਣਾਕੇ ਰੱਖਿਆ ਹੋਇਆ ਹੈ ਵਿੱਕੀ ਨੇ ਕਿਹਾ ਕਿ ਪੂਰਾ ਸ਼ਹਿਰ ਸੀਵਰੇਜ ਦੇ ਗੰਦੇ ਪਾਣੀ ਨਾਲ ਭਰਿਆ ਪਿਆ ਹੈ ਤੇ ਸਾਰੇ ਮਹੱਲਾ ਨਿਵਾਸੀ ਰੋਸ ਵਜੋਂ ਸੜਕਾਂ ਤੇ ਉਤਰੇ ਹੋਏ ਨੇ ਤੇ ਮਾਨਸਾ ਦੇ ਵਿਧਾਇਕ ਸ਼ਹਿਰ ਵਿੱਚੋ ਗਾਇਬ ਹਨ ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਸ਼ਹਿਰ ਦੀਆਂ ਮੁਸ਼ਕਲਾਂ ਹੱਲ ਨਹੀਂ ਕਰਵਾ ਸਕਦੇ ਤਾ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣੇ ਚਾਹੀਦੇ ਹਨ ਐਡਵੋਕੇਟ ਵਿੱਕੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹਿਰ ਦਾ ਲਗਭਗ ਅੱਧੇ ਤੋਂ ਵੱਧ ਹਿਸਾ ਗੰਦੇ ਪਾਣੀ ਨਾਲ ਭਰਿਆ ਪਿਆ ਹੈ ਲੋਕਾਂ ਦੀਆਂ ਰਸੋਈਆਂ ਤੱਕ ਇਹ ਗੰਦਾ ਪਾਣੀ ਭਰਿਆ ਪਿਆ ਹੈ ਆਉਣ ਵਾਲੇ ਦਿਨਾਂ ਅੰਦਰ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ ਜੇਕਰ ਪ੍ਰਸ਼ਾਸਨ ਤੇ ਮਜੂਦਾ ਸਰਕਾਰ ਦੇ ਨੁਮਾਈਂਦੇ ਪਾਣੀ ਦਾ ਇਹ ਮਸਲਾ ਹੱਲ ਕਰਵਾਉਣ ਵਿੱਚ ਅਸਫਲ ਹੁੰਦੇ ਹਨ. ਤਾ ਪੂਰੇ ਸ਼ਹਿਰ ਵਾਸੀ ਵੱਡੇ ਸ਼ੰਘਰਸ ਕਰਨ ਲਈ ਮਜਬੂਰ ਹੋਣਗੇ























