*ਔਰਤਾਂ ਸਮਾਜਸੇਵੀ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਸਮਾਂ ਦੇਣ… ਮਨੀਸ਼ਾ ਕੱਕੜ*

0
79

ਮਾਨਸਾ, 01 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਇਨਰਵਹੀਲ ਕਲੱਬ ਮਾਨਸਾ ਗ੍ਰੇਟਰ ਸਮਾਜਸੇਵੀ ਕੰਮਾਂ ਵਿੱਚ ਅਹਿਮ ਯੋਗਦਾਨ ਦੇ ਰਿਹਾ ਹੈ। ਅਗਾਂਹ ਵਧੂ ਸੋਚ ਦੀਆਂ ਔਰਤਾਂ ਅਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਦੇਸ਼ ਵਿਦੇਸ਼ ਵਿੱਚ ਇਸ ਸੰਗਠਨ ਦੇ ਬੈਨਰ ਹੇਠ ਔਰਤਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਮਾਜਸੇਵੀ ਕੰਮਾਂ ਵਿੱਚ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਮਾਨਸਾ ਦੇ ਸਕੱਤਰ ਮੈਡਮ ਸੁਨੀਤਾ ਗਰਗ ਨੇ ਕਿਹਾ ਦੱਸਿਆ ਕਿ ਉਨ੍ਹਾਂ ਦਾ ਕਲੱਬ ਸਮੇਂ ਸਮੇਂ ਤੇ ਇੰਟਰਨੈਸ਼ਨਲ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦਾ ਹੈ। ਉਹਨਾਂ ਦੇ ਕਲੱਬ ਦੇ ਤੀਹ ਲੇਡੀਜ਼ ਮੈਂਬਰ ਹਰੇਕ ਪ੍ਰੋਜੈਕਟ ਵਿੱਚ ਪੂਰਾ ਯੋਗਦਾਨ ਦੇ ਕੇ ਹਿੱਸਾ ਲੈਂਦੇ ਹਨ। ਇਨਰਵਹੀਲ ਕਲੱਬ ਗ੍ਰੇਟਰ ਦੀਆਂ ਔਰਤਾਂ ਨੂੰ ਵੱਖ ਵੱਖ ਰਾਜਾਂ ਅਤੇ ਸ਼ਹਿਰਾਂ ਦੇ ਕਲੱਬਾਂ ਵੱਲੋਂ ਕੀਤੇ ਜਾਂਦੇ ਗਰੁੱਪ ਐਕਸਚੇਂਜ ਪ੍ਰੋਗਰਾਮਾਂ ਚ ਸ਼ਾਮਲ ਹੋ ਕੇ ਉਹਨਾਂ ਰਾਜਾਂ ਦੀ ਸੰਸਕ੍ਰਿਤੀ ਅਤੇ ਸੱਭਿਆਚਾਰ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ ਮਨੀਸ਼ਾ ਕੱਕੜ ਨੂੰ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਊਸ਼ਾ ਗਰਗ ਨੂੰ ਖ਼ਜ਼ਾਨਚੀ ਦੀ ਜ਼ਿਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬਲੱਡ ਬੈਂਕ ਦੀ ਜ਼ਰੂਰਤ ਮੁਤਾਬਿਕ ਪੰਜ ਯੁਨਿਟ ਖੂਨਦਾਨ ਕਰਵਾਇਆ ਗਿਆ ਹੈ। ਇਸ ਮੌਕੇ ਬੋਲਦਿਆਂ ਕਲੱਬ ਦੀ ਪ੍ਰਧਾਨ ਮਨੀਸ਼ਾ ਕੱਕੜ ਜੋ ਕਿ ਸਰਕਾਰੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ।  ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਕਲੱਬ ਦੇ ਕੰਮਾਂ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਨੇ ਕਿਹਾ ਕਿ ਉਹਨਾਂ ਨੂੰ ਜੋ ਜ਼ਿਮੇਵਾਰੀ ਕਲੱਬ ਮੈਂਬਰਾਂ ਵੱਲੋਂ ਦਿੱਤੀ ਗਈ ਹੈ । ਉਸ ਨੂੰ ਪੁਰੀ ਲਗਨ ਨਾਲ ਨਿਭਾਉਣਗੇ ਅਤੇ ਉਨ੍ਹਾਂ ਦਾ ਮਕਸਦ ਔਰਤਾਂ ਨੂੰ ਸਮਾਜਸੇਵੀ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਰਹੇਗਾ । ਇਸ ਮੌਕੇ ਸਮੇਂ ਸਮੇਂ ਤੇ ਕਲੱਬ ਦੇ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਉਣ ਵਾਲੇ ਸਮਾਜਸੇਵੀ ਸੰਜੀਵ ਪਿੰਕਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਮਨੀਸ਼ਾ ਕੱਕੜ ਨੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here