ਬੁਢਲਾਡਾ 2 ਜੂਨ (ਸਾਰਾ ਯਹਾਂ/ਅਮਨ ਮਹਿਤਾ) : ਬੁਢਾਲਾਡਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿੰਸੀਪਲ ਬੁੱਧ ਰਾਮ ਉਪਰ ਪੈਸੇ ਮੰਗਣ ਦੇ ਦੋਸ਼ ਲਾਉਣ ਅਤੇ ਲਾਪਤਾ ਹੋਣ ਦੀ ਝੂਠੀ ਅਫਵਾਹ ਫੈਲਾਉਣ ਨੂੰ ਲੈ ਕੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਦੇ ਖ਼ਿਲਾਫ਼ ਸਿਟੀ ਪੁਲੀਸ ਬੁਢਲਾਡਾ ਨੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਉਸਦੀ ਗ੍ਰਿਫਤਾਰੀ ਨਹੀ ਹੋਈ ਹੈ। ਇਸ ਸੰਬੰਧੀ ਪੁਲੀਸ ਬੁਢਲਾਡਾ ਨੇ ਜਾਂਚ ਪੜਤਾਲ ਕੀਤੀ, ਜਿਸ ਵਿੱਚ ਸੁਖਪਾਲ ਸਿੰਘ ਦੀ ਸ਼ਿਕਾਇਤ ਨੂੰ ਝੂਠਾ ਪਾਇਆ ਗਿਆ। ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਵਿਧਾਇਕ ਪਿੰਸੀਪਲ ਬੁੱਧ ਰਾਮ ‘ਤੇ ਪੈਸੇ ਮੰਗਣ ਦੇ ਦੋਸ਼ ਲਾਏ ਸਨ ਅਤੇ ਤੇ ਉਸ ਤੋਂ ਬਾਅਦ ਉਹ ਕਈ ਦਿਨ ਲਾਪਤਾ ਹੋ ਗਏ ਸੀ, ਜਿਸ ਸਬੰਧੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਖ਼ਿਲਾਫ਼ ਮੀਡੀਆ ਵਿੱਚ ਦੋਸ਼ ਲੱਗਦੇ ਰਹੇ ਹਨ।
ਸੁਖਪਾਲ ਸਿੰਘ ਨੇ ਕਿਹਾ ਸੀ ਕਿ ਵਿਧਾਇਕ ਬੁੱਧ ਰਾਮ ਉਨਾਂ ਤੋਂ ਕਿਸੇ ਜਰੀਏ ਪੈਸਿਆਂ ਦੀ ਮੰਗ ਕਰਦੇ ਸਨ ।
ਅਤੇ ਉਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸਦੇ ਚਲਦੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਦੇ ਲਾਪਤਾ ਹੋਣ ਦੀ ਗੱਲ ਇਲਾਕੇ ਵਿਚ ਉਡੀ ਗਈ। ਸੁਖਪਾਲ ਸਿੰਘ ਇਹ ਮਾਮਲੇ ਨੂੰ ਲੈ ਕੇ ਐਸਸੀਐਸਟੀ ਕਮਿਸ਼ਨ ਨਵੀਂ ਦਿੱਲੀ ਕੋਲ ਵੀ ਪੁੱਜੇ ਅਤੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ।
ਇਸ ਮਾਮਲੇ ਦੀ ਜਾਂਚ ਐਸ ਐਸਪੀ ਮਾਨਸਾ ਵਲੋਂ ਡੀਐਸਪੀ ਬੁਢਲਾਡਾ ਨੂੰ ਦਿਤੀ ਗਈ। ਮਾਮਲੇ ਚ ਜਾਂਚ ‘ਚ ਇਹ ਸਾਰੀ ਕਹਾਣੀ ਝੂਠੀ ਪਾਈ ਗਈ। ਬੁਢਲਾਡਾ ਸਿਟੀ ਪੁਲੀਸ ਨੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸੇ ਦੌਰਾਨ ਸਹਾਇਕ ਥਾਣੇਦਾਰ ਕੌਰ ਸਿੰਘ ਰੱਲਾ ਨੇ ਦੱਸਿਆ ਕਿ ਭਾਵੇਂ ਇਹ ਮਾਮਲਾ ਥਾਣੇ ਵਿਚ ਹੀ ਜ਼ਮਾਨਤ ਯੋਗ ਹੈ,ਪਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਨੂੰ ਲਿਖਤੀ ਰੂਪ ਵਿੱਚ ਉਸ ਦੇ ਘਰ ਭੇਜ ਦਿੱਤੀ ਗਈ ਹੈਕੌਂਸਲ ਬੁਢਲਾਡਾ ਪ੍ਰਧਾਨ ਖਿਲਾਫ ਮਾਮਲਾ ਦਰਜ
ਬੁਢਲਾਡਾ 2 ਜੂਨ : ਬੁਢਾਲਾਡਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿੰਸੀਪਲ ਬੁੱਧ ਰਾਮ ਉਪਰ ਪੈਸੇ ਮੰਗਣ ਦੇ ਦੋਸ਼ ਲਾਉਣ ਅਤੇ ਲਾਪਤਾ ਹੋਣ ਦੀ ਝੂਠੀ ਅਫਵਾਹ ਫੈਲਾਉਣ ਨੂੰ ਲੈ ਕੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਦੇ ਖ਼ਿਲਾਫ਼ ਸਿਟੀ ਪੁਲੀਸ ਬੁਢਲਾਡਾ ਨੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਉਸਦੀ ਗ੍ਰਿਫਤਾਰੀ ਨਹੀ ਹੋਈ ਹੈ। ਇਸ ਸੰਬੰਧੀ ਪੁਲੀਸ ਬੁਢਲਾਡਾ ਨੇ ਜਾਂਚ ਪੜਤਾਲ ਕੀਤੀ, ਜਿਸ ਵਿੱਚ ਸੁਖਪਾਲ ਸਿੰਘ ਦੀ ਸ਼ਿਕਾਇਤ ਨੂੰ ਝੂਠਾ ਪਾਇਆ ਗਿਆ। ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਵਿਧਾਇਕ ਪਿੰਸੀਪਲ ਬੁੱਧ ਰਾਮ 'ਤੇ ਪੈਸੇ ਮੰਗਣ ਦੇ ਦੋਸ਼ ਲਾਏ ਸਨ ਅਤੇ ਤੇ ਉਸ ਤੋਂ ਬਾਅਦ ਉਹ ਕਈ ਦਿਨ ਲਾਪਤਾ ਹੋ ਗਏ ਸੀ, ਜਿਸ ਸਬੰਧੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਖ਼ਿਲਾਫ਼ ਮੀਡੀਆ ਵਿੱਚ ਦੋਸ਼ ਲੱਗਦੇ ਰਹੇ ਹਨ।
ਸੁਖਪਾਲ ਸਿੰਘ ਨੇ ਕਿਹਾ ਸੀ ਕਿ ਵਿਧਾਇਕ ਬੁੱਧ ਰਾਮ ਉਨਾਂ ਤੋਂ ਕਿਸੇ ਜਰੀਏ ਪੈਸਿਆਂ ਦੀ ਮੰਗ ਕਰਦੇ ਸਨ ।
ਅਤੇ ਉਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸਦੇ ਚਲਦੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਦੇ ਲਾਪਤਾ ਹੋਣ ਦੀ ਗੱਲ ਇਲਾਕੇ ਵਿਚ ਉਡੀ ਗਈ। ਸੁਖਪਾਲ ਸਿੰਘ ਇਹ ਮਾਮਲੇ ਨੂੰ ਲੈ ਕੇ ਐਸਸੀਐਸਟੀ ਕਮਿਸ਼ਨ ਨਵੀਂ ਦਿੱਲੀ ਕੋਲ ਵੀ ਪੁੱਜੇ ਅਤੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ।
ਇਸ ਮਾਮਲੇ ਦੀ ਜਾਂਚ ਐਸ ਐਸਪੀ ਮਾਨਸਾ ਵਲੋਂ ਡੀਐਸਪੀ ਬੁਢਲਾਡਾ ਨੂੰ ਦਿਤੀ ਗਈ। ਮਾਮਲੇ ਚ ਜਾਂਚ ‘ਚ ਇਹ ਸਾਰੀ ਕਹਾਣੀ ਝੂਠੀ ਪਾਈ ਗਈ। ਬੁਢਲਾਡਾ ਸਿਟੀ ਪੁਲੀਸ ਨੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸੇ ਦੌਰਾਨ ਸਹਾਇਕ ਥਾਣੇਦਾਰ ਕੌਰ ਸਿੰਘ ਰੱਲਾ ਨੇ ਦੱਸਿਆ ਕਿ ਭਾਵੇਂ ਇਹ ਮਾਮਲਾ ਥਾਣੇ ਵਿਚ ਹੀ ਜ਼ਮਾਨਤ ਯੋਗ ਹੈ,ਪਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਨੂੰ ਲਿਖਤੀ ਰੂਪ ਵਿੱਚ ਉਸ ਦੇ ਘਰ ਭੇਜ ਦਿੱਤੀ ਗਈ ਹੈ