*ਰੋਟਰੈਕਟ ਅਤੇ ਇੰਟਰੈਕਟ ਕਲੱਬ ਦੀ ਸਥਾਪਨਾ*

0
72

ਮਾਨਸਾ, 25 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਰੋਟਰੀ ਕਲੱਬ ਮਾਨਸਾ ਗਰੇਟਰ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੇ ਉੱਦਮ ਨਾਲ ਮਾਨਸਾ ਵਿਖੇ ਰੋਟਰੈਕਟ ਅਤੇ ਇੰਟਰੈਕਟ ਕਲੱਬ ਮਾਨਸਾ ਗਰੇਟਰ ਦੀ ਸਥਾਪਨਾ ਕੀਤੀ ਗਈ। ਇੱਕ ਬਹੁਤ ਹੀ ਪ੍ਰਭਾਵਸਾਂਲੀ ਸਮਾਗ਼ਮ ਵਿੱਚ ਰੋਟਰੀ ਕਲੱਬ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਸਾਬਕਾ ਰੋਟਰੀ ਜਿਲ੍ਹਾ ਗਵਰਨਰ ਪ੍ਰੇਮ ਅਗਰਵਾਲ ਨੇ ਕਲੱਬ ਚਾਰਟਰ ਪੇਸ਼ ਕਰਦੇ ਹੋਏ ਪੁਨੀਤ ਸ਼ਰਮਾ ਨੂੰ ਰੋਟਰੈਕਟ ਕਲੱਬ ਅਤੇ ਅਨਮੋਲ ਅਰੋੜਾ ਨੂੰ ਇੰਟਰੈਕਟ ਕਲੱਬ ਨੂੰ ਵਿਧੀਵਤ ਤਾਰੀਕੇ ਨਾਲ ਕਾਲਰ ਪਹਿਨਾਕੇ ਚਾਰਟਰ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਪੁਨੀਤ ਗਰਗ (ਗੋਲਡਨ) ਅਤੇ ਬਵਿਸ. ਗਰਗ ਨੂੰ ਕਰਮਵਾਰ ਸੈਕਟਰੀ ਬਣਾਇਆ ਗਿਆ। ਡਾ. ਜਨਕ ਰਾਜ ਸਿੰਗਲਾ ਅਤੇ ਪ੍ਰੇਮ ਅੱਗਰਵਾਲ ਨੇ ਦੋਨਾਂ ਕਲੱਬਾਂ ਦੇ ਮੈਬਰਾਂ ਨੂੰ ਰੋਟਰੀ ਦੇ ਅਸੂਲਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਸਾਰੇ ਪ੍ਰੋਗਰਾਮਾਂ ਨੂੰ ਰੋਰਟੀ ਕਲੱਬ ਸਕੱਤਰ ਸੰਜੀਵ ਅਰੋੜਾ ਅਤੇ ਰੋਟਰੈਕਟ ਚੇਅਰਮੈਨ ਸੁਨੀਲ ਸੀਲਾ ਨੇ ਬਹੁਤ ਵਧੀਆ ਤਰੀਕੇ ਨਾਲ ਚਲਾਇਆ। ਇਸ ਦੌਰਾਨ ਰੋਟਰੀ ਕਲੱਬ ਦੇ ਆਉਣ ਵਾਲੇ ਸਾਲ ਦੇ ਪ੍ਰਧਾਨ ਵਿਨੋਦ ਕੁਮਾਰ, ਸੈਕਟਰੀ ਰਾਜਿੰਦਰ ਗਰਗ, ਦੀਪਕ ਗੋਇਲ ਹਾਜ਼ਰ ਸਨ ਅਤੇ ਰੋਟਰੈਕਟ ਕਲੱਬ ਮਾਨਸਾ ਗਰੇਟਰ ਦੇ ਅਨਮੋਲ ਨੰਦਗੜ੍ਹੀਆਂ, ਬਲਜੀਤ ਕੜਵਲ , ਸੁਨੀਲ ਕੁਮਾਰ , ਹਰਪ੍ਰੀਤ ਜੋੜ੍ਹਾ, ਅਭਿਸੇਕ ਜੈਨ, ਸੰਗਮ ਗੋਇਲ, ਸੋਰਵ ਗਰਗ, ਅਨੀਸ. ਗੋਇਲ, ਰੀਸੂ, ਅਮਨਦੀਪ ਗਰਗ, ਮੋਨੂੰ ਗੋਇਲ, ਅਰੂਣ ਗੋਇਲ, ਹਰਨੀਤ ਕਟੌਦੀਆਂ, ਅਨੂਪ ਕੁਮਾਰ, ਵਿਸ਼ਾਲ ਗੋਇਲ, ਹਮਾਸੂੰ ,ਮੋਹਿਤ ਗਰਗ ਅਤੇ  ਇੰਟਰੈਕਟ ਕਲੱਬ ਮਾਨਸਾ ਗਰੇਟਰ ਦੇ ਅੰਕਸੂ, ਦਿਪਾ੍ਹੂ ਮਿੱਢਾ, ਨਿਤਿਸ. , ਭਾਵਿਸ. ਆਦਿ ਮੈਬਰ ਹਾਜਰ ਸਨ।

LEAVE A REPLY

Please enter your comment!
Please enter your name here