

ਬਠਿੰਡਾ: ਬਠਿੰਡਾ ਦੇ ਰਾਮਪੁਰਾ ‘ਚ ਅਗ਼ਵਾਕਾਰਾਂ ਨੇ ਇੱਕ ਨਾਬਾਲਿਗ ਨੂੰ ਅਗਵਾ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਮਪੁਰਾ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਦੁਸ਼ਿਅੰਤ ਗਰਗ ਅਨਮੋਲ ਦੀ ਲਾਸ਼ ਝਾੜੀਆਂ ਚੋਂ ਮਿਲੀ। ਇਸ ਮਾਮਲੇ ‘ਚ ਪੁਲਿਸ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਮਿਲੀ ਜਾਣਕਾਰੀ ਮੁਤਾਬਕ ਨਾਬਾਲਗ ਦੁਸ਼ਿਅੰਤ ਨੂੰ ਮੰਗਲਵਾਰ ਦੀ ਸ਼ਾਮ 4 ਵਜੇ ਘਰ ਦੇ ਨੇੜੇ ਤੋਂ ਹੀ ਅਗਵਾ ਕੀਤਾ ਗਿਆ ਸੀ ਅਤੇ ਰਾਤ ਕਰੀਬ 9 ਵਜੇ ਉਸ ਦੇ ਘਰ ਅਗਵਾਕਾਰਾਂ ਨੇ ਫੋਨ ਕਰ ਫਿਰੌਤੀ ਦੇ 2 ਕਰੋੜ ਰੁਪਏ ਮੰਗੇ ਸੀ ਨਾਲ ਹੀ ਉਨ੍ਹਾਂ ਨੇ ਘਰਦਿਆਂ ਨੂੰ ਪੁਲਿਸ ਨੂੰ ਇਤਲਾਹ ਨਾ ਕਰਨ ਦੀ ਧਮਕੀ ਵੀ ਦਿੱਤੀ ਸੀ।

ਮ੍ਰਿਤਕ ਦੁਸ਼ਿਅੰਤ ਦੇ ਪਿਤਾ ਨੇ ਅਗਵਾਕਾਰਾਂ ਨੂੰ ਫਿਰੌਤੀ ਦੀ ਰਕਮ ਕੁਝ ਘੱਟ ਕਰਨ ਲਈ ਵੀ ਕਿਹਾ ਸੀ, ਜਿਸ ਤੋਂ ਬਾਅਦ ਹੁਣ 1 ਕਰੋੜ 50 ਲੱਖ ਰੁਪਏ ਲੈਣ ਲਈ ਵੀ ਮੰਨ ਗਏ ਸੀ। ਇਸ ਤੋਂ ਬਾਅਦ ਵੀ ਅਗਵਾਕਾਰਾਂ ਨੇ ਫਿਰੌਤੀ ਦੀ ਰਕਮ ਹੋਰ ਘੱਟਾ ਕੇ 80 ਲੱਖ ਕਰ ਦਿੱਤੀ ਸੀ।
ਬੱਚੇ ਦੀ ਪਿਓ ਵਿਵੇਕ ਨੇ ਬੁਧਵਾਰ ਨੂੰ 16 ਲੱਖ ਦੇਣ ਦੀ ਗੱਲ ਕੀਤੀ ਤਾਂ ਅਗਵਾਕਾਰਾਂ ਨੇ ਅਨਮੋਲ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫੋਨ ਕੱਟ ਦਿੱਤਾ, ਜਦਕਿ ਵਿਵੇਕ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਚੁੱਕਿਆ ਸੀ। ਪੁਲਿਸ ਇਸ ਮਾਮਲੇ ‘ਚ 2 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ‘ਚ ਇੱਕ ਰਾਮਪੁਰਾ ਅਤੇ ਦੂਜਾ ਲੁਧਿਆਣਾ ਦਾ ਹੈ।
EDITED BY : SARA YAHA | | Last Updated : 6:45 PM 20 ਨਵੰਬਰ 2018
























