ਹਰਿਆਣਾ ਮਾਅਰਕਾ ਦੇਸੀ ਸ਼ਰਾਬ ਦੀਆਂ 360 ਬੋਤਲਾਂ ਬਰਾਮਦ, ਤਸਕਰ ਕਾਬੂ

0
30

ਮਾਨਸਾ, 21 ਨਵੰਬਰ (ਬਲਜੀਤ ਸ਼ਰਮਾ): ਮਾਨਸਾ ਪੁਲਿਸ ਨੇ ਗੁਆਂਢੀ ਸੂਬੇ ਹਰਿਆਣਾ ਤੋਂ ਗ਼ੈਰ ਕਾਨੂੂੰਨੀ ਤਰੀਕੇ ਨਾਲ ਪੰਜਾਬ ਵਿੱਚ ਸ਼ਰਾਬ ਸਪਲਾਈ ਕਰ ਰਹੇ ਤਸਕਰ ਨੂੰ 360 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਪਿੰਡ ਦਲੇਲਵਾਲਾ ਵਿਖੇ ਚੈਕਿੰਗ ਦੌਰਾਨ ਕਾਲੇ ਰੰਗ ਦੀ ਸਵਿਫ਼ਟ ਕਾਰ ਨੂੰ ਰੋਕ ਕੇ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ ਹਰਿਆਣਾ ਮਾਅਰਕਾ ਦੇਸੀ ਸ਼ਰਾਬ ਦੀਆਂ 360 ਬੋਤਲਾਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਹਰਿਆਣਾ ਤੋਂ ਪੰਜਾਬ ਵਿੱਚ ਸ਼ਰਾਬ ਸਪਲਾਈ ਕਰ ਰਹੇ ਕਾਰ ਚਾਲਕ ਗੁਰਮੇਲ ਸਿੰਘ ਉਰਫ਼ ਗੇਲੀ ਵਾਸੀ ਅੱਕਾਂਵਾਲੀ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰਕੇ ਉਸ ਵਿਰੁਧ ਆਬਕਾਰੀ ਐਕਟ ਦੀ ਧਾਰਾ 78, 61/1/14 ਤਹਿਤ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


EDITED BY : SARA YAHA | | Last Updated : 6:56  PM 21 ਨਵੰਬਰ 2018

LEAVE A REPLY

Please enter your comment!
Please enter your name here