

ਮਾਨਸਾ, 10 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ)
ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ 2025 ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਾਂਝੀ ਟੀਮ ਵੱਲੋਂ ਪਿੰਡ ਖਿਆਲੀ ਚਹਿਲਾਂਵਾਲੀ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ, ਜਿੱਥੇ ਖੇਤੀ ਨੂੰ ਵਿਕਸਿਤ ਕਰਨ ਲਈ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਖੇਤੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਖੇਤੀਬਾੜੀ ਅਧਿਕਾਰੀਆਂ ਨੇ ਜਾਗਰੂਕਤਾ ਕੈਂਪ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਖੇਤੀ ਸਕੀਮਾਂ ਨੂੰ ਕਿਸਾਨਾਂ ਵਿੱਚ ਲੈ ਕੇ ਜਾਣਾ ਇਸ ਅਭਿਆਨ ਦਾ ਮੁੱਖ ਮਸਕਦ ਹੈ। ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ, ਨਰਮੇ ਦੇ ਬੀਜ਼ ‘ਤੇ ਸਬਸਿਡੀ, ਝੋਨੇ ਦੀ ਸਿੱਧੀ ਬਿਜਾਈ, ਖੇਤੀ ਸੰਦਾਂ ‘ਤੇ ਸਬਸਿਡੀ ਆਦਿ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਕ੍ਰਿ਼ਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਬਾਇਓ ਖਾਦਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੁੰਦੀਆਂ ਹਨ ਅਤੇ ਰਸਾਇਣਕ ਖਾਦਾਂ ਦੀ ਲੋੜ ਨੂੰ ਘਟਾਉਂਦੀਆਂ ਹਨ। ਇਸ ਦੇ ਨਾਲ ਜਿੱਥੇ ਘੱਟ ਖਰਚ ਆਉਂਦਾ ਹੈ ਉੱਥੇ ਹੀ ਵਾਤਾਵਰਣ ਦੀ ਸੁਰੱਖਿਆ ਹੁੰਦੀ ਹੈ।
ਡਾ. ਤੇਜਪਾਲ ਨੇ ਗਰਮੀ ਦੀਆਂ ਸਬਜ਼ੀਆਂ ਜਿਵੇਂ ਕਿ ਟਮਾਟਰ, ਭਿੰਡੀ ਅਤੇ ਖੀਰੇ ਦੀ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਬੀਜਣ ਦਾ ਸਹੀ ਸਮਾਂ, ਸਿੰਜੀਏ ਦੇ ਤਰੀਕੇ ਅਤੇ ਫਸਲ ਸੁਰੱਖਿਆ ਬਾਰੇ ਦੱਸਿਆ ਗਿਆ।ਡਾ. ਅਲੋਕ ਨੇ ਮਿੱਟੀ ਅਤੇ ਪਾਣੀ ਦੀ ਜਾਂਚ ਦੀ ਮਹੱਤਤਾ, ਸਿੰਚਾਈ ਲਈ ਪਾਣੀ ਦੀ ਗੁਣਵੱਤਾ ਦੀ ਫਸਲ ਦੇ ਉਤਪਾਦਨ ਵਿਚ ਮਹੱਤਤਾ ਬਾਰੇ ਸਮਝਾਇਆ। ਡਾ. ਅਜੇ ਨੇ ਗਰਮੀ ਦੇ ਮਹੀਨਿਆਂ ਵਿਚ ਡੇਅਰੀ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਠੰਡੇ ਪਾਣੀ ਦੀ ਵਰਤੋਂ, ਛਾਂ ਦੇ ਪ੍ਰਬੰਧ ਅਤੇ ਪੋਸ਼ਟਿਕ ਖ਼ੁਰਾਕ ਵੱਲ ਧਿਆਨ ਦਿੰਦਿਆਂ ਪਸ਼ੂਆਂ ਦੀ ਦੇਖਭਾਲ ਬਾਰੇ ਸਲਾਹ ਦਿੱਤੀ ਗਈ।
ਇਸ ਮੌਕੇ ਡਾ. ਅਜੈ, ਸਹਾਇਕ ਪ੍ਰੋਫੈਸਰ (ਕੇ.ਵੀ.ਕੇ.), ਡਾ. ਤੇਜ਼ਪਾਲ ਸਿੰਘ, ਸਹਾਇਕ ਪ੍ਰੋਫੈਸਰ (ਕੇ.ਵੀ.ਕੇ), ਕਮਲਪ੍ਰੀਤ ਸਿੰਘ, ਏ.ਟੀ.ਐੱਮ ਤੋਂ ਇਲਾਵਾ ਕਿਸਾਨ ਹਾਜਰ ਸਨ।























