*ਸਥਾਨਕ ਸ਼ੀਸ਼ੇ ਪਲਾਈ ਦੀ ਦੁਕਾਨ ਚ 2 ਲੱਖ ਦੀ ਚੋਰੀ, 1 ਗ੍ਰਿਫਤਾਰ*

0
291

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸ਼ੀਸ਼ੇ ਪਲਾਈ ਦੀ ਦੁਕਾਨ ਵਿੱਚ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਅੱਗਰਵਾਲ ਗਲਾਸ ਇੰਮਪੋਰੀਅਮ ਦੁਕਾਨ ਦੇ ਮਾਲਕ ਵਿਸ਼ਾਲ ਗੋਇਲ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਦਾ ਤਾਲਾ ਲਗਾ ਕੇ ਘਰ ਚਲੇ ਗਏ ਸਨ ਜਦਕਿ ਉਸ ਦਿਨ ਉਨ੍ਹਾਂ ਦੇ ਗੱਲੇ ਵਿੱਚ 2 ਲੱਖ ਰੁਪਏ ਰੱਖੇ ਹੋਏ ਸਨ। ਜਦ ਅਗਲੇ ਦਿਨ ਉਨ੍ਹਾਂ ਦੁਕਾਨ ਦਾ ਸ਼ਟਰ ਖੋਲਣ ਲੱਗੇ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਕਾਊਟਰ ਦੇ ਗੱਲੇ ਵਿੱਚੋਂ 2 ਲੱਖ ਰੁਪਏ ਚੋਰੀ ਹੋ ਗਏ ਸਨ। ਜਿਨ੍ਹਾਂ ਨੇ ਆਸ ਪਾਸ ਲੱਗੇ ਕੈਮਰੇ ਚੈਕ ਕੀਤੇ ਅਤੇ ਪੜਤਾਲ ਕਰਦਿਆਂ ਸਿਟੀ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਵਿਸ਼ਾਲ ਗੋਇਲ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਕੁਲਦੀਪ  ਪੁੱਤਰ ਬੰਟੀ ਸਿੰਘ ਅਤੇ ਅਜੈ ਕੁਮਾਰ ਪੁੱਤਰ ਮਜਨੂੰ ਵਾਸੀ ਬੁਢਲਾਡਾ ਦੇ ਖਿਲਾਫ ਚੋਰੀ ਕਰਨ ਦਾ ਮੁਕੱਦਮਾ ਦਰਜ ਕਰਵਾਇਆ। ਅਡੀਸ਼ਨਲ ਐਸ.ਐਚ.ਓ. ਚਮਕੌਰ ਸਿੰਘ ਨੇ ਦੱਸਿਆ ਕਿ ਕੁਲਦੀਪ  ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਜੈ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ।



LEAVE A REPLY

Please enter your comment!
Please enter your name here