*ਪੰਜਾਬ ਚ ਆਪ ਦੇ 92 ਵਿਧਾਇਕ ਨਿਕੰਮੇ, ਦਿੱਲੀ ਦੇ ਬਾਬੂ ਦੀ ਬਣ ਚੁੱਕੇ ਨੇ ਕੱਟਪੁਤਲੀ— ਹਰਸਿਮਰਤ ਕੌਰ ਬਾਦਲ*

0
199

ਬੁਢਲਾਡਾ 06 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਮੇਹਤਾ ਅਮਨ) ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਪੱਰ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਉਸਦਾ ਪਰਿਵਾਰ ਪੰਜਾਬ ਦੀ ਜਾਇਦਾਦ ਨੂੰ ਖਤਮ ਕਰਨ ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਵਿਭਾਗਾਂ ਦੇ ਵੱਖ ਵੱਖ ਚੇਅਰਮੈਨ ਅਹੁੱਦਿਆਂ ਤੇ ਦਿੱਲੀ ਤੋਂ ਆਏ ਨੇਤਾਵਾਂ ਨੇ ਕਬਜਾ ਕਰ ਰੱਖਿਆ ਹੈ। ਉਨ੍ਹਾਂ ਨਸ਼ਾ ਮੁਕਤ ਅਭਿਆਨ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਸ ਮੁੱਖ ਮੰਤਰੀ ਨੂੰ ਖੁੱਦ ਨਸ਼ੇ ਦੀ ਲਤ ਹੋਵੇ ਉਹ ਪੰਜਾਬ ਨੂੰ ਕਿਵੇਂ ਨਸ਼ਾ ਮੁਕਤ ਕਰ ਸਕਦਾ ਹੈ। ਨਸ਼ੇ ਖਿਲਾਫ ਆਵਾਜ ਉਠਾਉਣ ਵਾਲਿਆਂ ਤੇ ਹਮਲੇ ਹੋ ਰਹੇ ਹਨ, ਉਨ੍ਹਾਂ ਤਾਜਾ ਘਟਨਾ ਦਾ ਜਿਕਰ ਕਰਦਿਆਂ ਕਿਹਾ ਕਿ ਜਿਸਦੀ ਮੁੁੰਹ ਬੋਲਦੀ ਤਸਵੀਰ ਪਿੰਡ ਭਾਈ ਭਗਤਾ ਵਿੱਚ ਸਾਹਮਣੇ ਆ ਚੁੱਕੀ ਹੈ ਜਿੱਥੇ ਸ਼ਰੇਆਮ ਨਿਰਦੋਸ਼ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਬੀਬਾ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਨੇ ਸਭ ਤੋਂ ਵੱਡੇ ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ। ਪ੍ਰੰਤੂ ਹੁਣ ਦੀ ਸਰਕਾਰ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਧਿਆਨ ਖਿਚਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚਹੁੰਮੁੱਖੀ ਸੜਕਾਂ ਦੇ ਨਿਰਮਾਣ ਸਮੇਂ ਕਿਸੇ ਵੀ ਕਿਸਾਨ ਨੇ ਧਰਨਾ ਨਹੀਂ ਲਗਾਇਆ, ਪ੍ਰੰਤੂ ਅੱਜ ਇਹ ਧਰਨੇ ਇਸ ਕਰਕੇ ਲਗਾਏ ਜਾ ਰਹੇ ਹਨ ਕਿ ਕਿਸਾਨਾਂ ਨੂੰ ਬਣਦਾ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਆਪਣੇ ਘਰ ਵਿੱਚ ਅਸੁਰਿਖਅਤ ਮਹਿਸੂਸ ਕਰਦੇ ਹਨ। ਕੱਤਲ, ਬਲਾਤਕਾਰ, ਗੈਂਗਸ਼ਟਰਵਾਦ, ਲੁਟ ਖੋਹਾਂ, ਚੋਰੀ, ਨਸ਼ੇ ਸ਼ਰੇਆਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 92 ਵਿਧਾਇਕ ਨਿਕੰਮੇ ਹਨ ਜਿਨ੍ਹਾਂ ਨੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਆਵਾਜ ਤਾਂ ਕੀ ਬੁਲੰਦ ਕਰਨੀ ਸੀ ਸਗੋਂ ਦਿੱਲੀ ਦੇ ਬਾਬੂ ਰਾਜਿਆਂ ਦੀ  ਕੱਟਪੁੱਤਲੀ ਬਣ ਚੁੱਕੇ ਹਨ। ਉਨ੍ਹਾਂ ਵਿਧਾਇਕਾਂ ਨੂੰ ਝਿੰਜੋੜਦਿਆਂ ਕਿਹਾ ਕਿ ਉਹ ਆਪਣੀ ਜਮੀਰ ਦੀ ਆਵਾਜ ਨੂੰ ਜਗਾਉਣ। ਇਸ ਮੌਕੇ ਤੇ ਹਲਕਾ ਡੈਲੀਗੇਟ ਠੇਕੇਦਾਰ ਗੁਰਪਾਲ ਸਿੰਘ, ਬਲਵੀਰ ਸਿੰਘ ਬੀਰੋਕੇ, ਹਰਮੇਲ ਸਿੰਘ ਕਲੀਪੁਰ, ਜੱਥੇਦਾਰ ਜੋਗਾ ਸਿੰਘ, ਬੱਲਮ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ, ਡਾ. ਨਿਸ਼ਾਨ ਸਿੰਘ, ਕਰਮਜੀਤ ਸਿੰਘ ਮਾਘੀ, ਕੌਂਸਲਰ ਕਾਲੂ ਮਦਾਨ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਕੌਂਸਲਰ ਰਜਿੰਦਰ ਸੈਣੀ ਝੰਡਾ, ਦਲਵੀਰ ਸਿੰਘ ਕਾਲਾ, ਰਾਜੇਸ਼ ਸਿੰਗਲਾ ਬਰੇਟਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here