*ਸ਼ਾਮ ਲਾਲ ਅਰੋੜਾ ਛੇਵੀ ਵਾਰ ਅਰੋੜ ਵੰਸ਼ ਸਭਾ ਮਾਨਸਾ ਦੇ ਪ੍ਰਧਾਨ ਚੁਣੇ ਗਏ*

0
45

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)
ਸ੍ਰੀ ਸ਼ਾਮ ਲਾਲ ਅਰੋੜਾ ਨੂੰ ਛੇਵੀ ਵਾਰ ਅਰੋੜਾ ਮਹਾਸਭਾ ਮਾਨਸਾ ਦਾ ਪ੍ਰਧਾਨ ਚੁਣਿਆ ਗਿਆ ਹੈ। ਇਹ ਉਨ੍ਹਾਂ ਦੀ ਸਾਫ ਸੁਥਰੀ ਸਾਖ ਅਤੇ ਨੇਕ ਨੀਅਤ ਦਾ ਸਾਫ ਇਸ਼ਾਰਾ ਹੈ। ਸ੍ਰੀ ਸ਼ਾਮ ਲਾਲ ਅਰੋੜਾ ਇਕ ਇਮਾਨਦਾਰ, ਨਿਰਮਲ ਚਿੱਤ ਅਤੇ ਜਨ ਸੇਵਾ ਨੂੰ ਸਮਰਪਿਤ ਵਿਅਕਤੀ ਹਨ।

ਉਹਨਾਂ ਦੇ ਮਨ ਵਿੱਚ ਲੰਬੇ ਸਮੇਂ ਤੋਂ ਇਹ ਇੱਛਾ ਸੀ ਕਿ ਅਰੋੜ ਵੰਸ਼ ਲਈ ਇੱਕ ਆਧੁਨਿਕ ਧਰਮਸ਼ਾਲਾ ਬਣਾਈ ਜਾਵੇ। ਆਪਣੇ ਸੁਪਨੇ ਨੂੰ ਹਕੀਕਤ ਬਣਾਉਣ ਵਾਸਤੇ ਉਨ੍ਹਾਂ ਨੇ ਇਹ ਮਸਲਾ ਸਭਾ ਵਿੱਚ ਰੱਖਿਆ। ਸਭਾ ਨੇ ਇਸ ਸੁਝਾਅ ਨੂੰ ਮਨਜ਼ੂਰੀ ਦਿੱਤੀ ਅਤੇ ਧਰਮਸ਼ਾਲਾ ਦੀ ਉਸਾਰੀ ਲਈ ਮਤਾ ਪਾਸ ਕੀਤਾ ਗਿਆ।

ਧਰਮਸ਼ਾਲਾ ਦੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਵਾਸਤੇ ਕਈ ਸਮਰਪਿਤ ਵਿਅਕਤੀਆਂ ਨੇ ਆਪਣਾ ਯੋਗਦਾਨ ਪੇਸ਼ ਕੀਤਾ, ਜਿਵੇਂ ਕਿ ਸ੍ਰੀ ਰਾਮ ਚੰਦ ਚਰਾਇਆ, ਪ੍ਰੇਮ ਕੁਮਾਰ ਅਰੋੜਾ, ਮਿੱਠੂ ਰਾਮ ਅਰੋੜਾ, ਤਰਸੇਮ ਚੰਦ ਮਿੱਡਾ, ਰਕੇਸ਼ ਨਾਰੰਗ, ਅਤੇ ਕ੍ਰਿਸ਼ਨ ਕੁਮਾਰ ਪੋਲੀ ਆਦਿ।

ਸ੍ਰੀ ਸ਼ਾਮ ਲਾਲ ਜੀ ਨੇ ਧਰਮਸ਼ਾਲਾ ਦੀ ਉਸਾਰੀ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿ ਰਹੇ ਅਰੋੜਾ ਭਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ ਸਹਿਯੋਗ ਦੀ ਅਪੀਲ ਕੀਤੀ। ਨਤੀਜੇ ਵਜੋਂ ਕਈ ਸਦੱਸ ਲਾਈਫ ਮੈਂਬਰ ਬਣੇ ਅਤੇ ਧਰਮਸ਼ਾਲਾ ਲਈ ਜਗ੍ਹਾ ਵੀ ਖਰੀਦ ਲਈ ਗਈ ਹੈ। ਚਾਰ-ਦੁਵਾਰੀ ਦੀ ਉਸਾਰੀ ਹੋ ਚੁੱਕੀ ਹੈ ਅਤੇ ਹੋਰ ਕੰਮ ਜਾਰੀ ਹਨ।

LEAVE A REPLY

Please enter your comment!
Please enter your name here