*ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ–ਖਰੀਫ 2025*

0
12
oplus_2

ਮਾਨਸਾ, 03 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ)
ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ –ਖਰੀਫ 2025 ਦੇ ਛੇਂਵੇ ਦਿਨ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਖੇਤੀਬਾੜੀ ਵਿਭਾਗ ਅਤੇ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਬਲਾਕ ਝੁਨੀਰ ਅਤੇ ਭੀਖੀ ਵਿਖੇ ਕਿਸਾਨਾਂ ਨੂੰ ਖੇਤੀਬਾੜੀ ਮਾਰਕੀਟਿੰਗ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਕਪਾਹ ਅਤੇ ਮੱਕੀ ਵਰਗੀਆਂ ਖਰੀਫ ਫਸਲਾਂ ਲਈ ਮਿੱਟੀ ਦੀ ਸਿਹਤ ਅਤੇ ਪਾਣੀ ਸੰਭਾਲ ਦੀਆਂ ਤਕਨੀਕਾਂ ’ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਕਿਸਾਨ ਗੋਸ਼ਟੀਆਂ ਦਾ ਆਯੋਜਨ ਵੀ ਕੀਤਾ ਗਿਆ, ਜਿੱਥੇ ਕਿਸਾਨਾਂ ਨੇ ਮਹੱਤਵਪੂਰਨ ਖੇਤੀਬਾੜੀ ਮਾਰਕੀਟਿੰਗ ਮੁੱਦਿਆਂ ’ਤੇ ਚਰਚਾ ਕੀਤੀ, ਜਿਵੇਂ ਕਿ ਮੰਡੀਆਂ ਤੱਕ ਬਿਹਤਰ ਪਹੁੰਚ, ਫਸਲਾਂ ਦੀ ਉਚਿਤ ਕੀਮਤ, ਅਤੇ ਆਨਲਾਈਨ ਵਪਾਰ ਲਈ ਈ-ਨਾਮ (ਨੈਸ਼ਨਲ ਐਗਰੀਕਲਚਰ ਮਾਰਕੀਟ) ਦੀ ਵਰਤੋਂ ਬਾਰੇ ਗੱਲਬਾਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸੈਸ਼ਨ ਵਿੱਚ ਫਸਲ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਲਈ ਮਾਰਕੀਟ ਸਬੰਧਾਂ ਅਤੇ ਸਟੋਰੇਜ ਸਹੂਲਤਾਂ ਲਈ ਸਰਕਾਰੀ ਸਹਾਇਤਾ ’ਤੇ ਵੀ ਚਾਨਣਾ ਪਾਇਆ ਗਿਆ।

LEAVE A REPLY

Please enter your comment!
Please enter your name here